ਮਾਡਰਨ ਸਕੂਲ ’ਚ ਚੌਥੀ ਸਰਦਾਰ ਮੋਹਨ ਸਿੰਘ ਇੰਟਰ-ਸਕੂਲ ਬਹਿਸ ਕਰਵਾਈ
ਪਟਿਆਲਾ, 23 ਅਗਸਤ (ਧਰਮਿੰਦਰ ਸਿੰਘ ਸਿੱਧੂ)-ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਲੋਂ ਚੌਥੀ ਸਰਦਾਰ ਮੋਹਨ ਸਿੰਘ ਇੰਟਰ-ਸਕੂਲ ਬਹਿਸ ਕਰਵਾਈ ਗਈ। ਮੁਕਾਬਲੇ ਵਿਚ ਪਟਿਆਲਾ ਦੇ ਦਸ ਪ੍ਰਮੁੱਖ ਸਕੂਲਾਂ ਨੇ ਭਾਗ ਲਿਆ ਅਤੇ ਵਿਚਾਰਾਂ, ਗਿਆਨ ਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਦਾ ਜ਼ਬਰਦਸਤ ਤੇ ਰੋਮਾਂਚਕ ਆਦਾਨ-ਪ੍ਰਦਾਨ ਹੋਇਆ ।
ਜ
ਜੇਤੂਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦਿ੍ਸ਼। ਅਜੀਤ ਤਸਵੀਰ
24-08-2026
ਪਟਿਆਲਾ, 23 ਅਗਸਤ (ਧਰਮਿੰਦਰ ਸਿੰਘ ਸਿੱਧੂ)-ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਲੋਂ ਚੌਥੀ ਸਰਦਾਰ ਮੋਹਨ ਸਿੰਘ ਇੰਟਰ-ਸਕੂਲ ਬਹਿਸ ਕਰਵਾਈ ਗਈ। ਮੁਕਾਬਲੇ ਵਿਚ ਪਟਿਆਲਾ ਦੇ ਦਸ ਪ੍ਰਮੁੱਖ ਸਕੂਲਾਂ ਨੇ ਭਾਗ ਲਿਆ ਅਤੇ ਵਿਚਾਰਾਂ, ਗਿਆਨ ਤੇ ਵੱਖ-ਵੱਖ ਦ੍ਰਿਸ਼ਟੀਕੋਣਾਂ ਦਾ ਜ਼ਬਰਦਸਤ ਤੇ ਰੋਮਾਂਚਕ ਆਦਾਨ-ਪ੍ਰਦਾਨ ਹੋਇਆ । ਰਵਾਇਤੀ ਬਹਿਸ ਦੇ ਢੰਗ ਤੋਂ ਵੱਖਰੇ ਰੂਪ ਵਿਚ, ਭਾਗੀਦਾਰਾਂ ਨੂੰ ਸਮਾਜ ਵਿਦਿਆਰਥੀਆਂ ਨੂੰ ‘ਸੁਰੱਖਿਅਤ’ ਕਰੀਅਰ ਅਪਣਾਉਣ ਲਈ ਮਜਬੂਰ ਕਰਕੇ ਉਨ੍ਹਾਂ ਦੇ ਜਨੂੰਨ ਨੂੰ ਖਤਮ ਕਰ ਦਿੰਦਾ ਹੈ।’ ਇਹ ਵਿਸ਼ਾ ਮੁਕਾਬਲੇ ਤੋਂ ਸਿਰਫ਼ ਇਕ ਘੰਟਾ ਪਹਿਲਾਂ ਦਿੱਤਾ ਗਿਆ। ਕਿਸੇ ਵੀ ਇਲੈਕਟ੍ਰਾਨਿਕ ਗੈਜੇਟ ਦੀ ਵਰਤੋਂ ਦੀ ਇਜਾਜ਼ਤ ਨਹੀਂ ਸੀ। ਇਸ ਲਈ ਨੌਜਵਾਨ ਬਹਿਸਕਾਰਾਂ ਨੂੰ ਆਪਣੀਆਂ ਦਲੀਲਾਂ ਤਿਆਰ ਕਰਨ, ਦਬਾਅ ਹੇਠ ਸੋਚਣ ਅਤੇ ਵਿਰੋਧੀਆਂ ਦੇ ਸਵਾਲਾਂ ਦਾ ਤੁਰੰਤ ਜਵਾਬ ਦੇਣ ਲਈ ਪੂਰੀ ਤਰ੍ਹਾਂ ਆਪਣੇ ਗਿਆਨ ਅਤੇ ਵਿਸ਼ਲੇਸ਼ਣਾਤਮਕ ਯੋਗਤਾਵਾਂ ’ਤੇ ਨਿਰਭਰ ਕਰਨਾ ਪਿਆ। ਇਕ ਬਹੁਤ ਹੀ ਸਖ਼ਤ ਤੇ ਰੋਮਾਂਚਕ ਮੁਕਾਬਲੇ ਤੋਂ ਬਾਅਦ ਸ੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਹਿਲੇ ਰਨਰ-ਅੱਪ ਤੇ ਅਵਰ ਲੇਡੀ ਆਫ਼ ਫਾਤਿਮਾ ਕਾਨਵੈਂਟ ਸਕੂਲ ਦੂਜੇ ਰਨਰਅੱਪ ਰਹੇ। ਜੇਤੂ ਟੀਮਾਂ ਨੂੰ ਸਨਮਾਨਿਤ ਟਰਾਫੀਆਂ ਪ੍ਰਦਾਨ ਕੀਤੀਆਂ ਗਈਆਂ। ਵਿਅਕਤੀਗਤ ਸ਼੍ਰੇਣੀ ਵਿਚ ਸ੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ ਦੀ ਤਨਵੀ ਗੁਪਤਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਉਸ ਨੂੰ ਲੇਨੋਵੋ ਟੈਬਲੇਟ ਨਾਲ ਸਨਮਾਨਿਤ ਕੀਤਾ। ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੀ ਅੰਬਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਉਸ ਨੂੰ ਵੀ ਲੇਨੋਵੋ ਟੈਬਲੇਟ ਦਿੱਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੀ ਅਵਨੀਤ ਕੌਰ ਤੀਜੇ ਸਥਾਨ ’ਤੇ ਰਹੀ ਅਤੇ ਉਸ ਨੂੰ 10,000 ਰੁਪਏ ਦੀਆਂ ਕੌਫੀ-ਟੇਬਲ ਕਿਤਾਬਾਂ ਪ੍ਰਦਾਨ ਕੀਤੀਆਂ ਗਈਆਂ। ਬੈਸਟ ਇੰਟਰਜੈਕਟਰ ਦੇ ਖਿਤਾਬ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੀ ਹੇਤਲ ਸ਼ਰਮਾ ਅਤੇ ਸ੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ ਦੇ ਪ੍ਰਤਾਪ ਵੀਰ ਸਿੰਘ ਨੂੰ ਦਿੱਤੇ ਗਏ। ਦੋਵਾਂ ਨੂੰ 5,000 ਦੀਆਂ ਕਿਤਾਬਾਂ ਨਾਲ ਸਨਮਾਨਿਤ ਕੀਤਾ। ਤਿੰਨ ਮੈਂਬਰੀ ਵਿਸ਼ੇਸ਼ ਜਿਊਰੀ ਵਿਚ ਗੀਤਾ ਦੱਤਾ, ਜਸਿੰਦਰ ਸੇਖੋਂ, ਅਤੇ ਅੰਗਦ ਸਿੰਘ ਆਦਿ ਸ਼ਾਮਲ ਸਨ।