ਡਾ. ਅਕਸ਼ਪ੍ਰੀਤ ਕੌਰ ਨੇ ‘ਟਾਈ ਵੂਮੈਨ ਗਲੋਬਲ ਪਿੱਚ ਕੰਪੀਟੀਸ਼ਨ 2026’ ’ਚ ਹਾਸਿਲ ਕੀਤਾ ਪਹਿਲਾ ਸਥਾਨ
ਪਟਿਆਲਾ, 2 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਪੋਸਟ-ਡਾਕਟੋਰਲ ਫੈਲੋ ਵਜੋਂ ਕਾਰਜਸ਼ੀਲ ਡਾ. ਅਕਸ਼ਪ੍ਰੀਤ ਕੌਰ ਨੇ ਅਟਲ ਇਨਕਿਊਬੇਸ਼ਨ ਸੈਂਟਰ, ਇੰਡੀਅਨ ਸਕੂਲ ਆਫ਼ ਬਿਜ਼ਨਸ ( ISB ), ਮੋਹਾਲੀ ਵਿਖੇ ਆਯੋਜਿਤ ‘ਟਾਈ ਵੂਮੈਨ ਗਲੋਬਲ ਪਿੱਚ ਕੰਪੀਟੀਸ਼ਨ 2026’ ਦੇ ਚੰਡੀਗੜ੍ਹ ਚੈਪਟਰ ਫਾਈਨਲਜ਼ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਦ
ਦਲਵੀਰ ਸਿੰਘ ਤੇ ਸੁਖਵਿੰਦਰ ਕੌਰ ਵਾਸੀ ਸਫੇੜਾ ਨੇ ਆਪਣੇ ਵਿਆਹ ਦੀ 14ਵੀ ਵਰੇਗੰਢ ਮਨਾਈ। ਅਜੀਤ ਤਸਵੀਰ
03-09-2026
ਪਟਿਆਲਾ, 2 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਪੋਸਟ-ਡਾਕਟੋਰਲ ਫੈਲੋ ਵਜੋਂ ਕਾਰਜਸ਼ੀਲ ਡਾ. ਅਕਸ਼ਪ੍ਰੀਤ ਕੌਰ ਨੇ ਅਟਲ ਇਨਕਿਊਬੇਸ਼ਨ ਸੈਂਟਰ, ਇੰਡੀਅਨ ਸਕੂਲ ਆਫ਼ ਬਿਜ਼ਨਸ ( ISB ), ਮੋਹਾਲੀ ਵਿਖੇ ਆਯੋਜਿਤ ‘ਟਾਈ ਵੂਮੈਨ ਗਲੋਬਲ ਪਿੱਚ ਕੰਪੀਟੀਸ਼ਨ 2026’ ਦੇ ਚੰਡੀਗੜ੍ਹ ਚੈਪਟਰ ਫਾਈਨਲਜ਼ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਅਕਸ਼ਪ੍ਰੀਤ ਕੌਰ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਧੀਨ ਪੰਜਾਬੀ ਯੂਨੀਵਰਸਿਟੀ ਵਿਖੇ ਵਿਸ਼ਵੇਸ਼ਵਰੱਯਾ ਫੈਲੋ ਵਜੋਂ ਖੋਜ ਕਾਰਜ ਕਰ ਰਹੀ ਹੈ। ਅਕਸ਼ਪ੍ਰੀਤ ਕੌਰ ਨੇ ਆਪਣੇ ਡੀਪ-ਟੈੱਕ ਮੈਡਟੈੱਕ ਸਟਾਰਟਅੱਪ ‘ਮੈਡਟ੍ਰਿਕਸ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ’ ਦੀ ਨੁਮਾਇੰਦਗੀ ਕਰਦਿਆਂ 10 ਫਾਈਨਲਿਸਟਾਂ ਵਿੱਚੋਂ ਜੇਤੂ ਵਜੋਂ ਉੱਭਰ ਕੇ 25,000 ਰੁਪਏ ਦਾ ਨਕਦ ਇਨਾਮ ਜਿੱਤਿਆ ਹੈ। ਹੁਣ ਉਹ 24 ਤੋਂ 26 ਸਤੰਬਰ ਤੱਕ ਹੈਦਰਾਬਾਦ ਵਿਖੇ ਹੋਣ ਵਾਲੇ ‘ਟਾਈ ਵੂਮੈਨ ਏਸ਼ੀਆ ਸਮਿਟ 2026’ ਵਿੱਚ ਟਾਈ ਚੰਡੀਗੜ੍ਹ ਦੀ ਨੁਮਾਇੰਦਗੀ ਕਰੇਗੀ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਅਕਸ਼ਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਕਾਦਮਿਕ ਖੋਜਾਂ ਨੂੰ ਅਸਲ ਜ਼ਿੰਦਗੀ ਦੇ ਸਿਹਤ ਸੰਭਾਲ ਹੱਲਾਂ ਅਤੇ ਉੱਦਮਤਾ ਵਿੱਚ ਬਦਲਣਾ ਹਮੇਸ਼ਾ ਹੀ ਸ਼ਲਾਘਾਯੋਗ ਹੁੰਦਾ ਹੈ। ਅਕਸ਼ਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਉਸ ਨੇ ਕਿਸੇ ਕਾਰਨ ਨਾਕਸ ਹੋਏ ਹੱਥਾਂ ਨੂੰ ਮੁੜ ਵਰਤੋਂਯੋਗ ਬਣਾਉਣ ਲਈ ਨਵੇਂ ਤੇ ਵਿਅਕਤੀਗਤ ਹੱਲ ਤਿਆਰ ਕਰਨ ਦੇ ਆਪਣੇ ਵਿਜ਼ਨ ਨੂੰ ਪੇਸ਼ ਕੀਤਾ, ਜੋ ਲੰਬੇ ਸਮੇਂ ਤੋਂ ਇਲਾਜ ਅਧੀਨ ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦਾ ਹੈ। ਵਰਣਨਯੋਗ ਹੈ ਕਿ ਅਕਸ਼ਪ੍ਰੀਤ ਕੌਰ ਨੇ ਨੇ ਡੀ. ਐੱਸ. ਟੀ. ਇੰਸਪਾਇਰ ਫੈਲੋ ਵਜੋਂ ਯੂ. ਆਈ. ਈ. ਟੀ., ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਆਪਣੀ ਪੀ. ਐੱਚ. ਡੀ. ਪੂਰੀ ਕੀਤੀ ਹੈ।