10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਨਾਭਾ ਦੇ ਓਵਰਬ੍ਰਿਜ ਪੁਲ ਦੀ ਹਾਲਤ ਹੋਈ ਖਸਤਾ

ਨਾਭਾ, 9 ਸਤੰਬਰ (ਵਰਿੰਦਰ ਵਰਮਾ)- ਪੰਜਾਬ ਸਰਕਾਰ ਵਲੋਂ ਜਿੱਥੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਉੱਥੇ ਹੀ ਹਲਕਾ ਵਿਧਾਨ ਸਭਾ ਨਾਭਾ ਵਿਖੇ ਵਿਕਾਸ ਕਾਰਜਾਂ ਦੀ ਫੂਕ ਨਿਕਲ ਚੁੱਕੀ ਹੈ। ਦੱਸਣ ਯੋਗ ਹੈ ਕਿ ਨਾਭਾ ਦੇ ਓਵਰ ਬ੍ਰਿਜ ਪੁਲ ਦੀ ਹਾਲਤ ਖਾਸਤਾ ਹੋ ਚੁੱਕੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਨਾਭਾ, 9 ਸਤੰਬਰ (ਵਰਿੰਦਰ ਵਰਮਾ)- ਪੰਜਾਬ ਸਰਕਾਰ ਵਲੋਂ ਜਿੱਥੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਉੱਥੇ ਹੀ ਹਲਕਾ ਵਿਧਾਨ ਸਭਾ ਨਾਭਾ ਵਿਖੇ ਵਿਕਾਸ ਕਾਰਜਾਂ ਦੀ ਫੂਕ ਨਿਕਲ ਚੁੱਕੀ ਹੈ। ਦੱਸਣ ਯੋਗ ਹੈ ਕਿ ਨਾਭਾ ਦੇ ਓਵਰ ਬ੍ਰਿਜ ਪੁਲ ਦੀ ਹਾਲਤ ਖਾਸਤਾ ਹੋ ਚੁੱਕੀ ਹੈ। ਪੁਲ ਦੇ ਉੱਪਰ ਲੱਗੇ ਲੋਹੇ ਦੇ ਗਾਡਰ ਟੁੱਟ ਚੁੱਕੇ ਹਨ। ਉੱਥੋ ਤੋਂ ਲੰਘਣ ਵਾਲੇ ਰਾਹਗੀਰਾਂ ਨੇ ਕਿਹਾ ਕਿ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਇਸ ਪੁੱਲ ਤੇ ਪਹਿਲਾਂ ਵੀ ਕਈ ਕੀਮਤੀ ਜਾਨਾ ਗਈਆਂ ਹਨ, ਜੇਕਰ ਹੁਣ ਕਿਸੇ ਪ੍ਰਕਾਰ ਦਾ ਇਸ ਤਰ੍ਹਾਂ ਦਾ ਹਾਦਸਾ ਵਾਪਰਦਾ ਹੈ ਤਾਂ ਉਸ ਦਾ ਜਿੰਮੇਵਾਰ ਸਿੱਧੇ ਤੌਰ ’ਤੇ ਪ੍ਰਸ਼ਾਸਨ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪੁੱਲ ਦੀ ਰਿਪੇਅਰ ਜਲਦੀ ਤੋਂ ਜਲਦੀ ਕਰਵਾਈ ਜਾਵੇ, ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁੱਲ ਦੀ ਰਿਪੇਅਰ ਜਲਦੀ ਨਾ ਕਰਵਾਈ ਤਾਂ ਉਨ੍ਹਾਂ ਵਲੋਂ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਸਬੰਧਤ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਦੱਸਣ ਯੋਗ ਹੈ ਕਿ ਇਹ ਪੁੱਲ ਆਪਸ ਦੇ ਵਿੱਚ ਕਈ ਵੱਡੇ ਸ਼ਹਿਰਾਂ ਨੂੰ ਜੋੜਦਾ ਹੈ। ਜਿਵੇਂ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਦਿੱਲੀ ਕੱਟਰਾ ਐਕਸਪ੍ਰੈਸ ਰੋਡ ਨੂੰ ਵੀ ਜੋੜਦਾ ਹੈ। ਇਸ ਮਾਮਲੇ ਸੰਬੰਧੀ ਐਸ . ਡੀ.ਐਮ. ਨਾਭਾ ਅਰਵਿੰਦਰ ਪਾਲ ਸਿੰਘ ਸੋਮਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੰਬੰਧਤ ਮਹਿਕਮੇ ਦੇ ਐਕਸੀਅਨ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਇਸ ਪੁੱਲ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੋਡ ਮੈਪ ਨਾਲ ਸੂਚਿਤ ਕੀਤਾ ਜਾਵੇਗਾ ਅਤੇ ਫਲੈਕਸਾਂ ਲਗਵਾ ਕੇ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਰੂਟ ਬਾਰੇ ਜਾਨੂ ਕਰਵਾਇਆ ਜਾਵੇਗਾ। ਸੰਬੰਧਤ ਮਹਿਕਮੇ ਦੇ ਐਕਸੀਅਨ ਗੌਰਵ ਸਿੰਗਲਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁੱਲ ਦੀ ਰਿਪੇਅਰ ਦਾ ਕੰਮ ਸ਼ਨੀਵਾਰ ਤੋਂ ਸ਼ੁਰੂ ਹੋ ਜਾਵੇਗਾ, ਜਿਸ ਨਾਲ ਰਾਹਗੀਰਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਚਿਨ ਪਾਇਲਟ ਨਾਲ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਕੈਥਲ-ਖਨੌਰੀ ਮੁੱਖ ਸੜਕ ਦੇ ਨਵੀਂ ਬਣਨ ਦੇ ਬਾਵਜੂਦ ਨਹੀਂ ਰੁਕ ਰਿਹਾ ਦੁਰਘਟਨਾਵਾਂ ਹੋਣ ਦਾ ਸਿਲਸਿਲਾ
Ad Position 24