21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਖਿਡਾਰਨ ਹਰਮਨਦੀਪ ਕੌਰ ਦੀ ਅੰਡਰ-23 ਦੇ ਪ੍ਰੈਕਟਿਸ ਮੈਚਾਂ ਲਈ ਚੋਣ

ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਮੁਹਾਲੀ ਦੀ ਮਹਿਲਾ ਚੋਣ ਕਮੇਟੀ ਵਲੋਂ ਅੰਡਰ-23 ਵਰਗ ਦੀਆਂ ਖਿਡਾਰਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀ.

Ad Position 21
No active advertisement
ਜੇਤੂ ਟਰਾਫੀ ਨਾਲ ਖਿਡਾਰਨ ਹਰਮਨਦੀਪ ਕੌਰ। ਅਜੀਤ ਤਸਵੀਰ ਜੇਤੂ ਵਿਦਿਆਰਥੀ ਨਾਲ ਸਕੂਲ ਸਟਾਫ਼। ਤਸਵੀਰ : ਜਗਜੀਤ ਸਿੰਘ 21-10-2026
ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਮੁਹਾਲੀ ਦੀ ਮਹਿਲਾ ਚੋਣ ਕਮੇਟੀ ਵਲੋਂ ਅੰਡਰ-23 ਵਰਗ ਦੀਆਂ ਖਿਡਾਰਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀ.ਸੀ.ਏ.) ਸ੍ਰੀ ਮੁਕਤਸਰ ਸਾਹਿਬ ਦੀ ਖਿਡਾਰਨ ਹਰਮਨਦੀਪ ਕੌਰ (ਘੱਗਾ) ਦੀ ਚੋਣ ਹੋਈ ਹੈ। ਉਹ 22 ਤੋਂ 25 ਅਕਤੂਬਰ ਤੱਕ ਹਿਮਾਚਲ ਪ੍ਰਦੇਸ਼ ਦੇ ਊਨਾ ਵਿਖੇ ਹੋਣ ਵਾਲੇ ਪ੍ਰੈਕਟਿਸ ਮੈਚਾਂ ਵਿਚ ਭਾਗ ਲਵੇਗੀ। ਹਰਮਨਦੀਪ ਕੌਰ ਦੀ ਇਸ ਪ੍ਰਾਪਤੀ ’ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੁਕਤਸਰ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ, ਚੋਣਕਾਰਾਂ, ਕੋਚਾਂ ਅਤੇ ਕ੍ਰਿਕਟ ਤੇ ਖੇਡ ਪ੍ਰੇਮੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਹਰਮਨਦੀਪ ਕੌਰ ਆਉਣ ਵਾਲੇ ਮੈਚਾਂ ਵਿਚ ਵੀ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਨਾਲ ਲੜਕੀਆਂ ਵਿਚ ਕ੍ਰਿਕਟ ਪ੍ਰਤੀ ਉਤਸ਼ਾਹ ਅਤੇ ਰੁਝਾਨ ਵਧੇਗਾ ਅਤੇ ਹੋਰ ਖਿਡਾਰਨਾਂ ਨੂੰ ਵੀ ਖੇਡਾਂ ਵਿਚ ਅੱਗੇ ਵਧਣ ਦੀ ਪ੍ਰੇਰਨਾ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਬੀੜ ਸਿੱਖਾਂ ਵਾਲਾ ਗਊਸ਼ਾਲਾ ਵਿਖੇ ਧਾਰਮਿਕ ਗਿਆਨ ਯੱਗ ਸਮਾਗਮ ਅਗਲੀ ਖ਼ਬਰ 06.50 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ
Ad Position 24