21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਫ਼ਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ

ਫ਼ਰੀਦਕੋਟ, 20 ਅਕਤੂਬਰ (ਜਸਵੰਤ ਸਿੰਘ ਪੁਰਬਾ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਚ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਜਿਸ ’ਚ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਪਹਿਲਾਂ ਪੂਜਾ ਕਰਵਾਈ ਗਈ। ਦੁਸਹਿਰਾ ਕਮੇਟੀ ਦੇ ਚੇਅਰਮੈਨ ਅਸ਼ੋਕ ਸੱਚਰ ਅਤੇ ਪ੍ਰਧਾਨ ਵਿਨੋਦ ਬਜਾਜ ਦੀ ਅਗਵਾਈ ਵਿਚ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 21-10-2026
ਫ਼ਰੀਦਕੋਟ, 20 ਅਕਤੂਬਰ (ਜਸਵੰਤ ਸਿੰਘ ਪੁਰਬਾ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਚ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਜਿਸ ’ਚ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਪਹਿਲਾਂ ਪੂਜਾ ਕਰਵਾਈ ਗਈ। ਦੁਸਹਿਰਾ ਕਮੇਟੀ ਦੇ ਚੇਅਰਮੈਨ ਅਸ਼ੋਕ ਸੱਚਰ ਅਤੇ ਪ੍ਰਧਾਨ ਵਿਨੋਦ ਬਜਾਜ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐਸ.ਐਸ.ਪੀ. ਗੁਰਬੰਸ ਸਿੰਘ ਬੈਂਸ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਅਕਾਲੀ ਆਗੂ ਪਰਮਬੰਸ ਸਿੰਘ ਰੋਮਾਣਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਗਰੋਵਰ, ਭਾਜਪਾ ਦੇ ਜ਼ਿਲ੍ਹਾ ਕਨਵੀਨਰ ਡਾ. ਸੰਜੀਵ ਗੋਇਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸਿੰਘ ਨਿੰਦਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਵਾਰ ਫ਼ਰੀਦਕੋਟ ਰਤਨ ਪੁਰਸਕਾਰ ਕੌਮਾਂਤਰੀ ਸ਼ੂਟਿੰਗ ਖਿਡਾਰਣ ਮਲਾਇਕ ਗੋਇਲ ਨੂੰ ਦਿੱਤਾ ਗਿਆ। ਦੁਸਹਿਰੇ ’ਤੇ ਸੱਭਿਆਚਾਰਕ ਪ੍ਰੋਗਰਾਮ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਰਾਮ ਲੀਲਾ ਕਮੇਟੀਆਂ ਵਲੋਂ ਸ੍ਰੀ ਰਾਮ, ਲਛਮਣ, ਹਨੂੰਮਾਨ, ਰਾਵਨ, ਕੁੰਭਕਰਨ, ਮੇਘਨਾਥ, ਸ੍ਰੀ ਗਣੇਸ਼ ਦੀਆਂ ਸ਼ਾਨਦਾਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਅਕਾਸ਼ਚੁੰਬੀ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਬੁੱਤਾਂ ਨੂੰ ਸ੍ਰੀ ਰਾਮ ਵਲੋਂ ਅਗਨੀ ਭੇਟ ਕੀਤਾ ਗਿਆ। ਦੁਸਹਿਰੇ ਦਾ ਅਨੰਦ ਮਾਣਨ ਲਈ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕ ਬਾਅਦ ਦੁਪਹਿਰ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਦੁਸਹਿਰਾ ਕਮੇਟੀ ਵਲੋਂ ਕੈਂਸਰ ਦੇ ਮਾਹਿਰ ਡਾ. ਪ੍ਰਦੀਪ ਗਰਗ, ਮਹੰਤ ਬਲਦੇਵ ਦਾਸ ਅਤੇ ਬਜ਼ੁਰਗ ਲੇਖਕ ਮੁਖਤਿਆਰ ਸਿੰਘ ਵੰਗੜ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਤੇ ਰਿਸ਼ੀ ਦੇਸ਼ ਰਾਜ ਨੇ ਕੀਤਾ। ਸ੍ਰੀ ਮੁਕਤਸਰ ਸਾਹਿਬ, 20 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਸਰਕਾਰੀ ਕਾਲਜ ਦੇ ਸਟੇਡੀਅਮ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸ੍ਰੀ ਰਾਮ ਸੇਵਾ ਸੰਮਤੀ ਵਲੋਂ ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਨੂੰ ਮਨਾਉਣ ਲਈ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ। ਇਸ ਸਮਾਗਮ ਵਿਚ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਧਾਰਮਿਕ ਝਾਕੀਆਂ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਸ਼ਿਵ ਤਾਂਡਵ ਕਲਾ ਮੰਚ ਜਲੰਧਰ ਦੇ ਕਲਾਕਾਰਾਂ ਵਲੋਂ ਰਾਮਲੀਲਾ ਦਾ ਮੰਚਨ ਕੀਤਾ ਗਿਆ। ਵੱਖ-ਵੱਖ ਦ੍ਰਿਸ਼ਾਂ ਨੂੰ ਦਰਸ਼ਕਾਂ ਨੇ ਗਹੁ ਨਾਲ ਵੇਖਿਆ। ਸੰਮਤੀ ਦੇ ਪ੍ਰਧਾਨ ਰਮਨ ਗਿਰਧਰ, ਹੈਪੀ ਸ਼ਰਮਾ ਅਤੇ ਸੰਜੀਵ ਖੇੜਾ ਨੇ ਦੱਸਿਆ ਕਿ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਤਿਆਰ ਕਰਨ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਕੋਟਕਪੂਰਾ ਰੋਡ ਸਥਿਤ ਪੀਪਲ ਪੰਪ ਨੇੜੇ ਚੱਲ ਰਿਹਾ ਸੀ। ਇਸ ਮੌਕੇ 65 ਫੁੱਟ ਉੱਚਾ ਰਾਵਣ ਅਤੇ 60-60 ਫੁੱਟ ਉੱਚੇ ਕੁੰਭਕਰਨ ਤੇ ਮੇਘਨਾਦ ਦੇ ਵਿਸ਼ਾਲ ਪੁਤਲੇ ਤਿਆਰ ਕਰਕੇ ਸਮਾਗਮ ਵਾਲੀ ਥਾਂ ’ਤੇ ਲਿਆਂਦੇ ਗਏ। ਦੇਰ ਸ਼ਾਮ ਮੁੱਖ ਮਹਿਮਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਸੰਮਤੀ ਦੇ ਪ੍ਰਬੰਧਕਾਂ ਵਲੋਂ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਅਗਨੀ ਦੇਣ ਸਮੇਂ ਤਿੰਨੇ ਵਿਸ਼ਾਲ ਪੁਤਲੇ ਧੂੰ-ਧੂੰ ਕਰ ਕੇ ਸੜ ਉੱਠੇ। ਇਸ ਮਨਮੋਹਕ ਦ੍ਰਿਸ਼ ਨੂੰ ਵੇਖਣ ਲਈ ਸਟੇਡੀਅਮ ਵਿਚ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਪਹੁੰਚੇ ਹੋਏ ਸਨ। ਸਮਾਗਮ ਦੌਰਾਨ ਧਾਰਮਿਕ ਝਾਕੀਆਂ ਰਾਹੀਂ ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ। ਸੰਮਤੀ ਵਲੋਂ ਮੁੱਖ ਮਹਿਮਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਹੋਰ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਯੋਗਿਤਾ ਗੁੰਬਰ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਕਾਲਾ, ਭਾਈ ਮਨਦੀਪ ਸਿੰਘ ਗੋਗੀ ਚਹਿਲ, ਭਾਜਪਾ ਕਿਸਾਨ ਮੋਰਚੇ ਦੇ ਸੂਬਾ ਦੇ ਸੂਬਾ ਜਨਰਲ ਸਕੱਤਰ ਗੁਰਚਰਨ ਸਿੰਘ ਸੰਧੂ, ਰਾਜ ਕੁਮਾਰ ਮੇਲੂ ਭਟੇਜਾ, ਬਲਵਿੰਦਰ ਸਿੰਘ ਮਿੰਕਲ ਬਜਾਜ, ਡਾ. ਨਰੇਸ਼ ਪਰੂਥੀ, ਕੌਂਸਲਰ ਸੁਖਜਿੰਦਰ ਸਿੰਘ ਬਬਲੂ ਬਰਾੜ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਸੰਮਤੀ ਪ੍ਰਧਾਨ ਰਮਨ ਗਿਰਧਰ, ਹੈਪੀ ਸ਼ਰਮਾ, ਸੰਜੀਵ ਖੇੜਾ, ਸੰਜੀਵ ਬੌਬੀ ਗਾਵੜੀ, ਐਡਵੋਕੇਟ ਸੰਜੀਵ ਗੁਪਤਾ, ਸੁਰਿੰਦਰ ਧਵਨ, ਸ਼ੁਭਮ ਖੇੜਾ, ਅਸ਼ਵਨੀ ਆਰੀਆ, ਤੇਜਿੰਦਰ ਸਿੰਘ ਬੱਬੂ ਬਾਂਸਲ, ਰਾਕੇਸ਼ ਵਾਟਸ , ਨੀਟੂ ਦੂਮੜਾ, ਰਾਜੇਸ਼ ਬਾਂਸਲ ਡੀ.ਕੇ. ਜਵੈਲਰਜ਼, ਰਾਜੀਵ ਆਹੂਜਾ, ਮਨੋਹਰ ਸਿੰਘ, ਰਾਜ ਖੁਰਾਣਾ, ਕੁਲਦੀਪ ਗੁੰਬਰ, ਅਸ਼ੋਕ ਬੱਤਰਾ, ਚੇਅਰਮੈਨ ਸੰਦੀਪ ਸ਼ਰਮਾ, ਕਪਿਲ ਸ਼ਰਮਾ ਸੈਨੇਟ ਮੈਂਬਰ, ਗੁਰਰਾਜ ਸਿੰਘ ਚਹਿਲ ਸੈਨੇਟ ਮੈਂਬਰ, ਸੁਸ਼ੀਲ ਹੈਪੀ ਗਰਗ, ਰਾਣਾ ਕਮਰਾ, ਕੌਂਸਲਰ ਵਿੱਕੀ ਕੁਮਾਰ, ਉਪਕਾਰ ਸਿੰਘ, ਦਿਲਬਾਗ ਸਿੰਘ ਲੰਬੀ ਢਾਬ, ਮਾਸਟਰ ਜਸਵਿੰਦਰ ਸਿੰਘ, ਮਾਸਟਰ ਮਨਜੀਤ ਸਿੰਘ, ਗੁਰਦੀਪ ਸਿੰਘ ਮਾਨ, ਹਰਬੀਰ ਸਿੰਘ ਕਾਲੀ ਸੰਧੂ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ। ਗਰਾਊਂਡ ਵਿੱਚ ਮੰਚ ਸੰਚਾਲਨ ਮਾਸਟਰ ਜਸਪਾਲ ਸਿੰਘ ਨੇ ਕੀਤਾ ਅਤੇ ਸਟੇਜ ਦੀ ਕਾਰਵਾਈ ਬ੍ਰਹਮ ਵੇਦ ਸ਼ਰਮਾ ਅਤੇ ਗੁਰਚਰਨ ਸਿੰਘ ਸੰਧੂ ਵੱਲੋਂ ਚਲਾਈ ਗਈ।
Ad Position 22
No active advertisement
ਪਿਛਲੀ ਖ਼ਬਰ ਗੱਠਾਂ ਅਤੇ ਤੂੜੀ ਵਾਲੀਆਂ ਟਰਾਲੀਆਂ ਦੀ ਓਵਰਲੋਡਿੰਗ ਨਾਲ ਵਧ ਰਹੇ ਹਨ ਸੜਕੀ ਹਾਦਸੇ ਅਗਲੀ ਖ਼ਬਰ ਪਿੰਡ ਵਾਂਦਰ ਜਟਾਣਾ ’ਚ ਮੀਂਹ ਤੇ ਹਨੇਰੀ ਕਾਰਨ 2200 ਕਿੱਲਾ ਝੋਨੇ ਦੀ ਫ਼ਸਲ ਤਬਾਹ, 20 ਪਸ਼ੂਆਂ ਦੀ ਹੋਈ ਮੌਤ
Ad Position 24