11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ- ਬਡੂੰਗਰ

ਭੁੱਨਰਹੇੜੀ, 10 ਸਤੰਬਰ (ਧਨਵੰਤ ਸਿੰਘ)- ਸ਼ੋ੍ਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੇਵਲ ਸਿੱਖ ਕੌਮ ਲਈ ਧਾਰਮਿਕ ਮਾਰਗਦਰਸ਼ਨ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਨੂੰ ਸੱਚ, ਪਿਆਰ, ਬਰਾਬਰੀ, ਸ਼ਾਂਤੀ ਅਤੇ ਸਰਬੱਤ ਦੇ ਭਲੇ ਦਾ ਰਾਹ ਦਿਖਾਉਣ ਵਾਲਾ ਚਾਨਣ ਮੁਨਾਰਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਭੁੱਨਰਹੇੜੀ, 10 ਸਤੰਬਰ (ਧਨਵੰਤ ਸਿੰਘ)- ਸ਼ੋ੍ਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੇਵਲ ਸਿੱਖ ਕੌਮ ਲਈ ਧਾਰਮਿਕ ਮਾਰਗਦਰਸ਼ਨ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਨੂੰ ਸੱਚ, ਪਿਆਰ, ਬਰਾਬਰੀ, ਸ਼ਾਂਤੀ ਅਤੇ ਸਰਬੱਤ ਦੇ ਭਲੇ ਦਾ ਰਾਹ ਦਿਖਾਉਣ ਵਾਲਾ ਚਾਨਣ ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਜਾਤ-ਪਾਤ, ਧਰਮ, ਨਸਲ ਤੇ ਹੋਰ ਵਖਰੇਵਿਆਂ ਤੋਂ ਉੱਪਰ ਉੱਠ ਕੇ ਹਰ ਜੀਵ ਅੰਦਰ ਵੱਸਦੀ ਰੱਬੀ ਜੋਤ ਨੂੰ ਪਛਾਣਨ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਮਾਜ ਵੱਖ-ਵੱਖ ਵੰਡਾਂ ਅਤੇ ਨਫ਼ਰਤਾਂ ਦਾ ਸਾਹਮਣਾ ਕਰ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਜੋੜਨ ਦਾ ਮਾਰਗ ਦਰਸਾਉਂਦੀਆਂ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਹਉਮੈ, ਲੋਭ ਅਤੇ ਲਾਲਚ ਤੋਂ ਦੂਰ ਰਹਿ ਕੇ ਨਿਮਰਤਾ, ਦਇਆ, ਸੇਵਾ ਅਤੇ ਪਰਉਪਕਾਰ ਦਾ ਜੀਵਨ ਜਿਊਣ ਦਾ ਸੰਦੇਸ਼ ਦਿੰਦੀ ਹੈ। ਭੁੱਖੇ ਨੂੰ ਭੋਜਨ, ਦੁਖੀ ਨੂੰ ਹੌਸਲਾ ਤੇ ਬੇਸਹਾਰਾ ਨੂੰ ਸਹਾਰਾ ਦੇਣਾ ਹੀ ਗੁਰਬਾਣੀ ਦੇ ਮਨੁੱਖਤਾਵਾਦੀ ਸੰਦੇਸ਼ ਨੂੰ ਅਮਲ ਵਿਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਸੱਚੀ ਕਿਰਤ, ਵੰਡ ਕੇ ਛਕਣਾ, ਦੂਜਿਆਂ ਦਾ ਸਤਿਕਾਰ ਕਰਨਾ ਅਤੇ ਨਫ਼ਰਤ ਦੀ ਥਾਂ ਪਿਆਰ ਨੂੰ ਅਪਣਾਉਣਾ ਸਮਾਜ ਦੀਆਂ ਕਈ ਬੁਰਾਈਆਂ ਨੂੰ ਦੂਰ ਕਰ ਸਕਦਾ ਹੈ। ਗੁਰਬਾਣੀ ਦਾ ਕੇਂਦਰੀ ਸੰਦੇਸ਼ ਮਨੁੱਖ ਨੂੰ ਸਭ ਤੋਂ ਪਹਿਲਾਂ ਚੰਗਾ ਮਨੁੱਖ ਬਣਨ ਦੀ ਪ੍ਰੇਰਣਾ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੇਵਲ ਪੜ੍ਹਨ ਅਤੇ ਸੁਣਨ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਇਸ ਦੀਆਂ ਸਿੱਖਿਆਵਾਂ ਨੂੰ ਜੀਵਨ ਤੇ ਵਿਹਾਰ ਦਾ ਹਿੱਸਾ ਬਣਾਇਆ ਜਾਣ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇ ਦਾਅਵਿਆਂ ਤੇ ਜੇਲ੍ਹ ਦੇ ਅੰਕੜਿਆਂ ’ਚ ਵੱਡਾ ਫ਼ਰਕ ਅਗਲੀ ਖ਼ਬਰ ਆਤਮ-ਹੱਤਿਆ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਖੁੱਲ੍ਹੀ ਗੱਲਬਾਤ ਜ਼ਰੂਰੀ- ਡਾ. ਧਰਮਿੰਦਰ ਸਿੰਘ ਉੱਭਾ
Ad Position 24