14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸ਼ਹੀਦਾਂ ਦੀ ਯਾਦ ’ਚ ਸਲਾਨਾ ਬਰਸੀ ਮੌਕੇ ਪੰਜਰਥ ਨੇ ਭਰੀ ਹਾਜ਼ਰੀ

ਸਮਾਣਾ, 13 ਅਗਸਤ (ਹਰਵਿੰਦਰ ਸਿੰਘ ਟੋਨੀ)- ਬੀਤੇ ਦਿਨੀਂ ਅਮਰੀਕਾ ਦੇ ਮਿਲਵਾਕੀ ਸ਼ਹਿਰ ’ਚ ਗੁਰਦੁਆਰਾ ਸਿੱਖ ਟੈਂਪਲ ਆਫ਼ ਉਕਰੀਕ ਵਿਖੇ ਸ਼ਹੀਦ ਸਿੰਘਾਂ ਦੀ ਬਰਸੀ ਮਨਾਈ ਗਈ, ਜਿਸ ’ਚਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਰਿੰਪਲ ਪੰਜਰਥ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਰਿੰਪਲ ਪੰਜਰਥ ਨੇ ਜਾਮਕਾਰੀ ਦਿੰਦਿਆਂ ਦੱਸਿਆ ਕਿ ਸੰਨ 2012 ਦੀ 5 ਅਗਸਤ ਨੂੰ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਚੱਲ ਰਿਹਾ ਸੀ ਤੇ ਸਿੱਖ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ।

Ad Position 21
No active advertisement
ਅਜੀਤ ਡੈਸਕ 14-08-2026
ਸਮਾਣਾ, 13 ਅਗਸਤ (ਹਰਵਿੰਦਰ ਸਿੰਘ ਟੋਨੀ)- ਬੀਤੇ ਦਿਨੀਂ ਅਮਰੀਕਾ ਦੇ ਮਿਲਵਾਕੀ ਸ਼ਹਿਰ ’ਚ ਗੁਰਦੁਆਰਾ ਸਿੱਖ ਟੈਂਪਲ ਆਫ਼ ਉਕਰੀਕ ਵਿਖੇ ਸ਼ਹੀਦ ਸਿੰਘਾਂ ਦੀ ਬਰਸੀ ਮਨਾਈ ਗਈ, ਜਿਸ ’ਚਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਰਿੰਪਲ ਪੰਜਰਥ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਰਿੰਪਲ ਪੰਜਰਥ ਨੇ ਜਾਮਕਾਰੀ ਦਿੰਦਿਆਂ ਦੱਸਿਆ ਕਿ ਸੰਨ 2012 ਦੀ 5 ਅਗਸਤ ਨੂੰ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਚੱਲ ਰਿਹਾ ਸੀ ਤੇ ਸਿੱਖ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਿਸੇ ਵਿਅਕਤੀ ਵਲੋਂ ਅਚਨਚੇਤ ਗੁਰਦੁਆਰਾ ਉਕਰੀਕ ’ਤੇ ਹਮਲਾ ਕਰ ਦਿੱਤਾ ਗਿਆ ਸੀ ਤੇ ਕਰੀਬ 7 ਵਿਅਕਤੀ ਗੋਲੀਬਾਰੀ ’ਚ ਮਾਰੇ ਗਏ ਸਨ ਤੇ ਪੰਜ ਜਣੇ ਜ਼ਖਮੀ ਹੇ ਗਏ ਸੀ। ਜਿਸ ’ਚ ਸੁਖਵੰਤ ਸਿੰਘ ਕਾਲੇਕਾ ਪ੍ਰਧਾਨ, ਸੁਬੇਗ ਸਿੰਘ ਖੱਟੜਾ, ਸੀਤਾ ਸਿੰਘ, ਬੀਬੀ ਪਰਮਜੀਤ ਕੌਰ, ਪ੍ਰਕਾਸ਼ ਸਿੰਘ, ਭਾਈ ਰਣਜੀਤ ਸਿੰਘ ਤੇ ਬਾਬਾ ਪੰਜਾਬ ਸਿੰਘ ਸਿੱਖ ਸ਼ਹੀਦੀਆਂ ਪਾ ਗਏ ਸਨ ਤੇ ਜ਼ਖਮੀ ਹੋਏ ਸਨ। ਰਿੰਪਲ ਪੰਜਰਥ ਨੇ ਦੱਸਿਆ ਕਿ ਇਹ ਸਮਾਗਮ ਬੀਤੇ 13 ਵਰ੍ਹਿਆਂ ਤੋਂ ਗੁਰੁਦੁਆਰਾ ਪ੍ਰਬੰਧਕ ਕਮੇਟੀ ਮਨਾਉਂਦੀ ਆ ਰਹੀ ਹੈ ਤੇ ਜਿਸ ਸਮੇਂ ਇਹ ਘਟਨਾ ਵਾਪਰੀ ਤਾਂ ਰਾਸ਼ਟਰਪਤੀ ਬਰਾਕ ਉਬਾਮਾ ਨੇ ਸ਼ੋਕ ਸੰਦੇਸ਼ ਜਾਰੀ ਕਰਦਿਆਂ ਇਕ ਹਫਤੇ ਲਈ ਸੋਗ ’ਚ ਰਾਸ਼ਟਰੀ ਝੰਡਾ ਝੁਕਾ ਦਿੱਤਾ ਸੀ ਉਨ੍ਹਾਂ ਦੱਸਿਆ ਇਸ ਮੌਕੇ ਕਰਵਾਏ ਜਾਣ ਵਾਲੇ ਸਮਾਗਮ ’ਚ ਭਾਰੀ ਗਿਣਤੀ ਸਿੱਖ ਸੰਗਤ ਹਿੱਸਾ ਲੈਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਹੱਕਾਂ ਲਈ 1 ਸਤੰਬਰ ਨੂੰ ਚੰਡੀਗੜ੍ਹ ਪਹੁੰਚਣਗੇ ਲੱਖਾਂ ਕਿਸਾਨ ਅਹਿਮ ਕਿਸਾਨੀ ਮੰਗਾਂ ਨੂੰ ਲੈ ਕੇ ਐੱਸ.ਕੇ.ਐੱਮ. ਵ... ਅਗਲੀ ਖ਼ਬਰ ਬਨੂੜ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Ad Position 24