ਹਰੀਕੇ ਪੱਤਣ (ਤਰਨਤਾਰਨ), 10 ਨਵੰਬਰ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਨਜ਼ਦੀਕ ਮਰਹਾਣਾ - ਬੁਰਜ ਦੇਵਾ ਸਿੰਘ ਸੜਕ 'ਤੇ ਭੱਠੇ ਸਾਹਮਣੇ ਪਰਾਲੀ ਦੀਆਂ ਗੱਠਾ ਨੂੰ ਅੱਗ ਲੱਗ ਜਾਣ ਕਾਰਨ 4500 ਗੱਠਾਂ ਸੜ ਕੇ ਸੁਆਹ ਹੋ ਗਈਆਂ । ਪੀੜਤ ਵਿਅਕਤੀ ਨੇ ਕਿਹਾ ਕਿ ਇਹ ਘਟਨਾ ਨੇੜਲੇ ਖੇਤ ਮਾਲਕ ਵਲੋਂ ਝੋਨੇ ਦੀ ਪਰਾਲੀ ਨੂੰ ਲਾਈ ਅੱਗ ਕਾਰਨ ਵਾਪਰੀ ਹੈ।ਇਸ ਸੰਬੰਧੀ ਪੀੜਤ ਵਿਅਕਤੀ ਬਾਗੀਚਾ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਬਲਖੰਡੀ ਜਿਲਾ ਮੋਗਾ ਨੇ ਦੱਸਿਆ ਕਿ ਮੇਰਾ ਬਿੱਗ ਬੇਲਰ ਦਾ ਕੰਮ ਕਾਰ ਹੈ ਜਿਸ ਲਈ ਪਿੰਡ ਮਰਹਾਣਾ ਵਿਖੇ ਸਵਾ ਕਿਲਾ ਜ਼ਮੀਨ ਠੇਕੇ 'ਤੇ ਲੈ ਕੇ ਪਰਾਲੀ ਦੀਆਂ ਗੱਠਾ ਸਟੋਰ ਕੀਤੀਆਂ ਸਨ। ਅਕਤੂਬਰ ਮਹੀਨੇ ਤੋਂ ਹੁਣ ਤੱਕ 4500 ਗੱਠਾ ਸਟੋਰ ਸਨ, ਜਿਨ੍ਹਾਂ ਦਾ ਵਜ਼ਨ 22500 ਕੁਇੰਟਲ ਸੀ। 8 ਨਵੰਬਰ ਰਾਤ ਨੂੰ ਨੇੜਲੇ ਖੇਤ ਵਾਲੇ ਨੇ ਪਰਾਲ਼ੀ ਨੂੰ ਅੱਗ ਲਾ ਦਿੱਤੀ ਜਿਸਨੇ ਸਾਡੀ ਪਰਾਲ਼ੀ ਦੀਆਂ ਗੱਠਾ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਤੇਜ਼ ਅੱਗ ਦੇ ਭਾਂਬੜਾਂ ਨੇ ਪਰਾਲ਼ੀ ਨੂੰ ਸਾੜ ਕੇ ਸੁਆਹ ਕਰ ਦਿੱਤਾ। ਬਾਗੀਚਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ 47 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਥਾਣਾ ਚੋਹਲਾ ਸਾਹਿਬ ਵਿਖੇ ਦਰਖ਼ਾਸਤ ਦੇ ਦਿੱਤੀ ਗਈ ਹੈ।ਬਾਗੀਚਾ ਸਿੰਘ ਨੇ ਕਿਹਾ ਕਿ ਸੰਨ 2008 ਵਿਚ ਫ਼ੌਜ ਵਿਚੋਂ ਸੂਬੇਦਾਰ ਮੇਜਰ ਰਿਟਾਇਰ ਹੋਇਆ ਹੈ ਤੇ ਸਰਕਾਰ ਵਲੋਂ ਪੰਜਾਬ ਸੂਬੇ ਨੂੰ ਪ੍ਰਦੂਸ਼ਿਤ ਮੁਕਤ ਕਰਨ ਦੇ ਉਪਰਾਲੇ ਤਹਿਤ ਆਪਣਾ ਯੋਗਦਾਨ ਪਾ ਰਿਹਾ ਹੈ ਤੇ ਕਰੋੜਾਂ ਰੁਪਏ ਮਸ਼ੀਨਰੀ ਤੇ ਖ਼ਰਚ ਕੇ ਪੰਜਾਬ ਨੂੰ ਪ੍ਰਦੂਸ਼ਿਤ ਮੁਕਤ ਕਰਨ ਵਿਚ ਸਹਿਯੋਗ ਦੇ ਰਹੇ ਹਨ। ਪ੍ਰੰਤੂ ਅੱਗ ਲੱਗਣ ਕਾਰਨ ਸਾਡਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ ਕਿਉਂਕਿ ਇਸ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਦਾ ਕਰਜ਼ਾ ਵੀ ਸਾਡੇ ਸਿਰ 'ਤੇ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਤਾਜ਼ਾ ਖ਼ਬਰਾਂ
Free
ਨਾੜ ਨੂੰ ਲਾਈ ਅੱਗ ਕਾਰਨ ਪਰਾਲ਼ੀ ਦੀਆਂ 4500 ਗੱਠਾਂ ਸੜ ਕੇ ਸੁਆਹ
ਹਰੀਕੇ ਪੱਤਣ (ਤਰਨਤਾਰਨ), 10 ਨਵੰਬਰ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਨਜ਼ਦੀਕ ਮਰਹਾਣਾ - ਬੁਰਜ ਦੇਵਾ ਸਿੰਘ ਸੜਕ 'ਤੇ ਭੱਠੇ ਸਾਹਮਣੇ ਪਰਾਲੀ ਦੀਆਂ ਗੱਠਾ ਨੂੰ ਅੱਗ ਲੱਗ ਜਾਣ ਕਾਰਨ...
ਅਜੀਤ ਡੈਸਕ
10-11-2026