ਅੱਜ ਤੋਂ ਸਜੇਗਾ ਬਾਬਾ ਸ਼ਿਆਮ ਦਾ ਵਿਸ਼ਾਲ ਦਰਬਾਰ, ਧਾਰਮਿਕ ਸਮਾਗਮਾਂ ਦੀ ਹੋਵੇਗੀ ਸ਼ੁਰੂਆਤ
ਸਨੌਰ, 10 ਸਤੰਬਰ (ਸੋਖਲ)- ਸ੍ਰੀ ਸ਼ਿਆਮ ਪਰਿਵਾਰ ਸਨੌਰ ਵਲੋਂ 11 ਤੇ 12 ਸਤੰਬਰ ਨੂੰ ਕਰਵਾਏ ਜਾ ਰਹੇ ਸ੍ਰੀ ਸ਼ਿਆਮ ਸੰਕੀਰਤਨ ਅਤੇ ਸਮੂਹਿਕ ਵਿਆਹ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬੰਧੀ ਅੱਜ ਤੋਂ ਬਾਬਾ ਸ਼ਿਆਮ ਦਾ ਵਿਸ਼ਾਲ ਦਰਬਾਰ ਸਜੇਗਾ ਅਤੇ ਵੱਖ-ਵੱਖ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ।
ਸਨੌਰ, 10 ਸਤੰਬਰ (ਸੋਖਲ)- ਸ੍ਰੀ ਸ਼ਿਆਮ ਪਰਿਵਾਰ ਸਨੌਰ ਵਲੋਂ 11 ਤੇ 12 ਸਤੰਬਰ ਨੂੰ ਕਰਵਾਏ ਜਾ ਰਹੇ ਸ੍ਰੀ ਸ਼ਿਆਮ ਸੰਕੀਰਤਨ ਅਤੇ ਸਮੂਹਿਕ ਵਿਆਹ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬੰਧੀ ਅੱਜ ਤੋਂ ਬਾਬਾ ਸ਼ਿਆਮ ਦਾ ਵਿਸ਼ਾਲ ਦਰਬਾਰ ਸਜੇਗਾ ਅਤੇ ਵੱਖ-ਵੱਖ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ। ਸਮਾਗਮ ਨੂੰ ਲੈ ਕੇ ਸ੍ਰੀ ਸ਼ਿਆਮ ਪਰਿਵਾਰ ਦੇ ਮੈਂਬਰਾਂ ਅਤੇ ਸੇਵਾਦਾਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸੰਗਤਾਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਪੱਤਰ ਦੇਣ ਦੀ ਮੁਹਿੰਮ ਵੀ ਜ਼ੋਰਾਂ ’ਤੇ ਚੱਲ ਰਹੀ ਹੈ। ਪਰਿਵਾਰ ਦੇ ਮੈਂਬਰ ਘਰ-ਘਰ ਅਤੇ ਵੱਖ-ਵੱਖ ਬਾਜ਼ਾਰਾਂ ਵਿਚ ਪਹੁੰਚ ਕਰਕੇ ਲੋਕਾਂ ਨੂੰ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ। ਸਮਾਗਮ ਦੌਰਾਨ ਬਾਬਾ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਭਜਨ-ਕੀਰਤਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮੂਹਿਕ ਵਿਆਹ ਸਮਾਰੋਹ ਵੀ ਕਰਵਾਇਆ ਜਾਵੇਗਾ, ਜਿਸ ਵਿਚ ਲੋੜਵੰਦ ਜੋੜਿਆਂ ਦੇ ਵਿਆਹ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਕਰਵਾਏ ਜਾਣਗੇ। ਸ੍ਰੀ ਸ਼ਿਆਮ ਪਰਿਵਾਰ ਵਲੋਂ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਧਾਰਮਿਕ ਸਮਾਗਮ ਦੀ ਸ਼ੋਭਾ ਵਧਾਉਣ ਦੀ ਅਪੀਲ ਕੀਤੀ ਗਈ ਹੈ।