08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਦੰਦਰਾਲਾ ਖਰੌੜ ਦਾ ਕਿ੍ਕਟ ਟੂਰਨਾਮੈਂਟ ਦੂਜੇ ਦਿਨ ਵੀ ਜਾਰੀ

Ad Position 21
No active advertisement
ਅਜੀਤ ਡੈਸਕ 23-01-2026
ਭਾਦਸੋਂ, 22 ਜਨਵਰੀ (ਪ੍ਰਦੀਪ ਦੰਦਰਾਲਾ)-ਸਥਾਨਕ ਸ਼ਹਿਰ ਦੇ ਨਿਕਟ ਪੈਂਦੇ ਪਿੰਡ ਦੰਦਰਾਲਾ ਖਰੌੜ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪੰਜ ਦਿਨਾਂ ਕਿ੍ਕਟ ਟੂਰਨਾਮੈਂਟ ਦੂਜੇ ਦਿਨ ਵੀ ਜਾਰੀ ਰਿਹਾ, ਜਿੱਥੇ ਵੱਡੀ ਗਿਣਤੀ 'ਚ ਟੀਮਾਂ ਨੇ ਮੁਕਾਬਲੇ ਵਿਖਾਏ | ਟੂਰਨਾਮੈਂਟ ਦੇ ਦੂਜੇ ਦਿਨ ਪਵਨ ਘਈ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਰਕਤ ਕਰਦਿਆਂ ਕਿ੍ਕਟ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ | ਇਸ ਸਮੇਂ ਉਨ੍ਹਾਂ ਨੇ ਖਿਡਾਰੀਆਂ ਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ, ਇਸ ਲਈ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਹਰ ਨਗਰ 'ਚ ਹੋਣੇ ਚਾਹੀਦੇ ਹਨ | ਇਸ ਮੌਕੇ ਹਨੀ ਖਰੌੜ, ਜਸਪਾਲ ਸਿੰਘ ਦੰਦਰਾਲੀ, ਗੁਰਮੀਤ ਸਿੰਘ ਖਰੌੜ, ਗੁਰਵਿੰਦਰ ਸਿੰਘ ਸੋਨੀ, ਗੁਰਦੀਪ ਸਿੰਘ, ਸੁਰਿੰਦਰ ਸਿੰਦੂ, ਗੁਰਧਿਆਨ ਸਿੰਘ ਨੰਬਰਦਾਰ, ਸਤੀਸ਼ ਕੁਮਾਰ, ਮਨਦੀਪ ਸਿੰਘ ਪੰਚ, ਬਲਦੇਵ ਸਿੰਘ ਸੋਨੀ, ਟਿੰਕੂ ਬੱਤਾ, ਖੁਸ਼ਪ੍ਰੀਤ ਸਿੰਘ ਖਰੌੜ, ਅੰਗਰੇਜ਼ ਸਿੰਘ, ਸਤਨਾਮ ਸਿੰਘ ਸੈਕਟਰੀ, ਕੁਲਦੀਪ ਸਿੰਘ, ਸਤਨਾਮ ਸਿੰਘ, ਗੁਰਦੇਵ ਸਿੰਘ, ਕਾਲੂ ਸ਼ਰਮਾ, ਸੰਦੀਪ ਕੁਮਾਰ ਜੌਂਟੀ, ਅਮਨ ਸ਼ਰਮਾ, ਮਾ. ਸੰਦੀਪ ਸਿੰਘ, ਰਜਤ ਬੱਤਾ, ਸਾਧਾ ਸਿੰਘ ਪੰਚ, ਭੋਲਾ ਸਿੰਘ ਤੋਂ ਇਲਾਵਾ ਖਿਡਾਰੀ ਤੇ ਦਰਸ਼ਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਲੇ ਵੇਜ਼ ਸਕੂਲ ਦਾ 51ਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਗਣਤੰਤਰ ਦਿਵਸ 'ਤੇ ਪਟਿਆਲਾ ਜ਼ਿਲੇ੍ਹ ਦੇ ਮੁੱਖ ਸ਼ਹਿਰਾਂ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤਾ ਜਾਵੇਗਾ ਟਰੈਕਟਰ ਮਾਰਚ
Ad Position 24