ਗਤਕਾ ਮੁਕਾਬਲਿਆਂ ’ਚੋਂ ਨਿਸ਼ਾਨ ਅਕੈਡਮੀ ਔਲਖ ਦੇ ਵਿਦਿਆਰਥੀਆਂ ਦਾ ਪਹਿਲਾ ਸਥਾਨ
ਮਲੋਟ, 22 ਅਕਤੂਬਰ (ਪਾਟਿਲ)-ਨਿਸ਼ਾਨ ਅਕੈਡਮੀ ਔਲਖ ਦੀ ਗੱਤਕਾ ਟੀਮ ਨੇ 10ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿਚ ਨਿਸ਼ਾਨ ਅਕੈਡਮੀ ਦੇ 6 ਵਿਦਿਆਰਥੀਆਂ ਨੇ 6 ਸੋਨ ਤਗ਼ਮੇ ਪ੍ਰਾਪਤ ਕੀਤੇ।
ਮਲੋਟ, 22 ਅਕਤੂਬਰ (ਪਾਟਿਲ)-ਨਿਸ਼ਾਨ ਅਕੈਡਮੀ ਔਲਖ ਦੀ ਗੱਤਕਾ ਟੀਮ ਨੇ 10ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿਚ ਨਿਸ਼ਾਨ ਅਕੈਡਮੀ ਦੇ 6 ਵਿਦਿਆਰਥੀਆਂ ਨੇ 6 ਸੋਨ ਤਗ਼ਮੇ ਪ੍ਰਾਪਤ ਕੀਤੇ। ਨਿਸ਼ਾਨ ਅਕੈਡਮੀ ਦੀ ਗੱਤਕਾ ਟੀਮ ਦੇ ਵਿਦਿਆਰਥੀਆਂ ਨੇ ਪੂਰੇ ਭਾਰਤ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਪੰਜਾਬ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਨਾਲ ਹੀ ਨਿਸ਼ਾਨ ਅਕੈਡਮੀ ਦਾ ਨਾਂਅ ਰੌਸ਼ਨ ਕੀਤਾ। ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਸਾਰੇ ਖਿਡਾਰੀਆਂ ਤੇ ਗੱਤਕਾ ਦੇ ਕੋਚ ਗੁਰਲਾਲ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਦੀ ਲਗਾਤਾਰ ਮਿਹਨਤ ਨੇ ਇਸ ਅਦੁਤੀ ਜਿੱਤ ਨੂੰ ਨਿਸ਼ਾਨ ਅਕੈਡਮੀ ਦੀ ਝੋਲੀ ਪਾਇਆ। ਇਸ ਜਿੱਤ ਦੇ ਜਸ਼ਨ ਨੂੰ ਮਨਾਉਂਦੇ ਹੋਏ ਨਿਸ਼ਾਨ ਅਕੈਡਮੀ ਵਲੋਂ ਪੂਰੀ ਟੀਮ ਗੱਤਕਾ ਕੋਚ ਗੁਰਲਾਲ ਸਿੰਘ, ਪਰਮਿੰਦਰ ਕੌਰ ਤੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਓਕਾਰ ਸਿੰਘ, ਪ੍ਰਿੰਸੀਪਲ ਹਰਪ੍ਰੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਵੀਰਪਾਲ ਕੌਰ, ਐਡਮਨਿਸਟ੍ਰੇਟਰ ਇੰਦਰਜੀਤ ਕੌਰ ਵਲੋਂ ਟੀਮ ਦੇ ਸਾਰੇ ਖਿਡਾਰੀਆਂ, ਗੱਤਕਾ ਕੋਚ ਗੁਰਲਾਲ ਸਿੰਘ ਤੇ ਪਰਵਿੰਦਰ ਕੌਰ ਨੂੰ ਜਿੱਤ ’ਤੇ ਵਧਾਈ ਦਿੱਤੀ।