ਸ਼੍ਰੀ ਖਾਟੂ ਸ਼ਿਆਮ ਮੰਦਰ ਨਾਭਾ ਵਿਖੇ ਮਨਾਇਆ ਸ਼ਿਆਮ ਬਾਬਾ ਦਾ ਜਨਮ ਉਤਸਵ
ਨਾਭਾ, 23 ਨਵੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਦੁਲੱਦੀ ਗੇਟ ਸਥਿਤ ਸ਼੍ਰੀ ਖਾਟੂ ਸ਼ਾਹ ਮੰਦਿਰ ਵਿਖੇ ਸ਼ਿਆਮ ਬਾਬਾ ਜੀ ਦੇ ਪਵਿੱਤਰ ਜਨਮ ਦਿਵਸ ਦੇ ਸ਼ੁਭ ਮੌਕੇ ’ਤੇ ਸ਼੍ਰੀ ਖਾਟੂ ਸ਼ਿਆਮ ਮੰਦਰ ਕਮੇਟੀ ਨਾਭਾ ਵਲੋਂ ਬਾਬਾ ਦਾ ਜਨਮ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਧਾਰਮਿਕ ਸਮਾਗਮ ਵਿਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਮਲਕੀਤ ਗਰੁੱਪ ਦੇ ਐਮ.
ਨਾਭਾ, 23 ਨਵੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਦੁਲੱਦੀ ਗੇਟ ਸਥਿਤ ਸ਼੍ਰੀ ਖਾਟੂ ਸ਼ਾਹ ਮੰਦਿਰ ਵਿਖੇ ਸ਼ਿਆਮ ਬਾਬਾ ਜੀ ਦੇ ਪਵਿੱਤਰ ਜਨਮ ਦਿਵਸ ਦੇ ਸ਼ੁਭ ਮੌਕੇ ’ਤੇ ਸ਼੍ਰੀ ਖਾਟੂ ਸ਼ਿਆਮ ਮੰਦਰ ਕਮੇਟੀ ਨਾਭਾ ਵਲੋਂ ਬਾਬਾ ਦਾ ਜਨਮ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਧਾਰਮਿਕ ਸਮਾਗਮ ਵਿਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਮਲਕੀਤ ਗਰੁੱਪ ਦੇ ਐਮ.ਡੀ. ਚਰਨ ਸਿੰਘ ਰਲਹਨ, ਪ੍ਰੀਤ ਗਰੁੱਪ ਦੇ ਐਮ.ਡੀ. ਹਰੀ ਸਿੰਘ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂਕਿ ਅਗਰਵਾਲ ਸਭਾ ਦੇ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੀ ਸ਼ੁਰੂਆਤ ਮੌਕੇ ਪੂਜਾ ਦੀ ਰਸਮ ਏ.ਐਨ. ਰਾਈਸ ਮਿੱਲਜ਼ ਦੇ ਐਮ.ਡੀ. ਪਰਮਿੰਦਰ ਬਾਂਸਲ ਭੋਲੀ ਵਲੋਂ ਅਦਾ ਕੀਤੀ ਗਈ ਤੇ ਆਰਤੀ ਦੀ ਰਸਮ ਜੀ.ਬੀ. ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਵਲੋਂ ਨਿਭਾਈ ਗਈ। ਇਸ ਮੌਕੇ ਭਜਨ ਗਾਇਕਾ ਪੀਹੂ ਵਲੋਂ ਬਾਬਾ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਮਨਮੋਹਕ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਮੰਦਰ ਕਮੇਟੀ ਪ੍ਰਧਾਨ ਵਿਕਾਸ ਗੋਇਲ, ਰਾਜੇਸ਼ ਨਿਟੀ, ਸੰਜੀਵ ਸ਼ਰਮਾ ਗੋਲਡੀ ਤੇ ਸਮੂਹ ਮੈਂਬਰ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਤੇ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਸਦੀਪ ਸਿੰਘ ਖੰਨਾ, ਪੈਟਰੋਲਿਅਮ ਡੀਲਰਜ ਐਸੋਸੀਏਸ਼ਨ ਪ੍ਰਧਾਨ ਜਸਪਾਲ ਜੁਨੇਜਾ, ‘ਆਪ’ ਆਗੂ ਜਸਪਾਲ ਸਿੰਘ ਕਲਿਆਣ, ਚਮਨ ਲਾਲ ਪੱਪੀ, ਅਸ਼ੋਕ ਅਰੋੜਾ, ਭੁਵੇਸ਼ ਬਾਂਸਲ, ਕੌਂਸਲਰ ਅਸ਼ੋਕ ਬਿੱਟੂ, ਕੌਂਸਲਰ ਯਾਦਵਿੰਦਰ ਯਾਦੂ, ਕ੍ਰਿਸ਼ਨ ਮੰਗਲਾ ਕੁਕੀ, ਸਾਬਕਾ ਪ੍ਰਧਾਨ ਸੁਰਿੰਦਰ ਗੁਪਤਾ ਆਦਿ ਵਲੋਂ ਆਪਣੀ ਹਾਜ਼ਰੀ ਲਗਵਾਈ ਗਈ।