03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੀ ਕੰਟੀਨ ’ਚ ਸ਼ਾਕਾਹਾਰੀ ਖਾਣੇ ’ਚ ਚਿਕਨ ਦਾ ਟੁਕੜਾ ਮਿਲਣ ਦਾ ਦੋਸ਼

ਪਟਿਆਲਾ, 2 ਸਤੰਬਰ (ਗੁਰਵਿੰਦਰ ਸਿੰਘ ਔਲਖ)- ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (ਆਰ. ਜੀ.

Ad Position 21
repet_subhas-goyals [Copy P29]
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੀ ਕੰਟੀਨ ਦੇ ਸ਼ਾਕਾਹਾਰੀ ਖਾਣੇ ’ਚੋਂ ਚਿਕਨ ਦਾ ਟੁਕੜਾ ਮਿਲਣ ਦਾ ਦ੍ਰਿਸ਼। ਅਜੀਤ ਤਸਵੀਰ 03-09-2026
ਪਟਿਆਲਾ, 2 ਸਤੰਬਰ (ਗੁਰਵਿੰਦਰ ਸਿੰਘ ਔਲਖ)- ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (ਆਰ.ਜੀ.ਐੱਨ.ਯੂ.ਐੱਲ.) ਦੇ ਕੈਂਪਸ ਸਥਿਤ ਆਰ. ਸੀ. ਕੰਟੀਨ ਵਿਚ ਪਰੋਸੇ ਗਏ ਸ਼ਾਕਾਹਾਰੀ ਖਾਣੇ ਵਿਚ ਚਿਕਨ ਦਾ ਟੁਕੜਾ ਮਿਲਣ ਦੇ ਦੋਸ਼ ਲਾਉਂਦਿਆਂ ਐੱਲ. ਐੱਲ. ਐੱਮ. ਦੇ ਤਿੰਨ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਲਿਖਤੀ ਪ੍ਰਤੀਨਿਧਤਾ ਦਿੱਤੀ ਗਈ ਹੈ। ਵਿਦਿਆਰਥੀਆਂ ਨੇ ਮਾਮਲੇ ਦੀ ਜਾਂਚ ਕਰਵਾਉਣ ਦੇ ਨਾਲ-ਨਾਲ ਕੰਟੀਨ ਵਿਚ ਖਾਣੇ ਦੀ ਗੁਣਵੱਤਾ ਤੇ ਸਫ਼ਾਈ ਪ੍ਰਬੰਧਾਂ ਦੀ ਜਾਂਚ ਦੀ ਮੰਗ ਕੀਤੀ ਹੈ। ਲਿਖਤੀ ਪ੍ਰਤੀਨਿਧਤਾ ਅਨੁਸਾਰ 1 ਸਤੰਬਰ ਦੀ ਰਾਤ ਕਰੀਬ ਸਾਢੇ 9 ਵਜੇ ਐਡਵੋਕੇਟ ਹਰਸ਼ ਵਰਧਨ ਸਿੰਘ, ਐਡਵੋਕੇਟ ਮੋਹਿਤ ਕੁਮਾਰ ਤੇ ਐਡਵੋਕੇਟ ਰਿਤਿਕ ਅਰੋੜਾ ਕੰਟੀਨ ਵਿਚ ਗਏ ਸਨ। ਉਨ੍ਹਾਂ ਵਲੋਂ ਵੈਜ ਮੰਚੂਰੀਅਨ ਤੇ ਫਰਾਈਡ ਰਾਈਸ ਦਾ ਆਰਡਰ ਦਿੱਤਾ ਗਿਆ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਪਰੋਸਿਆ ਗਿਆ ਖਾਣਾ ਬਾਸੀ ਸੀ ਤੇ ਉਸ ਵਿਚੋਂ ਬਦਬੂ ਆ ਰਹੀ ਸੀ। ਇਤਰਾਜ਼ ਕਰਨ ’ਤੇ ਖਾਣਾ ਵਾਪਸ ਲੈ ਕੇ ਉਸ ਦੀ ਥਾਂ ਚਿੱਲੀ ਪਨੀਰ ਪਰੋਸਿਆ ਗਿਆ, ਜਿਸ ਨੂੰ ਸ਼ਾਕਾਹਾਰੀ ਦੱਸਿਆ ਗਿਆ ਸੀ। ਵਿਦਿਆਰਥੀਆਂ ਅਨੁਸਾਰ ਚਿੱਲੀ ਪਨੀਰ ਖਾਂਦਿਆਂ ਉਸ ਵਿਚੋਂ ਚਿਕਨ ਦਾ ਟੁਕੜਾ ਮਿਲਿਆ। ਉਨ੍ਹਾਂ ਵਲੋਂ ਇਸ ਸੰਬੰਧੀ ਮੌਕੇ ’ਤੇ ਕੈਂਟੀਨ ਦੇ ਜਨਰਲ ਮੈਨੇਜਰ ਨੂੰ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਕੈਂਟੀਨ ਪ੍ਰਬੰਧਨ ਵਲੋਂ ਗਲਤੀ ਮੰਨੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਖਾਣੇ ਦੀਆਂ ਤਸਵੀਰਾਂ ਸਮੇਤ ਮਾਮਲਾ ਯੂਨੀਵਰਸਿਟੀ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ। ਇਸ ਸੰਬੰਧੀ ਡੀਨ, ਸਟੂਡੈਂਟਸ ਵੈੱਲਫੇਅਰ ਡਾ. ਕਮਲਜੀਤ ਕੌਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਇਸ ਵਿਸ਼ੇ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਧਰ ਕੰਟੀਨ ਦੇ ਮਾਲਕ ਸਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਕੰਟੀਨ ਵਿਚ ਖਾਣੇ ਦੀ ਗੁਣਵੱਤਾ ਅਤੇ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੰਟੀਨ ਦੇ ਸਟਾਫ਼ ਵਿਚੋਂ ਕਿਸੇ ਵਿਅਕਤੀ ਤੋਂ ਗਲਤੀ ਹੋਈ ਹੈ, ਜਿਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਟੀਨ ਵਿਚ ਸਟਾਫ਼ ਨੂੰ ਖਾਣੇ ਦੀ ਗੁਣਵੱਤਾ ਤੇ ਸਫ਼ਾਈ ਸੰਬੰਧੀ ਵਿਸ਼ੇਸ਼ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ, ਇਸ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਯੂਨੀਵਰਸਿਟੀ ਕੈਂਪਸ ਵਿਚ ਵਿਦਿਆਰਥੀਆਂ ਨੂੰ ਮਿਆਰੀ, ਸਾਫ਼-ਸੁਥਰਾ ਅਤੇ ਉਨ੍ਹਾਂ ਦੀਆਂ ਖੁਰਾਕੀ ਚੋਣਾਂ ਅਨੁਸਾਰ ਭੋਜਨ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ‘ ਮਿਸ਼ਨ ਕਲੀਨ ਪੰਜਾਬ’ ਤਹਿਤ ਨਗਰ ਨਿਗਮ, ਫ਼ੌਜੀ ਜਵਾਨਾਂ ਤੇ ਸਕੂਲੀ ਵਿਦਿਆਰਥੀਆਂ ਨੇ ਸੰਭਾਲੀ ਸਫ਼ਾਈ ਦੀ ਕਮਾਨ ਅਗਲੀ ਖ਼ਬਰ ਪਿੰਡ ਸਿੰਬੜੋ ’ਚ ਕਾਂਗਰਸ ਦਾ ਕਾਫ਼ਲਾ ਵਧਿਆ ‘ ਆਪ’ ਤੇ ਭਾਜਪਾ ਛੱਡ ਕੇ ਦਰਜਨਾਂ ਆਗੂ ਤੇ ਵਰਕਰ ਕਾਂਗਰਸ ’ਚ ਸ਼ਾਮਿਲ
Ad Position 24