ਗੜ੍ਹੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਸਰਕਾਰ : ਕੋਟਭਾਈ
ਮਲੋਟ, 20 ਅਕਤੂਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਮਲੋਟ ਦੇ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਵਲੋਂ ਅੱਜ ਗੜ੍ਹੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਜਾਇਜ਼ਾ ਲਿਆ ਗਿਆ। ਖੇਤਾਂ ਵਿਚ ਹੋਈ ਭਾਰੀ ਤਬਾਹੀ ਨੂੰ ਦੇਖਦਿਆਂ ਸ.
ਮਲੋਟ, 20 ਅਕਤੂਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਮਲੋਟ ਦੇ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਵਲੋਂ ਅੱਜ ਗੜ੍ਹੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਜਾਇਜ਼ਾ ਲਿਆ ਗਿਆ। ਖੇਤਾਂ ਵਿਚ ਹੋਈ ਭਾਰੀ ਤਬਾਹੀ ਨੂੰ ਦੇਖਦਿਆਂ ਸ. ਕੋਟਭਾਈ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਬੇਮੌਸਮੀ ਗੜ੍ਹੇਮਾਰੀ ਨੇ ਅੰਨਦਾਤੇ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਹਲਕੇ ਦੇ ਪਿੰਡ ਰੁਪਾਣਾ ਵਿਚ 4,000 ਏਕੜ, ਧਿਗਾਣਾ ਵਿਚ 1,600 ਏਕੜ, ਫੂਲੇਵਾਲਾ ਵਿਚ 800 ਏਕੜ, ਦਬੜਾ ਵਿਚ 500 ਏਕੜ, ਭੰਗਚੜੀ ਤੇ ਅਬੁਲਖੁਰਾਣਾ ਵਿਚ 500 ਏਕੜ ਅਤੇ ਪਿੰਡ ਰੱਥੜੀਆਂ ਵਿਚ 200 ਏਕੜ ਰਕਬੇ ਵਿਚ ਖੜ੍ਹੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਸ. ਕੋਟਭਾਈ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪ੍ਰਭਾਵਿਤ ਪਿੰਡਾਂ ਵਿਚ ਬਿਨਾਂ ਦੇਰੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਖਾਤਿਆਂ ਵਿਚ ਮੁਆਵਜ਼ਾ ਰਾਸ਼ੀ ਪਾਈ ਜਾਵੇ ਤਾਂ ਜੋ ਇਸ ਔਖੀ ਘੜੀ ਵਿਚ ਉਨ੍ਹਾਂ ਨੂੰ ਆਰਥਿਕ ਰਾਹਤ ਮਿਲ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਸ਼ਕਿਲ ਸਮੇਂ ਵਿਚ ਅਕਾਲੀ ਦਲ ਪੀੜ੍ਹਤ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਇਸ ਮੌਕੇ ਬਸੰਤ ਸਿੰਘ ਕੰਗ, ਸਰੋਜ ਸਿੰਘ ਪ੍ਰਧਾਨ, ਗੁਰਬਿੰਦਰ ਸਿੰਘ ਫੂਲੇਵਾਲਾ, ਗੁਰਬਖਸ਼ ਸਿੰਘ ਦਬੜਾ, ਹਰਨੇਕ ਸਿੰਘ ਸਰਪੰਚ, ਸੁਖਪਾਲ ਸਿੰਘ ਫੂਲੇਵਾਲਾ, ਹਨੀ ਬਰਾੜ, ਕੁਲਦੀਪ ਸਿੰਘ ਧਿਗਾਨਾ, ਸ਼ਮਿੰਦਰ ਸਿੰਘ ਭੰਗਚੜੀ, ਸਿੰਗਾਰਾ ਸਿੰਘ, ਹਰਦਮ ਸਿੰਘ, ਬਲਕੌਰ ਸਿੰਘ ਸਰਪੰਚ ਅਬੁਲਖੁਰਾਣਾ, ਜਸ਼ਨਦੀਪ ਸਿੰਘ ਲੱਕੜਵਾਲਾ, ਗੁਰਲਾਲ ਸਿੰਘ ਧਿਗਾਨਾ ਅਤੇ ਰਣਬੀਰ ਸਿੰਘ ਬੀਰਾ ਰੁਪਾਣਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅਤੇ ਪਾਰਟੀ ਵਰਕਰ ਹਾਜ਼ਰ ਸਨ।