10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪਿੱਕਅਪ ਚਾਲਕ ਦੀ ਨਹਿਰ ’ਚੋਂ ਲਾਸ਼ ਬਰਾਮਦ

ਘਨੌਰ, 9 ਸਤੰਬਰ (ਸਰਦਾਰਾ ਸਿੰਘ ਲਾਛੜੂ)- ਪਿੰਡ ਘਨੌਰੀ ਖੇੜਾ ਦੇ ਵਸਨੀਕ ਅਤੇ ਮਹਿੰਦਰਾ ਪਿੱਕਅਪ (ਛੋਟਾ ਟੈਂਪੂ) ਚਾਲਕ 40 ਸਾਲਾ ਟੀਟੂ ਰਾਮ ਪੁੱਤਰ ਹਰਮੇਸ਼ ਸਿੰਘ ਦੀ ਭੇਦਭਰੀ ਹਾਲਤ ਵਿਚ ਨਹਿਰ ਵਿਚੋਂ ਲਾਸ਼ ਬਰਾਮਦ ਹੋਣ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਕਤਲ ਦਾ ਖਦਸ਼ਾ ਜਤਾਉਂਦਿਆਂ ਲਾਸ਼ ਨੂੰ ਗੱਡੀ ਵਿਚ ਰੱਖ ਕੇ ਥਾਣਾ ਘਨੌਰ ਅੱਗੇ ਦੁਪਹਿਰ ਸਮੇਂ ਧਰਨਾ ਲਗਾ ਦਿੱਤਾ ਅਤੇ ਘਨੌਰ-ਪਟਿਆਲਾ ਰੋਡ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

Ad Position 21
repet_subhas-goyals [Copy P29]
ਥਾਣਾ ਘਨੌਰ ਦੇ ਬਾਹਰ ਪਟਿਆਲਾ ਘਨੌਰ ਰੋਡ ਬੰਦ ਕਰ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਪਾਰਿਵਾਰਿਕ ਮੈਂਬਰ। ਤਸਵੀਰ : ਸਰਦਾਰਾ ਸਿੰਘ ਲਾਛੜੂ 10-09-2026
ਘਨੌਰ, 9 ਸਤੰਬਰ (ਸਰਦਾਰਾ ਸਿੰਘ ਲਾਛੜੂ)- ਪਿੰਡ ਘਨੌਰੀ ਖੇੜਾ ਦੇ ਵਸਨੀਕ ਅਤੇ ਮਹਿੰਦਰਾ ਪਿੱਕਅਪ (ਛੋਟਾ ਟੈਂਪੂ) ਚਾਲਕ 40 ਸਾਲਾ ਟੀਟੂ ਰਾਮ ਪੁੱਤਰ ਹਰਮੇਸ਼ ਸਿੰਘ ਦੀ ਭੇਦਭਰੀ ਹਾਲਤ ਵਿਚ ਨਹਿਰ ਵਿਚੋਂ ਲਾਸ਼ ਬਰਾਮਦ ਹੋਣ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਕਤਲ ਦਾ ਖਦਸ਼ਾ ਜਤਾਉਂਦਿਆਂ ਲਾਸ਼ ਨੂੰ ਗੱਡੀ ਵਿਚ ਰੱਖ ਕੇ ਥਾਣਾ ਘਨੌਰ ਅੱਗੇ ਦੁਪਹਿਰ ਸਮੇਂ ਧਰਨਾ ਲਗਾ ਦਿੱਤਾ ਅਤੇ ਘਨੌਰ-ਪਟਿਆਲਾ ਰੋਡ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਟੀਟੂ ਰਾਮ ਬੀਤੀ 6 ਸਤੰਬਰ ਨੂੰ ਸਵੇਰੇ ਕਰੀਬ 10 ਵਜੇ ਰੋਜ਼ਾਨਾ ਵਾਂਗ ਆਪਣੀ ਗੱਡੀ ਲੈ ਕੇ ਕੰਮ ਲਈ ਘਰੋਂ ਨਿਕਲਿਆ ਸੀ। ਕਰੀਬ ਇਕ ਘੰਟੇ ਬਾਅਦ ਉਸ ਨੇ ਪਰਿਵਾਰ ਨੂੰ ਜਲਦ ਵਾਪਸ ਆਉਣ ਬਾਰੇ ਕਿਹਾ ਪਰ ਉਹ ਸ਼ਾਮ ਤੱਕ ਘਰ ਨਹੀਂ ਪਰਤਿਆ। ਸ਼ਾਮ ਵੇਲੇ ਉਸ ਦੀ ਗੱਡੀ ਬਘੌਰਾ ਨਹਿਰ ਪੁਲ ਨੇੜੇ ਲਾਵਾਰਿਸ ਹਾਲਤ ਵਿਚ ਗੱਡੀ ਮਿਲੀ, ਜਿੱਥੇ ਕੰਢੇ ’ਤੇ ਉਸ ਦੀਆਂ ਚੱਪਲਾਂ ਵੀ ਪਈਆਂ ਸਨ। ਪਰਿਵਾਰ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਆਖ਼ਰਕਾਰ ਅੱਜ ਉਸ ਦੀ ਲਾਸ਼ ਭਾਖੜਾ ਨਹਿਰ ਨਰਵਾਣਾ ਬ੍ਰਾਂਚ (ਜਨਸੂਈ ਹੈੱਡ ਨੇੜਿਓਂ) ਬਰਾਮਦ ਹੋਈ। ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਗੰਭੀਰ ਖ਼ੁਲਾਸਾ ਕਰਦਿਆਂ ਦੱਸਿਆ ਕਿ ਘਟਨਾ ਤੋਂ ਕਰੀਬ 8-10 ਦਿਨ ਪਹਿਲਾਂ ਉਨ੍ਹਾਂ ਦੇ ਘਰ ਦੋ ਅਣਪਛਾਤੇ ਵਿਅਕਤੀ ਆਏ ਸਨ। ਉਨ੍ਹਾਂ ਨੇ ਖੁਦ ਨੂੰ ਆੜ੍ਹਤੀ ਦੱਸਦਿਆਂ ਟੀਟੂ ਤੋਂ ਪੈਸੇ ਲੈਣ ਦੀ ਗੱਲ ਕਹੀ ਅਤੇ ਜਾਂਦੇ ਸਮੇਂ ਧਮਕੀ ਦਿੱਤੀ ਸੀ ਕਿ “ਨਾ ਤੁਹਾਡੀ ਗੱਡੀ ਰਹੇਗੀ, ਨਾ ਤੁਹਾਡਾ ਬੰਦਾ ਰਹੇਗਾ”। ਪਰਿਵਾਰ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿਚ ਸੁੱਟਿਆ ਗਿਆ ਹੈ। ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੀ ਸਾਲ਼ੀ ਡਾ. ਲਛਮੀ ਦੇਵੀ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਚੁੱਕੇ। ਧਰਨੇ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਸਬ-ਇੰਸਪੈਕਟਰ ਗੁਰਮੁਖ ਸਿੰਘ ਨੇ ਪੁਲਿਸ ਪਾਰਟੀ ਸਮੇਤ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਨਿਰਪੱਖ ਜਾਂਚ ਦਾ ਪੂਰਾ ਭਰੋਸਾ ਦਿਵਾ ਕੇ ਧਰਨਾ ਸਮਾਪਤ ਕਰਵਾਇਆ। ਡੀ.ਐਸ.ਪੀ. ਘਨੌਰ ਦਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਘਨੌਰ ਵਿਖੇ ਐਫ.ਆਈ.ਆਰ. ਨੰਬਰ 89 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀ ਧਾਰਾ 103(1) (ਕਤਲ), 351(2) (ਧਮਕੀਆਂ ਦੇਣ) ਅਤੇ 3(5) ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਘਰ ਵਿਚੋਂ ਨਕਦੀ, ਗਹਿਣੇ ਤੇ ਡਾਲਰ ਚੋਰੀ ਅਗਲੀ ਖ਼ਬਰ ਨਿਗਮ ’ਚ ਮੇਅਰ ਦੀ ਅਚਨਚੇਤ ਚੈਕਿੰਗ, ਗ਼ੈਰ-ਹਾਜ਼ਰ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਰੁਖ਼
Ad Position 24