ਕੋਟਕਪੂਰਾ ਅਨਾਜ ਮੰਡੀ ’ਚ 8 ਲੱਖ 25 ਹਜ਼ਾਰ ਗੱਟਾ ਝੋਨੇ ਦਾ ਪੁੱਜਿਆ
ਕੋਟਕਪੂਰਾ, 22 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਅਨਾਜ ਮੰਡੀ ਵਿਚ ਹੁਣ ਤੱਕ ਝੋਨੇ ਦੀ ਫ਼ਸਲ ਦਾ 8 ਲੱਖ 25 ਹਜ਼ਾਰ ਗੱਟਾ ਪੁੱਜ ਚੁੱਕਾ ਹੈ। ਜਿਸ ਵਿਚੋਂ 7 ਲੱਖ 25 ਹਜ਼ਾਰ ਗੱਟੇ ਦੀ ਖਰੀਦ ਹੋ ਚੁੱਕੀ ਹੈ ਤੇ 4 ਲੱਖ 72 ਹਜ਼ਾਰ ਗੱਟੇ ਦੀ ਲਿਫ਼ਟਿੰਗ ਹੋ ਚੁੱਕੀ ਹੈ ਜਦਕਿ ਦੋ ਲੱਖ 53 ਹਜ਼ਾਰ ਗੱਟਾ ਅਨਾਜ ਮੰਡੀ ਵਿਚ ਲਿਫ਼ਟਿੰਗ ਨੂੰ ਪਿਆ ਹੈ।
ਕੋਟਕਪੂਰਾ, 22 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਅਨਾਜ ਮੰਡੀ ਵਿਚ ਹੁਣ ਤੱਕ ਝੋਨੇ ਦੀ ਫ਼ਸਲ ਦਾ 8 ਲੱਖ 25 ਹਜ਼ਾਰ ਗੱਟਾ ਪੁੱਜ ਚੁੱਕਾ ਹੈ। ਜਿਸ ਵਿਚੋਂ 7 ਲੱਖ 25 ਹਜ਼ਾਰ ਗੱਟੇ ਦੀ ਖਰੀਦ ਹੋ ਚੁੱਕੀ ਹੈ ਤੇ 4 ਲੱਖ 72 ਹਜ਼ਾਰ ਗੱਟੇ ਦੀ ਲਿਫ਼ਟਿੰਗ ਹੋ ਚੁੱਕੀ ਹੈ ਜਦਕਿ ਦੋ ਲੱਖ 53 ਹਜ਼ਾਰ ਗੱਟਾ ਅਨਾਜ ਮੰਡੀ ਵਿਚ ਲਿਫ਼ਟਿੰਗ ਨੂੰ ਪਿਆ ਹੈ। ਇਹ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਸਿਮਰਜੀਤ ਸਿੰਘ ਮੱਕੜ ਸੁਪਰਵਾਈਜ਼ਰ ਮੰਡੀ ਕੋਟਕਪੂਰਾ ਨੇ ਦੱਸਿਆ ਕਿ ਅਨਾਜ ਮੰਡੀ ਵਿਚ ਕਿਸਾਨਾਂ ਨੂੰ ਪੂਰੀਆਂ ਸਹੂਲਤਾਂ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 33000 ਗੱਟਾ ਪ੍ਰਾਈਵੇਟ ਖਰੀਦਦਾਰਾਂ ਨੇ ਵੀ ਖਰੀਦ ਕੀਤਾ ਹੈ। ਬਾਰਿਸ਼ ਤੋਂ ਬਾਅਦ ਲਿਫ਼ਟਿੰਗ ਦੇ ਪ੍ਰਬੰਧਾਂ ਵਿਚ ਤੇਜ਼ੀ ਆਈ ਹੈ। ਮੀਂਹ ਸਮੇਂ ਫ਼ਸਲ ਭਿੱਜ ਜਾਣ ਕਾਰਨ ਅਨਾਜ ਮੰਡੀ ਵਿਚ ਲਿਫ਼ਟਿੰਗ ਦੀ ਰਫ਼ਤਾਰ ਘੱਟ ਗਈ ਸੀ ਪਦ ਹੁਣ ਨਵੀਂ ਦਾਣਾ ਮੰਡੀ ਵਿਚ ਲਿਫ਼ਟਿੰਗ ਪਹਿਲਾਂ ਨਾਲੋਂ ਕਿਤੇ ਵਧੇਰੇ ਤੇਜ਼ੀ ਨਾਲ ਚੱਲ ਰਹੀ ਹੈ। ਚੇਅਰਮੈਨ ਨੇ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਾਤ ਸਮੇਂ ਅਨਾਜ ਮੰਡੀ ਦੇ ਗੇਟਾਂ ਨੂੰ ਬੰਦ ਕੀਤਾ ਜਾਂਦਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਅਨਾਜ ਮੰਡੀ ਵਿਚ ਆਵਾਰਾ ਪਸ਼ੂਆਂ ਨੂੰ ਰਾਤ ਸਮੇਂ ਛੱਡ ਕੇ ਜਾਂਦਾ ਹੈ ਤਾਂ ਉਨ੍ਹਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।