21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ 23 ਅਕਤੂਬਰ ਨੂੰ ਜੈਤੋ ’ਚ

ਜੈਤੋ, 20 ਅਕਤੂਬਰ (ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਵਲੋਂ ਆਪਣੇ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ 23 ਅਕਤੂਬਰ ਨੂੰ ਜੈਤੋ ਦੇ ਨਾਮਦੇਵ ਵਿਖੇ ਹਲਕਾ ਜੈਤੋ ਦੇ ਬੀ.

Ad Position 21
No active advertisement
ਅਜੀਤ ਡੈਸਕ 21-10-2026
ਜੈਤੋ, 20 ਅਕਤੂਬਰ (ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਵਲੋਂ ਆਪਣੇ ਦਫ਼ਤਰ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ 23 ਅਕਤੂਬਰ ਨੂੰ ਜੈਤੋ ਦੇ ਨਾਮਦੇਵ ਵਿਖੇ ਹਲਕਾ ਜੈਤੋ ਦੇ ਬੀ.ਸੀ. ਵਿੰਗ ਨਾਲ ਸਬੰਧਿਤ ਮੋਹਤਬਰ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਉਨ੍ਹਾਂ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਲਈ ਕਿਹਾ। ਇਸ ਮੌਕੇ ਜੈਲਦਾਰ ਯਾਦਵਿੰਦਰ ਸਿੰਘ ਯਾਦੀ, ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ, ਤਰਲੋਚਨ ਸਿੰਘ ਦੁਲੱਟ, ਸੇਵਾਜੀਤ ਸਿੰਘ ਦੁਲੱਟ, ਜਸਵੰਤ ਸਿੰਘ ਰਾਮਗੜ੍ਹੀਆ, ਹਰਮਨਪ੍ਰੀਤ ਸਿੰਘ ਬਾਸੀ, ਜਸਪਾਲ ਸਿੰਘ ਕਾਟਾਂ, ਜੱਗਾ ਸਿੰਘ ਸੰਧੂ ਚੈਨਾ, ਗੁਰਬੀਰ ਸਿੰਘ ਬਰਾੜ ਜੈਤੋ, ਗੁਰਚਰਨ ਸਿੰਘ ਐਮ.ਸੀ., ਹਰਮੰਦਰ ਸਿੰਘ ਸਰਕਲ ਪ੍ਰਧਾਨ ਬੀ.ਸੀ. ਵਿੰਗ, ਬਲਦੇਵ ਸਿੰਘ ਢੱਲਾ, ਰਾਧੇ ਸਾਮ ਸ਼ਕਤੀ, ਹਰੀ ਸਿੰਗਲਾ, ਬੰਟੀ ਭਾਊ, ਸੋਨੂੰ, ਸ਼ਿਵਮ ਪ੍ਰਵੀਨ ਪਿੰਨਾ, ਬੰਟੀ ਨੰਬਰਦਾਰ, ਹਰਜੀਤ ਸਿੰਘ ਮੀਤੀ ਜੈਲਦਾਰ, ਲਖਵਿੰਦਰ ਸਿੰਘ ਲੱਖਾ, ਪ੍ਰਭਦੀਪ ਸਿੰਘ ਰਾਊਵਾਲਾ, ਬਲਜੀਤ ਚਹਿਲ ਚੈਨਾ, ਗੁਰਮੀਤ ਸਿੰਘ ਬਰਾੜ ਕਰੀਰਵਾਲੀ, ਹਰਦੀਪ ਸਿੰਘ ਬੁਰਜ, ਗੋਰਾ ਔਲਖ ਰਾਮੇਆਣਾ, ਸਰਬਜੀਤ ਸਿੰਘ ਬਾਠ ਦਬੜੀਖਾਨਾ ਤੋਂ ਇਲਾਵਾ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੈਂਬਰ ਆਫ਼ ਕਾਮਰਸ ਦੀ ਮੀਟਿੰਗ ’ ਚ ਅਹਿਮ ਵਿਚਾਰ ਵਟਾਂਦਰਾ ਅਗਲੀ ਖ਼ਬਰ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਡਿਪੂ ਦੀ ਮਹੀਨਾਵਾਰ ਮੀਟਿੰਗ ਹੋਈ
Ad Position 24