22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮਲੂਕਾ ਦੇ ਬੋਲਾਂ ’ਤੇ ਭੜਕੀਆਂ ‘ਆਪ’ ਸਮਰਥਕ ਬੀਬੀਆਂ ਨੇ ਬਾਦਲ ਪਿੰਡ ’ਚ ਸਾੜਿਆ ਪੁਤਲਾ

ਮੰਡੀ ਕਿੱਲਿਆਂਵਾਲੀ, 22 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਾਰੇ ਵਰਤੀ ਵਿਵਾਦਿਤ ਸ਼ਬਦਾਵਲੀ ਦਾ ਸੇਕ ਅੱਜ ਅਕਾਲੀ ਹਾਈਕਮਾਂਡ ਬਾਦਲ ਪਰਿਵਾਰ ਦੀਆਂ ਬਰੂਹਾਂ ਤੱਕ ਪੁੱਜ ਗਿਆ। ਬਿਆਨ ਤੋਂ ਖ਼ਫ਼ਾ ਆਪ ਦੇ ਮਹਿਲਾ ਵਿੰਗ ਨੇ ਬਾਦਲ ਪਿੰਡ ਪੁੱਜ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ।

Ad Position 21
No active advertisement
ਅਜੀਤ ਡੈਸਕ 23-10-2026
ਮੰਡੀ ਕਿੱਲਿਆਂਵਾਲੀ, 22 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਾਰੇ ਵਰਤੀ ਵਿਵਾਦਿਤ ਸ਼ਬਦਾਵਲੀ ਦਾ ਸੇਕ ਅੱਜ ਅਕਾਲੀ ਹਾਈਕਮਾਂਡ ਬਾਦਲ ਪਰਿਵਾਰ ਦੀਆਂ ਬਰੂਹਾਂ ਤੱਕ ਪੁੱਜ ਗਿਆ। ਬਿਆਨ ਤੋਂ ਖ਼ਫ਼ਾ ਆਪ ਦੇ ਮਹਿਲਾ ਵਿੰਗ ਨੇ ਬਾਦਲ ਪਿੰਡ ਪੁੱਜ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ‘ਆਪ’ ਮਹਿਲਾ ਆਗੂਆਂ ਅਤੇ ਵਰਕਰਾਂ ਨੇ ਮਲੂਕਾ ਦਾ ਪੁਤਲਾ ਸਾੜਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਅਕਾਲੀ ਦਲ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਪੁਲਿਸ ਪ੍ਰਸ਼ਾਸਨ ਨੇ ਲੰਬੀ-ਬਠਿੰਡਾ ਮੁੱਖ ਮਾਰਗ ’ਤੇ ਬੈਰੀਕੇਡ ਲਗਾ ਕੇ ਮੁਜ਼ਾਹਰਾਕਾਰੀਆਂ ਨੂੰ ਬਾਦਲ ਪਰਿਵਾਰ ਦੀ ਰਿਹਾਇਸ਼ ਤੋਂ ਕੁਝ ਪਹਿਲਾਂ ਖੇਡ ਸਟੇਡੀਅਮ ਅੱਗੇ ਘੇਰ ਲਿਆ, ਬੀਬੀਆਂ ਨੇ ਇਥੇ ਸੜਕ ’ਤੇ ਧਰਨਾ ਦਿੱਤਾ ਅਤੇ ਤਕਰੀਰਾਂ ਮਗਰੋ ਪੁਤਲਾ ਸਾੜਿਆ। ਇਸ ਮੌਕੇ ਆਮ ਲੋਕਾਂ ਦੇ ਲਾਂਘੇ ਲਈ ਬਦਲਵੇਂ ਰਾਹਾਂ ਨੂੰ ਵਰਤਣਾ ਪਿਆ। ਵੱਡੀ ਗੱਲ ਹੈ ਕਿ ਰੋਸ ਮੁਜ਼ਾਹਰੇ ਵਿਚ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਰੁਪਿੰਦਰ ਕੌਰ ਵੀ ਉਚੇਚੇ ਮੌਜੂਦ ਸਨ। ਧਰਨੇ ਦੀ ਅਗਵਾਈ ਆਪ ਦੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਕੌਰ, ਜ਼ੋਨ ਇੰਚਾਰਜ ਨੀਸ਼ਾ ਸ਼ਰਮਾ, ਮਾਰਕੀਟ ਕਮੇਟੀ ਰਾਮਾਂ ਮੰਡੀ ਦੀ ਚੇਅਰਪਰਸਨ ਗੁਰਪ੍ਰੀਤ ਕੌਰ, ਜ਼ਿਲ੍ਹਾ ਪ੍ਰਧਾਨ ਬਠਿੰਡਾ ਕਿੰਦਰਪਾਲ ਕੌਰ ਅਤੇ ਸੰਗਠਨ ਇੰਚਾਰਜ ਬਲਜਿੰਦਰ ਕੌਰ ਹੋਰਨਾਂ ਵਲੋਂ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂਆਂ ਨੇ ਦੋਸ਼ ਲਗਾਇਆ ਕਿ ਮਹਿਲਾਵਾਂ ਪ੍ਰਤੀ ਕਥਿਤ ਤੌਰ ’ਤੇ ਅਪਸ਼ਬਦ ਵਰਤਣ ਦੇ ਮਾਮਲੇ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਮਹਿਲਾਵਾਂ ਦਾ ਸਨਮਾਨ ਕਰਨਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਅਤੇ ਮਹਿਲਾਵਾਂ ਪ੍ਰਤੀ ਅਜਿਹੀ ਸ਼ਬਦਾਵਲੀ ਦੀ ਵਰਤੋਂ ਨਿੰਦਣਯੋਗ ਹੈ। ਇਸ ਮੌਕੇ ਰਜਿੰਦਰ ਕੌਰ, ਸਰਬਜੀਤ ਕੌਰ, ਕੋਮਲਪ੍ਰੀਤ ਕੌਰ, ਖ਼ੁਸ਼ਪ੍ਰੀਤ ਕੌਰ, ਆਸ਼ੂ ਚਾਨਣਾ, ਪੂਜਾ ਰਾਣੀ, ਕੁਲਦੀਪ ਕੌਰ, ਵੀਰਪਾਲ ਕੌਰ ਤੇ ਅਮਨਦੀਪ ਕੌਰ ਸਮੇਤ ਬੀਬੀਆਂ ਮੌਜੂਦ ਸਨ। ਦੂਜੇ ਪਾਸੇ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਦੇ ਆਧਾਰ ’ਤੇ ਸੂ-ਮੋਟੋ ਨੋਟਿਸ ਲਿਆ ਹੋਇਆ ਹੈ। ਕਮਿਸ਼ਨ ਨੇ ਡੀਜੀਪੀ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਰਿਪੋਰਟ 23 ਅਕਤੂਬਰ ਤੱਕ ਮੰਗੀ ਹੋਈ ਹੈ। ਨਾਲ ਹੀ ਸਾਬਕਾ ਮੰਤਰੀ ਮਲੂਕਾ ਨੂੰ 23 ਅਕਤੂਬਰ ਸਵੇਰੇ 11 ਵਜੇ ਕਮਿਸ਼ਨ ਅੱਗੇ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਸਖ਼ਤ ਆਦੇਸ਼ ਜਾਰੀ ਕੀਤੇ ਹਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਯੂ.ਐਨ.ਓ. ਡੇਅ ਕੱਲ੍ਹ ਅਗਲੀ ਖ਼ਬਰ ਭੁੱਲਰਵਾਲਾ ’ਚ ਹਾਈਬ੍ਰਿਡ ਝੋਨੇ ’ਤੇ 110 ਰੁਪਏ ਪ੍ਰਤੀ ਕੁਇੰਟਲ ‘ਗੈਰਕਾਨੂੰਨੀ’ ਕਾਟ ਦਾ ਮਾਮਲਾ ਭਖਿਆ
Ad Position 24