23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਲਜੀਤ ਸਿੰਘ ਬਿੱਲਾ ਗੁਣੀਕੇ ਦੀ ਅਗਵਾਈ ਹੇਠ ਚੇਅਰਮੈਨ ਚੰਦਰੇਸ਼ਵਰ ਸਿੰਘ ਮੋਹੀ ਦਾ ਗੁਣੀਕੇ ’ਚ ਸਨਮਾਨ

ਨਾਭਾ, 23 ਅਗਸਤ (ਵਰਿੰਦਰ ਵਰਮਾ)-ਸਾਬਕਾ ਵਿਧਾਇਕ ਡਾ. ਸਤਵੰਤ ਮੋਹੀ ਦੇ ਪੁੱਤਰ ਚੰਦਰੇਸ਼ਵਰ ਸਿੰਘ ਮੋਹੀ ਸਾਬਕਾ ਚੇਅਰਮੈਨ ਐਸ.

Ad Position 21
No active advertisement
ਅਜੀਤ ਡੈਸਕ 24-08-2026
ਨਾਭਾ, 23 ਅਗਸਤ (ਵਰਿੰਦਰ ਵਰਮਾ)-ਸਾਬਕਾ ਵਿਧਾਇਕ ਡਾ. ਸਤਵੰਤ ਮੋਹੀ ਦੇ ਪੁੱਤਰ ਚੰਦਰੇਸ਼ਵਰ ਸਿੰਘ ਮੋਹੀ ਸਾਬਕਾ ਚੇਅਰਮੈਨ ਐਸ. ਸੀ. ਕਮਿਸ਼ਨ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ. ਸੀ. ਵਿਭਾਗ ਦਾ ਕਾਰਜਕਾਰੀ ਚੇਅਰਮੈਨ ਬਣਨ ‘ਤੇ ਬਲਜੀਤ ਸਿੰਘ ਬਿੱਲਾ ਗੁਣੀਕੇ ਦੀ ਅਗਵਾਈ ਹੇਠ ਪਿੰਡ ਗੁਣੀਕੇ ਵਿਖੇ ਕਰਵਾਏ ਪ੍ਰੋਗਰਾਮ ਦੌਰਾਨ ਇਕ ਸਮਾਗਮ ਦੌਰਾਨ ਪਹੁੰਚਣ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਚੰਦਰੇਸ਼ਵਰ ਸਿੰਘ ਮੋਹੀ ਨੇ ਕਿਹਾ ਕਿ ਅੱਜ ਪਿੰਡ ਗੁਣੀਕੇ ਪਹੁੰਚ ਕੇ ਜੋ ਪਿਆਰ ਮਿਲਿਆ ਹੈ ਉਸ ਲਈ ਮੈਂ ਬਲਜੀਤ ਸਿੰਘ ਬਿੱਲਾ ਤੇ ਪਿੰਡ ਵਾਸੀਆਂ ਦਾ ਹਮੇਸ਼ਾ ਰਿਣੀ ਰਹਾਂਗਾ। ਉਨ੍ਹਾਂ ਕਿਹਾ ਕਿ ਅੱਜ ਇਸ ਪ੍ਰੋਗਰਾਮ ਵਿਚ ਇਕੱਠੇ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ 2027 ਦੀਆਂ ਚੋਣਾਂ ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਵੇਗੀ। ਇਸ ਮੌਕੇ ਸੈਂਕੜੇ ਵਰਕਰਾਂ ਨੇ ਸਨਮਾਨ ਸਮਾਰੋਹ ਵਿਚ ਸ਼ਿਰਕਤ ਕੀਤੀ। ਇਸ ਮੌਕੇ ਬਲਜੀਤ ਸਿੰਘ ਬਿੱਲਾ ਗੁਣੀਕੇ ਨੇ ਚੰਦਰੇਸ਼ਵਰ ਮੋਹੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਦਿਨ-ਰਾਤ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਵਾਹਿਗੁਰੂ ਉਨ੍ਹਾਂ ਨੂੰ ਨਾਭਾ ਸੀਟ ਭਾਰੀ ਬਹੁਮਤ ਨਾਲ ਜਿਤਾ ਕੇ ਕਾਂਗਰਸ ਹਾਈਕਮਾਨ ਨੂੰ ਸੌਂਪਣਗੇ। ਇਸ ਮੌਕੇ ਭਰਪੂਰ ਸਿੰਘ ਸਰਪੰਚ, ਸਤਿਗੁਰ ਸਿੰਘ ਮੈਂਬਰ, ਸਤਿਗੁਰ ਸਿੰਘ ਮੈਂਬਰ, ਕ੍ਰਿਸ਼ਨ ਸਿੰਘ ਮੈਂਬਰ, ਜਰਨੈਲ ਸਿੰਘ ਗੁਣੀਕੇਂ, ਪ੍ਰਿਤਪਾਲ ਸਿੰਘ, ਬਲਕਾਰ ਸਿੰਘ ਸੋਹੀ, ਲਵੀ, ਚਮਕੌਰ ਸਿੰਘ ਸਾਬਕਾ ਸਰਪੰਚ, ਹਰਜੀਤ ਸਿੰਘ ਗੁਣੀਕੇਂ, ਦੀਵਾਸ਼, ਰਸ਼ਵਿੰਦਰ ਸਿੰਘ ਮਾਸਟਰ, ਦਿਆ ਸਿੰਘ, ਗੁਰਪ੍ਰੀਤ ਸਿੰਘ, ਬਿੱਕਰ ਸਿੰਘ, ਪ੍ਰੀਤਮ ਸਿੰਘ, ਮੀਤ ਸਿੰਘ ਛਤਰੋਂ, ਕੇਵਲ ਖਾਨ, ਅੰਬੂ ਰਾਮ, ਨਿਰਮਲ ਸਿੰਘ ਚੌਕੀਦਾਰ, ਸੋਹਣ ਸਿੰਘ ਆਦਿ, ਮੋਨੂੰ ਡੱਲਾ, ਮਨਜੀਤ ਸਿੰਘ ਸੋਹੀ ਆਟੋ, ਬਾਬਾ ਹਰਪ੍ਰੀਤ ਸਿੰਘ ਹਰਜੋਤ ਸਿੰਘ, ਜਸ ਮਾਨ, ਲਹਿਣ ਪ੍ਰੀਤ ਸਿੰਘ ਦੋਦਾ, ਹਰਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ ਮਝੈਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਡਰਨ ਸਕੂਲ ’ਚ ਚੌਥੀ ਸਰਦਾਰ ਮੋਹਨ ਸਿੰਘ ਇੰਟਰ-ਸਕੂਲ ਬਹਿਸ ਕਰਵਾਈ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ‘ਲੋਕ ਮਿਲਣੀ’ ਪ੍ਰੋਗਰਾਮ ਤਹਿਤ ਮਿਆਲ ਕਲਾਂ ਵਾਸੀਆਂ ਨਾਲ ਕੀਤਾ ਸਿੱਧਾ ਸੰਵਾਦ
Ad Position 24