22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਭੁੱਲਰਵਾਲਾ ’ਚ ਹਾਈਬ੍ਰਿਡ ਝੋਨੇ ’ਤੇ 110 ਰੁਪਏ ਪ੍ਰਤੀ ਕੁਇੰਟਲ ‘ਗੈਰਕਾਨੂੰਨੀ’ ਕਾਟ ਦਾ ਮਾਮਲਾ ਭਖਿਆ

ਮੰਡੀ ਕਿੱਲਿਆਂਵਾਲੀ, 22 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਲੰਬੀ ਹਲਕੇ ਵਿਚ ਹਾਈਬ੍ਰਿਡ ਝੋਨੇ ’ਤੇ 110 ਰੁਪਏ ਪ੍ਰਤੀ ਕੁਇੰਟਲ ਕਥਿਤ ਨਾਜਾਇਜ਼ ਕਟੌਤੀ ਦੀ ਮੰਗ ਦਾ ਮਾਮਲਾ ਭਖ ਗਿਆ ਹੈ। ਭੁੱਲਰਵਾਲਾ ਖਰੀਦ ਕੇਂਦਰ ਵਿਚ ਇਸ ਮੰਗ ਖ਼ਿਲਾਫ਼ ਕਿਸਾਨਾਂ ਨੇ ਧਰਨਾ ਦਿੱਤਾ।

Ad Position 21
No active advertisement
ਅਜੀਤ ਡੈਸਕ 23-10-2026
ਮੰਡੀ ਕਿੱਲਿਆਂਵਾਲੀ, 22 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਲੰਬੀ ਹਲਕੇ ਵਿਚ ਹਾਈਬ੍ਰਿਡ ਝੋਨੇ ’ਤੇ 110 ਰੁਪਏ ਪ੍ਰਤੀ ਕੁਇੰਟਲ ਕਥਿਤ ਨਾਜਾਇਜ਼ ਕਟੌਤੀ ਦੀ ਮੰਗ ਦਾ ਮਾਮਲਾ ਭਖ ਗਿਆ ਹੈ। ਭੁੱਲਰਵਾਲਾ ਖਰੀਦ ਕੇਂਦਰ ਵਿਚ ਇਸ ਮੰਗ ਖ਼ਿਲਾਫ਼ ਕਿਸਾਨਾਂ ਨੇ ਧਰਨਾ ਦਿੱਤਾ। ਕਿਸਾਨਾਂ ਦਾ ਦੋਸ਼ ਹੈ ਕਿ ਕਟੌਤੀ ਦੀ ਮੰਗ ਨਾ ਮੰਨਣ ’ਤੇ ਸ਼ੈਲਰ ਮਾਲਕਾਂ ਵਲੋਂ ਬਾਰਦਾਨਾ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਖਰੀਦ ਪ੍ਰਬੰਧ ਠੱਪ ਹੋ ਗਏ ਹਨ। ਕਿਸਾਨਾਂ ਮੁਤਾਬਿਕ 110 ਰੁਪਏ ਪ੍ਰਤੀ ਕੁਇੰਟਲ ਕਟੌਤੀ ਨਾਲ ਪ੍ਰਤੀ ਏਕੜ ਔਸਤਨ 3,200 ਤੋਂ 3,300 ਰੁਪਏ ਤੱਕ ਦਾ ਨੁਕਸਾਨ ਹੋਵੇਗਾ। ਝਾਰ ਅਤੇ ਨਮੀ ਦੇ ਹਿਸਾਬ ਨਾਲ ਹੋਣ ਵਾਲੀ ਰਿਵਾਇਤੀ ਕਟੌਤੀ ਇਸ ਤੋਂ ਵੱਖਰੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਹਾਈਬ੍ਰਿਡ ਝੋਨੇ ਵਿਚੋਂ ਘੱਟ ਚੌਲ ਨਿਕਲਣ ਦਾ ਹਵਾਲਾ ਦੇ ਕੇ ਇਹ ਕਟੌਤੀ ਥੋਪੀ ਜਾ ਰਹੀ ਹੈ। ਸਰਕਾਰੀ ਕਿਸਮ ਪੀਆਰ-126 ਨੂੰ ਵੀ ਕਟੌਤੀ ਦੇ ਘੇਰੇ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭੁੱਲਰਵਾਲਾ ਖਰੀਦ ਕੇਂਦਰ ’ਤੇ ਤਿੰਨ ਸ਼ੈਲਰ ਅਲਾਟ ਹਨ। ਇੱਥੇ ਭੀਟੀਵਾਲਾ, ਹਾਕੂਵਾਲਾ, ਕੰਦੂਖੇੜਾ ਤੇ ਫੱਤਾਕੇਰਾ ਦੇ ਕਿਸਾਨ ਝੋਨਾ ਵੇਚਣ ਆਉਂਦੇ ਹਨ। ਧਰਨੇ ਮੌਕੇ ਕਿਸਾਨ ਜਪਿੰਦਰ ਸਿੰਘ, ਉਗਰਾਹਾਂ ਜਥੇਬੰਦੀ ਦੇ ਪਿੰਡ ਆਗੂ ਗੁਰਜਿੰਦਰ ਸਿੰਘ, ਮਹਿੰਦਰ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨਿਰਮਲ ਸਿੰਘ ਹਾਕੂਵਾਲਾ, ਗੁਰਮੇਲ ਸਿੰਘ, ਸ਼ੁਭਜੋਤ ਸਿੰਘ, ਗੁਰਜੰਟ ਸਿੰਘ, ਗਮਦੂਰ ਸਿੰਘ, ਅਰਸ਼ਦੀਪ ਸਿੰਘ ਅਤੇ ਬਹਾਲ ਸਿੰਘ ਨੇ ਦੋਸ਼ ਲਗਾਇਆ ਕਿ ਫ਼ਸਲ ਦੀ ਖਰੀਦ ਮਗਰੋਂ ਹਿਸਾਬ-ਕਿਤਾਬ ਸਮੇਂ ਆੜ੍ਹਤੀਏ ਕਟੌਤੀ ਪਰਚੀ ਵਿਚ ਦਰਜ ਕਰ ਦਿੰਦੇ ਹਨ। ਭੀਟੀਵਾਲਾ ਦੇ ਛੇ ਏਕੜ ਜ਼ਮੀਨ ਦੇ ਮਾਲਕ ਬਜ਼ੁਰਗ ਕਿਸਾਨ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਥਿਤ ਨਾਜਾਇਜ਼ ਕਟੌਤੀ ਕਾਰਨ ਉਸ ਦਾ 20 ਤੋਂ 25 ਹਜ਼ਾਰ ਰੁਪਏ ਤੱਕ ਦਾ ਨੁਕਸਾਨ ਹੋ ਰਿਹਾ ਹੈ। ਹਰੇਕ ਕਿਸਾਨ ਨੂੰ ਹਜ਼ਾਰਾਂ ਰੁਪਏ ਦੀ ਮਾਰ ਪਵੇਗੀ। ਹਾਕੂਵਾਲਾ ਦੇ ਇਕ ਕਿਸਾਨ ਨੇ ਦੱਸਿਆ ਕਿ ਪਿਛਲੇ ਸਾਲ ਵੀ ਸ਼ੈਲਰਾਂ ਵਲੋਂ 95 ਤੋਂ 110 ਰੁਪਏ ਪ੍ਰਤੀ ਕੁਇੰਟਲ ਤੱਕ ਕਟੌਤੀ ਕੀਤੀ ਗਈ ਸੀ। ਧਰਨੇ ਦੌਰਾਨ ਮਾਰਕਫੈੱਡ ਦੇ ਇੰਸਪੈਕਟਰ ਤੇ ਮੀਡੀਆ ਦੀ ਮੌਜੂਦਗੀ ਵਿਚ ਦੋ ਆੜ੍ਹਤੀਆਂ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਕਟੌਤੀ ਨਹੀਂ ਮੰਗਦੇ। ਉਨ੍ਹਾਂ ਮੁਤਾਬਿਕ ਸ਼ੈਲਰ ਮਾਲਕ ਹਾਈਬ੍ਰਿਡ ਝੋਨੇ ’ਤੇ ਕਟੌਤੀ ਮੰਗਦੇ ਹਨ, ਜਿਸ ਬਾਰੇ ਉਹ ਕਿਸਾਨਾਂ ਨੂੰ ਦੱਸ ਦਿੰਦੇ ਹਨ। ਮਾਰਕਫੈੱਡ ਦੇ ਇੰਸਪੈਕਟਰ ਸੁਖਰਾਜ ਸਿੰਘ ਨੇ ਕਿਹਾ ਕਿ ਝੋਨੇ ’ਤੇ ਅਜਿਹੀ ਕੋਈ ਕਟੌਤੀ ਨਹੀਂ ਦੇਣੀ ਅਤੇ ਨਾ ਹੀ ਕੋਈ ਨਿਯਮ ਹੈ। ਦੇਰ ਸ਼ਾਮ ਮਾਰਕੀਟ ਕਮੇਟੀ ਕਿੱਲਿਆਂਵਾਲੀ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਧਰਨੇ ਵਿਚ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਨਾਜਾਇਜ਼ ਮੰਗ ਸਾਹਮਣੇ ਆਉਣ ’ਤੇ ਸਬੰਧਿਤ ਆੜ੍ਹਤੀਏ ਅਤੇ ਸ਼ੈਲਰ ਦਾ ਲਾਇਸੰਸ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਮਗਰੋਂ ਕਿਸਾਨਾਂ ਨੇ ਧਰਨਾ ਮੁਲਤਵੀ ਕਰ ਦਿੱਤਾ। ਰਾਜਸਥਾਨ ਤੇ ਹਰਿਆਣਾ ਤੋਂ ਝੋਨਾ ਆਉਣ ਦਾ ਖਦਸ਼ਾ ਸਰਹੱਦੀ ਪਿੰਡ ਭੁੱਲਰਵਾਲਾ ਦੇ ਕਿਸਾਨਾਂ ਨੇ ਦਾਅਵਾ ਕੀਤਾ ਕਿ ਰਾਜਸਥਾਨ ਤੇ ਹਰਿਆਣਾ ਤੋਂ ਰੋਜ਼ਾਨਾ ਰਾਤ ਨੂੰ ਝੋਨੇ ਦੀਆਂ ਟਰਾਲੀਆਂ ਪੰਜਾਬ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ੈਲਰ ਸੰਚਾਲਕਾਂ ਦੇ ਰਾਜਸਥਾਨ ਦੇ ਕਥਿਤ ਸਟੋਰ ਹਨ, ਉਨ੍ਹਾਂ ਖਦਸ਼ਾ ਜਤਾਇਆ ਕਿ ਬਾਹਰੀ ਝੋਨਾ ਲੰਬੀ ਹਲਕੇ ਦੇ ਸ਼ੈਲਰਾਂ ਵਿਚ ਲਿਆ ਕੇ ਸਰਕਾਰੀ ਖਰੀਦ ਲਾਹਾ ਲਿਆ ਜਾ ਰਿਹਾ ਹੈ। ਕਿਸਾਨਾਂ ਨੇ ਸ਼ੈਲਰਾਂ ਤੇ ਮਨਜ਼ੂਰਸ਼ੁਦਾ ਖਰੀਦ ਕੇਂਦਰਾਂ ਦੀ ਜਾਂਚ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮਲੂਕਾ ਦੇ ਬੋਲਾਂ ’ਤੇ ਭੜਕੀਆਂ ‘ਆਪ’ ਸਮਰਥਕ ਬੀਬੀਆਂ ਨੇ ਬਾਦਲ ਪਿੰਡ ’ਚ ਸਾੜਿਆ ਪੁਤਲਾ ਅਗਲੀ ਖ਼ਬਰ ਗਤਕਾ ਮੁਕਾਬਲਿਆਂ ’ਚੋਂ ਨਿਸ਼ਾਨ ਅਕੈਡਮੀ ਔਲਖ ਦੇ ਵਿਦਿਆਰਥੀਆਂ ਦਾ ਪਹਿਲਾ ਸਥਾਨ
Ad Position 24