08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੈਨਿਟ ਚੋਣਾਂ ਨੂੰ ਲੈ ਕੇ ਡਾ. ਸੁਖਦੇਵ ਸਿੰਘ ਸਿਰਸਾ ਨੇ ਭਖਾਈ ਚੋਣ ਮੁਹਿੰਮ

ਸ੍ਰੀ ਮੁਕਤਸਰ ਸਾਹਿਬ, 7 ਸਤੰਬਰ (ਹਰਮਹਿੰਦਰ ਪਾਲ)-ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਸੈਨਿਟ ਚੋਣਾਂ ’ਚ ਗਰੈਜੂਏਸ਼ਨ ਵਰਗ ਵਿਚ ਉਮੀਦਵਾਰ ਤੇ ਉਘੇ ਆਲੋਚਿਕ ਡਾ. ਸੁਖਦੇਵ ਸਿੰਘ ਸਿਰਸਾ ਵਲੋਂ ਆਪਣੀ ਚੋਣ ਮੁਹਿੰਮ ਦੌਰਾਨ ਇਸ ਖੇਤਰ ਦਾ ਦੌਰਾ ਕਰਦਿਆਂ ਇਥੇ ਸਾਹਿਤ ਅਕਾਦਮੀ ਐਵਾਰਡ ਜੇਤੂ ਸ਼ਾਇਰਾ ਭੁਪਿੰਦਰ ਕੌਰ ਪ੍ਰੀਤ, ਪ੍ਰੋ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸ੍ਰੀ ਮੁਕਤਸਰ ਸਾਹਿਬ, 7 ਸਤੰਬਰ (ਹਰਮਹਿੰਦਰ ਪਾਲ)-ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਸੈਨਿਟ ਚੋਣਾਂ ’ਚ ਗਰੈਜੂਏਸ਼ਨ ਵਰਗ ਵਿਚ ਉਮੀਦਵਾਰ ਤੇ ਉਘੇ ਆਲੋਚਿਕ ਡਾ. ਸੁਖਦੇਵ ਸਿੰਘ ਸਿਰਸਾ ਵਲੋਂ ਆਪਣੀ ਚੋਣ ਮੁਹਿੰਮ ਦੌਰਾਨ ਇਸ ਖੇਤਰ ਦਾ ਦੌਰਾ ਕਰਦਿਆਂ ਇਥੇ ਸਾਹਿਤ ਅਕਾਦਮੀ ਐਵਾਰਡ ਜੇਤੂ ਸ਼ਾਇਰਾ ਭੁਪਿੰਦਰ ਕੌਰ ਪ੍ਰੀਤ, ਪ੍ਰੋ. ਸ਼ਿੰਦਰਪਾਲ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ ਸੰਗਰਾਣਾ, ਕਹਾਣੀਕਾਰ ਗੁਰਸੇਵਕ ਪ੍ਰੀਤ, ਜਗਦੇਵ ਸਿੰਘ, ਕੁਲਦੀਪ ਸਿੰਘ ਤੇ ਨਾਵਲਕਾਰ ਗੁਰਜੀਤ ਐਮੀ ਹੋਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿਚ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜ, ਟੈਕਨੀਕਲ ਕਾਲਜਾਂ ਤੇ ਹੋਰ ਅਦਾਰਿਆਂ ਤੋਂ ਉਮੀਦਵਾਰ ਹਿੱਸਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਗਰੈਜੂਏਸ਼ਨ ਗੁੱਟ ਵਿਚ ਉਮੀਦਵਾਰ ਹਨ ਅਤੇ ਉਨ੍ਹਾਂ ਦਾ ਨੰਬਰ 47 ਹੈ। ਇਸ ਗੁੱਟ ਵਿਚ 15 ਉਮੀਦਵਾਰਾਂ ਦੀ ਚੋਣ ਹੋਣੀ ਹੈ। ਉਨ੍ਹਾਂ ਦੱਸਿਆ ਕਿ ਗਰੈਜੂਏਟ ਵਰਗ ਵਿਚ ਲੱਖਾਂ ਵੋਟਰ ਹਨ, ਜੋ ਕਿ ਜੰਮੂ-ਕਸ਼ਮੀਰ, ਐੱਚ.ਪੀ., ਪੰਜਾਬ, ਹਰਿਆਣਾ, ਉਤਰਾਖੰਡ ਵਗੈਰਾ ਰਹਿੰਦੇ ਹਨ। ਕਰੀਬ 300 ਬੂਥਾਂ ’ਤੇ ਵੋਟਾਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਾਹਿਤਕਾਰਾਂ, ਪ੍ਰਗਤੀਸ਼ੀਲ ਲੇਖਕ ਸੰਘ ਦੇ ਮੈਂਬਰਾਂ, ਵਿਦਿਆਰਥੀਆਂ ਤੇ ਅਗਾਂਹਵਧੂ ਸੋਚ ਨਾਲ ਜੁੜੇ ਗਰੈਜੂਏਟ ਉਮੀਦਵਾਰਾਂ ਤੋਂ ਬਹੁਤ ਉਮੀਦ ਹੈ। ਇਸ ਮੌਕੇ ਮੌਜੂਦ ਸਾਹਿਤਕਾਰਾਂ, ਅਧਿਆਪਕਾਂ ਤੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਦੁਆਰੇਆਣਾ ਰੋਡ ਤੋਂ ਵਾਲਮੀਕ ਚੌਂਕ ਦੀ ਸਫ਼ਾਈ ਕਰਵਾਈ ਅਗਲੀ ਖ਼ਬਰ ਰੰਜਿਸ਼ ਨੂੰ ਲੈ ਕੇ ਗੋਲੀਆਂ ਚਲਾਉਣ ’ਤੇ 2 ਧਿਰਾਂ ਖ਼ਿਲਾਫ਼ ਕਰਾਸ ਮਾਮਲਾ ਦਰਜ
Ad Position 24