11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਆਤਮ-ਹੱਤਿਆ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਖੁੱਲ੍ਹੀ ਗੱਲਬਾਤ ਜ਼ਰੂਰੀ- ਡਾ. ਧਰਮਿੰਦਰ ਸਿੰਘ ਉੱਭਾ

ਪਟਿਆਲਾ, 10 ਸਤੰਬਰ (ਗੁਰਵਿੰਦਰ ਸਿੰਘ ਔਲਖ)- ਖ਼ਾਲਸਾ ਕਾਲਜ ਦੇ ਪੋਸਟਗ੍ਰੈਜੂਏਟ ਮਨੋਵਿਗਿਆਨ ਵਿਭਾਗ ਵਲੋਂ ਵਿਸ਼ਵ ਆਤਮ-ਹੱਤਿਆ ਰੋਕਥਾਮ ਦਿਵਸ ਮੌਕੇ ‘ਆਤਮ-ਹੱਤਿਆ ਬਾਰੇ ਨਜ਼ਰੀਆ ਬਦਲਣ–ਗੱਲਬਾਤ ਦੀ ਸ਼ੁਰੂਆਤ ਕਰੋ’ ਨੂੰ ਸਮਰਪਿਤ ਵਿਆਪਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਮਾਨਸਿਕ ਸਿਹਤ ਨਾਲ ਜੁੜੀਆਂ ਸਮਾਜਿਕ ਧਾਰਨਾਵਾਂ ਤੇ ਝਿਜਕ ਨੂੰ ਦੂਰ ਕਰਦਿਆਂ ਵਿਦਿਆਰਥੀਆਂ ਲਈ ਆਸ, ਉਮੀਦ ਤੇ ਹੌਸਲੇ ਭਰਿਆ ਮਾਹੌਲ ਸਿਰਜਣਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਪਟਿਆਲਾ, 10 ਸਤੰਬਰ (ਗੁਰਵਿੰਦਰ ਸਿੰਘ ਔਲਖ)- ਖ਼ਾਲਸਾ ਕਾਲਜ ਦੇ ਪੋਸਟਗ੍ਰੈਜੂਏਟ ਮਨੋਵਿਗਿਆਨ ਵਿਭਾਗ ਵਲੋਂ ਵਿਸ਼ਵ ਆਤਮ-ਹੱਤਿਆ ਰੋਕਥਾਮ ਦਿਵਸ ਮੌਕੇ ‘ਆਤਮ-ਹੱਤਿਆ ਬਾਰੇ ਨਜ਼ਰੀਆ ਬਦਲਣ–ਗੱਲਬਾਤ ਦੀ ਸ਼ੁਰੂਆਤ ਕਰੋ’ ਨੂੰ ਸਮਰਪਿਤ ਵਿਆਪਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਮਾਨਸਿਕ ਸਿਹਤ ਨਾਲ ਜੁੜੀਆਂ ਸਮਾਜਿਕ ਧਾਰਨਾਵਾਂ ਤੇ ਝਿਜਕ ਨੂੰ ਦੂਰ ਕਰਦਿਆਂ ਵਿਦਿਆਰਥੀਆਂ ਲਈ ਆਸ, ਉਮੀਦ ਤੇ ਹੌਸਲੇ ਭਰਿਆ ਮਾਹੌਲ ਸਿਰਜਣਾ ਸੀ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਖੁੱਲ੍ਹ ਕੇ ਆਪਣੀਆਂ ਗੱਲਾਂ ਅਤੇ ਵਿਚਾਰ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਆਤਮ-ਹੱਤਿਆ ਨਾਲ ਜੁੜੇ ਤੱਥਾਂ, ਗਲਤ ਧਾਰਨਾਵਾਂ ਤੇ ਭਰਮ - ਭੁਲੇਖਿਆਂ ਸੰਬੰਧੀ ਵਿਸ਼ੇਸ਼ ਜਾਣਕਾਰੀ ਭਰਪੂਰ ਸੈਸ਼ਨ ਕਰਵਾਇਆ ਗਿਆ। ਇਸ ਤੋਂ ਇਲਾਵਾ ਮਾਨਸਿਕ ਸਿਹਤ ਦੀ ਸੰਭਾਲ ਅਤੇ ਸਮੇਂ ਸਿਰ ਮੱਦਦ ਲੈਣ ਦੀ ਮਹੱਤਤਾ ਨੂੰ ਦਰਸਾਉਂਦੀਆਂ ਲਘੂ ਫ਼ਿਲਮਾਂ ਵੀ ਦਿਖਾਈਆਂ ਗਈਆਂ। ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਲਈ ਵਿਭਾਗ ਵਲੋਂ ‘ਗ੍ਰੀਨ ਕਾਰਡ’ ਪਹਿਲਕਦਮੀ ਸ਼ੁਰੂ ਕੀਤੀ ਗਈ, ਜਿਸ ਰਾਹੀਂ ਵਿਦਿਆਰਥੀਆਂ ਨੇ ਮਾਨਸਿਕ ਸਿਹਤ ਨਾਲ ਸੰਬੰਧਿਤ ਮੁੱਦਿਆਂ ਅਤੇ ਕੈਂਪਸ ਦੀਆਂ ਚੁਣੌਤੀਆਂ ਬਾਰੇ ਆਪਣੇ ਸੁਝਾਅ ਲਿਖ ਕੇ ਦਿੱਤੇ। ਖੁੱਲ੍ਹੇ ਮਾਈਕ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੇ ਨਿੱਜੀ ਤਜਰਬੇ ਅਤੇ ਵਿਚਾਰ ਵੀ ਸਾਂਝੇ ਕੀਤੇ। ਸਮਾਗਮ ਦੇ ਅੰਤ ਵਿਚ ‘ਉਮੀਦ ਦੀ ਕੰਧ’ ਤਿਆਰ ਕੀਤੀ ਗਈ, ਜਿੱਥੇ ਵਿਦਿਆਰਥੀਆਂ ਨੇ ਹੌਸਲੇ, ਉਮੀਦ ਅਤੇ ਹਿੰਮਤ ਦੇ ਸੰਦੇਸ਼ ਲਿਖ ਕੇ ਲਗਾਏ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਮਨੋਵਿਗਿਆਨ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਵਿਦਿਆਰਥੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਸਕਾਰਾਤਮਕ ਸੋਚ ਪੈਦਾ ਕਰਨ ਅਤੇ ਤਣਾਅ ਨਾਲ ਨਜਿੱਠਣ ਲਈ ਮਦਦ ਲੈਣ ਵਾਸਤੇ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਾਈਸ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਅਤੇ ਹਿੰਦੀ ਵਿਭਾਗ ਦੀ ਮੁਖੀ ਡਾ. ਹਰਵਿੰਦਰ ਕੌਰ ਨੇ ਵੀ ‘ਉਮੀਦ ਦੀ ਕੰਧ’ ’ਤੇ ਆਪਣੇ ਪ੍ਰੇਰਣਾਦਾਇਕ ਵਿਚਾਰ ਦਰਜ ਕੀਤੇ। ਪੂਰਾ ਸਮਾਗਮ ਮਨੋਵਿਗਿਆਨ ਵਿਭਾਗ ਦੀ ਮੁਖੀ ਪ੍ਰੋ. ਰਮਨਦੀਪ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵਿਭਾਗ ਦੇ ਅਧਿਆਪਕ ਪ੍ਰੋ. ਹਰਲੀਨ ਸਿੱਧੂ, ਪ੍ਰੋ. ਪ੍ਰਭਜੋਤ ਕੌਰ ਅਤੇ ਪ੍ਰੋ. ਹਰਮਨਪ੍ਰੀਤ ਕੌਰ ਵੀ ਹਾਜ਼ਰ ਸਨ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਅਤੇ ਆਤਮ-ਹੱਤਿਆ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਖੁੱਲ੍ਹ ਕੇ ਗੱਲਬਾਤ ਕਰਨ ਦਾ ਮਾਹੌਲ ਪੈਦਾ ਕਰਨਾ ਸਭ ਤੋਂ ਅਹਿਮ ਕਦਮ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ- ਬਡੂੰਗਰ ਅਗਲੀ ਖ਼ਬਰ ਲੋਕਾਂ ਦੇ ਜ਼ਬਰਦਸਤ ਸੰਘਰਸ਼ ਬਾਅਦ ਹੋਈ ਛਪਾਰ ਸੜਕ ਦੀ ਸ਼ੁਰੂਆਤ
Ad Position 24