19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐਮ.ਸੀ. ਰੋਡ ’ਤੇ ਸਥਿਤ ਦੁਕਾਨਾਂ ਤੇ ਕਈ ਘਰਾਂ ’ਚ ਵੜਿਆ ਬਰਸਾਤੀ ਪਾਣੀ, ਹਰ ਸਾਲ ਹੁੰਦਾ ਵੱਡਾ ਨੁਕਸਾਨ

ਬਨੂੜ, 18 ਅਗਸਤ (ਭੁਪਿੰਦਰ ਸਿੰਘ)-ਸ਼ਹਿਰ ਅੰਦਰ ਬਰਸਾਤੀ ਪਾਣੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਅੱਜ ਹੋਈ ਜੋਰਦਾਰ ਬਾਰਸ਼ ਨੇ ਸ਼ਹਿਰ ਨੂੰ ਜਲ ਥਲ ਕਰ ਦਿੱਤਾ। ਜਿਸ ਕਾਰਨ ਸ਼ਹਿਰ ਵਿਚ ਦਾਖਲ ਹੋਣਾ ਇਲਾਕੇ ਦੇ ਲੋਕਾਂ ਤੇ ਸ਼ਹਿਰ ਵਾਸੀਆਂ ਨੂੰ ਬਹੁਤ ਹੀ ਕਠਨਾਈਆਂ ਦਾ ਸਾਹਮਣਾ ਕਰਨਾ ਪਿਆ।

Ad Position 21
No active advertisement
ਅਜੀਤ ਡੈਸਕ 19-08-2026

ਬਨੂੜ, 18 ਅਗਸਤ (ਭੁਪਿੰਦਰ ਸਿੰਘ)-ਸ਼ਹਿਰ ਅੰਦਰ ਬਰਸਾਤੀ ਪਾਣੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਅੱਜ ਹੋਈ ਜੋਰਦਾਰ ਬਾਰਸ਼ ਨੇ ਸ਼ਹਿਰ ਨੂੰ ਜਲ ਥਲ ਕਰ ਦਿੱਤਾ। ਜਿਸ ਕਾਰਨ ਸ਼ਹਿਰ ਵਿਚ ਦਾਖਲ ਹੋਣਾ ਇਲਾਕੇ ਦੇ ਲੋਕਾਂ ਤੇ ਸ਼ਹਿਰ ਵਾਸੀਆਂ ਨੂੰ ਬਹੁਤ ਹੀ ਕਠਨਾਈਆਂ ਦਾ ਸਾਹਮਣਾ ਕਰਨਾ ਪਿਆ। ਐਮ.ਸੀ. ਰੋਡ ’ਤੇ ਸਥਿਤ ਦੁਕਾਨਾਂ ਤੇ ਵਾਰਡ ਨੰ. 3,6 ਦੇ ਕਈ ਘਰਾਂ ਵਿਚ ਬਰਸਾਤੀ ਪਾਣੀ ਨੇ ਦਸਤਕ ਦਿੱਤੀ ਪਰ ਕਿਸੇ ਵੀ ਸਥਾਨਕ ਅਧਿਕਾਰੀ ਨੇ ਅਜੇ ਤਕ ਪ੍ਰਭਾਵਿਤ ਲੋਕਾਂ ਦੀ ਸਾਰ ਨਹੀਂ ਲਈ। ਕੌਂਸਲ ਮਾਰਗ ’ਤੇ ਸਥਿਤ ਦੁਕਾਨਾਂ ਵਿਚ ਪਾਣੀ ਦਾਖਲ ਹੋਇਆ ਭਾਂਵੇ ਦੁਕਾਨਦਾਰਾਂ ਨੇ ਪਹਿਲਾਂ ਹੀ ਆਪਣੇ ਨੁਕਸਾਨ ਤੋਂ ਬਚਾਅ ਲਈ ਢਾਈ ਤੋਂ ਤਿੰਨ ਫੁੱਟ ਦੁਕਾਨਾਂ ਸੜਕ ਤੋਂ ਉੱਚੀ ਚੁੱਕੀ ਹੋਈਆਂ ਹਨ ਪਰ ਫਿਰ ਵੀ ਦੁਕਾਨਾਂ ਵਿਚ ਹੇਠਾਂ ਪਿਆ ਸਮਾਨ ਨੁਕਸਾਨਿਆ ਗਿਆ। ਦੁਕਾਨਦਾਰ ਰਿੰਕੂ ਬਾਂਸਲ, ਅਸ਼ਵਿੰਦਰ ਸਿੰਘ, ਇੰਦਰਜੀਤ ਕਾਲਰਾ, ਸਤਪਾਲ, ਰਕੇਸ਼ ਬਾਂਸਲ, ਨਿਰਮਲ ਸਿੰਘ, ਗੁਰਵੀਰ ਸਿੰਘ, ਰਾਜੀਵ ਗੁਜਰਾਲ, ਅਜੈਬ ਸਿੰਘ, ਜਸਪਾਲ ਸਿੰਘ ਆਦਿ ਦਰਜਨਾਂ ਦੁਕਾਨਦਾਰਾਂ ਨੇ ਕਿਹਾ ਕਿ ਐਮ.ਸੀ. ਰੋਡ ’ਤੇ ਬਰਸਾਤੀ ਪਾਣੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਉਹ ਪਿਛਲੇ ਕਈ ਸਾਲਾਂ ਤੋਂ ਬਰਸਾਤੀ ਪਾਣੀ ਦਾ ਸੰਤਾਪ ਹੰਢਾਅ ਰਹੇ ਹਨ ਤੇ ਹਰ ਸਾਲ ਉਨ੍ਹਾਂ ਦੀਆ ਦੁਕਾਨਾਂ ਵਿਚ ਪਾਣੀ ਭਰ ਜਾਂਦਾ ਹੈ। ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਆਂਉਦੇ ਹਨ ਤੇ ਪਾਣੀ ਦੇ ਨਿਕਾਸ ਦੇ ਬਦਲਵੇਂ ਪ੍ਰਬੰਧ ਕਰਨ ਦਾ ਭਰੋਸਾ ਦੇ ਕੇ ਚਲੇ ਜਾਂਦੇ ਹਨ ਪਰ ਪਿਛਲੇ ਕਈ ਸਾਲ ਤੋਂ ਕਿਸੇ ਨੇ ਵੀ ਆਪਣੇ ਭਰੋਸੇ ਨੂੰ ਅਮਲੀ ਰੂਪ ਨਹੀਂ ਦਿੱਤਾ। ਜਿਸ ਕਾਰਨ ਇਹ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਇਹੋ ਹਾਲ ਮੁੱਖ ਬਾਜ਼ਾਰ ਦਾ ਹੈ। ਜਿਥੇ ਥੋੜਾ ਜਿਹਾ ਮੀਂਹ ਪੈਣ ਨਾਲ ਬਾਜ਼ਾਰ ਦੀ ਗਲੀ ਪਾਣੀ ਨਾਲ ਭਰ ਜਾਂਦੀ ਹੈ ਅਤੇ ਨੀਵੀਂ ਦੁਕਾਨਾਂ ਵਿਚ ਪਾਣੀ ਦਾਖਲ ਹੋ ਕੇ ਨੁਕਸਾਨ ਕਰਦਾ ਹੈ। ਵਾਰਡ ਨੰਬਰ 3 ਦੇ ਸਾਬਕਾ ਕੌਂਸਲਰ ਹੈਪੀ ਕਟਾਰੀਆਂ, ਸਿਆਮ ਲਾਲ, ਮੰਗਲ ਸਿੰਘ ਦੇ ਘਰ ਵੀ ਪਾਣੀ ਨੇ ਦਸਤਕ ਦਿੱਤੀ। ਹੈਪੀ ਕਟਾਰੀਆ ਨੇ ਕਿਹਾ ਕਿ ਵਾਰਡ ਨੰਬਰ 3 ਦੇ ਵੱਡੇ ਨਾਲੇ ਦੀ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਕੌਂਸਲ ਨੇ ਸਫ਼ਾਈ ਨਹੀਂ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ 6 ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਪਿਛਲੇ ਪਾਸੇ ਚੌਕ ਵਿਚ ਪਾਣੀ ਭਰ ਗਿਆ। ਇਸੇ ਤਰ੍ਹਾਂ ਕੌਂਸਲ ਦਫਤਰ ਦੇ ਅਹਾਤਾ ਵਿਚ ਵੀ ਪਾਣੀ ਭਰ ਗਿਆ ਤੇ ਖੇਡ ਗਰਾਂਊਡ ਵਿਚ ਵੀ ਇੱਕ ਫੁੱਟ ਤੋਂ ਵੱਧ ਪਾਣੀ ਭਰਿਆ ਖੜ੍ਹਾ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਕੌਂਸਲ ਦੀ ਘਟੀਆਂ ਕਾਰਜਕਾਰੀ ਕਾਰਨ ਲੋਕਾਂ ਦਾ ਬਰਸਾਤੀ ਪਾਣੀ ਨਾਲ ਹਰ ਸਾਲ ਵੱਡਾ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਬਰਸਾਤੀ ਪਾਣੀ ਦੇ ਢੁੱਕਵੇਂ ਪ੍ਰਬੰਧ ਤਰੁੰਤ ਕੀਤੇ ਜਾਣ। ਇਸ ਮਾਮਲੇ ਸੰਬੰਧੀ ਜਦੋਂ ਕੌਂਸਲ ਪ੍ਰਧਾਨ ਬਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਲਦ ਇਸ ਬਰਸਾਤੀ ਪਾਣੀ ਦਾ ਹੱਲ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਜੇਸੀਬੀ ਮਸ਼ੀਨ ਲਗਾ ਕੇ ਨਾਲੇ ਦੀ ਸਫ਼ਾਈ ਕਰਵਾਈ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ’ਚ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਜਾਗਰੂਕਤਾ ਸੈਮੀਨਾਰ ਤੇ ਕੌਂਸਲਿੰਗ ਕੈਂਪ ਅਗਲੀ ਖ਼ਬਰ ਪੰਜਾਬੀ ’ਵਰਸਿਟੀ ਵਲੋਂ ਫੀਸਾਂ ਵਿੱਚ ਕੀਤੇ ਗਏ ਵਾਧੇ ਦੀ ਅੰਸ਼ਕ ਵਾਪਸੀ ਦਾ ਫੈਸਲਾ
Ad Position 24