ਜ਼ਿਲ੍ਹਾ ਪੱਧਰੀ ਜਿਮਨਾਸਟਿਕ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ
ਬੁਢਲਾਡਾ, 7 ਨਵੰਬਰ (ਸੁਨੀਲ ਮਨਚੰਦਾ)- ਸਕੂਲ ਆਫ਼ ਹੈਪੀਨੈਸ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਪ੍ਰਾਇਮਰੀ ਸਕੂਲਾਂ ਦੇ ਖਿਡਾਰੀਆਂ ਦੇ ਜ਼ਿਲ੍ਹਾ ਪੱਧਰੀ ਜਿਮਨਾਸਟਿਕ ਮੁਕਾਬਲੇ ਕਰਵਾਏ ਗਏ, ਜਿਸ ’ਚ ਲਗਪਗ 50 ਦੇ ਕਰੀਬ ਜ਼ਿਲੇ੍ਹ ਦੇ ਪੰਜ ਬਲਾਕਾਂ ਦੇ ਬੱਚਿਆਂ ਨੇ ਭਾਗ ਲਿਆ। ਅਮਨਦੀਪ ਸ਼ਰਮਾ ਨੇ ਦੱਸਿਆ ਕਿ ਲੜਕੀਆਂ ਦੇ ਵਰਗ ’ਚ ਮਨੂੰ ਵਾਟਿਕਾ ਸਕੂਲ ਬੁਢਲਾਡਾ ਦੀ ਕਨਿਕਾ ਪਹਿਲਾ, ਸਿੰਗਲ ਸਟਾਰ ਸਕੂਲ ਮਾਨਸਾ ਦੀ ਸਾਂਚੀ ਨੇ ਦੂਜਾ ਅਤੇ ਬਾਜ਼ੀਗਰ ਬਸਤੀ ਬੋਹਾ ਦੀਆਂ ਰਇਨਾ, ਪ੍ਰਵੀਨ, ਅਨੂਰੀਤ ਕੌਰ ਨੇ ਤੀਜਾ, ਚੌਥਾ, ਪੰਜਵਾਂ ਸਥਾਨ ਹਾਸਲ ਕੀਤਾ।
ਬੁਢਲਾਡਾ, 7 ਨਵੰਬਰ (ਸੁਨੀਲ ਮਨਚੰਦਾ)- ਸਕੂਲ ਆਫ਼ ਹੈਪੀਨੈਸ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਪ੍ਰਾਇਮਰੀ ਸਕੂਲਾਂ ਦੇ ਖਿਡਾਰੀਆਂ ਦੇ ਜ਼ਿਲ੍ਹਾ ਪੱਧਰੀ ਜਿਮਨਾਸਟਿਕ ਮੁਕਾਬਲੇ ਕਰਵਾਏ ਗਏ, ਜਿਸ ’ਚ ਲਗਪਗ 50 ਦੇ ਕਰੀਬ ਜ਼ਿਲੇ੍ਹ ਦੇ ਪੰਜ ਬਲਾਕਾਂ ਦੇ ਬੱਚਿਆਂ ਨੇ ਭਾਗ ਲਿਆ। ਅਮਨਦੀਪ ਸ਼ਰਮਾ ਨੇ ਦੱਸਿਆ ਕਿ ਲੜਕੀਆਂ ਦੇ ਵਰਗ ’ਚ ਮਨੂੰ ਵਾਟਿਕਾ ਸਕੂਲ ਬੁਢਲਾਡਾ ਦੀ ਕਨਿਕਾ ਪਹਿਲਾ, ਸਿੰਗਲ ਸਟਾਰ ਸਕੂਲ ਮਾਨਸਾ ਦੀ ਸਾਂਚੀ ਨੇ ਦੂਜਾ ਅਤੇ ਬਾਜ਼ੀਗਰ ਬਸਤੀ ਬੋਹਾ ਦੀਆਂ ਰਇਨਾ, ਪ੍ਰਵੀਨ, ਅਨੂਰੀਤ ਕੌਰ ਨੇ ਤੀਜਾ, ਚੌਥਾ, ਪੰਜਵਾਂ ਸਥਾਨ ਹਾਸਲ ਕੀਤਾ। ਮੁੰਡਿਆਂ ਦੇ ਮੁਕਾਬਲਿਆਂ ’ਚ ਸਾਹਿਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਮਲਕੋਂ, ਹਰਮਨਦੀਪ ਸਿੰਘ ਮਲਕੋਂ ਤੇ ਦਿਲਪ੍ਰੀਤ ਸਿੰਘ ਮਲਕੋਂ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ ਜਦਕਿ ਬਾਜੀਗਰ ਬਸਤੀ ਬੋਹਾ ਦੇ ਗੁਰਦੀਪ ਸਿੰਘ ਨੇ ਚੌਥਾ ਤੇ ਅਹਿਮਦਪੁਰ ਸਕੂਲ ਦੇ ਦਨਵੀਰ ਸਿੰਘ ਨੇ 5ਵਾਂ ਸਥਾਨ ਮੱਲਿਆ। ਜਿਮਨਾਸਟਿਕ ਰਿਧਮਕ ’ਚੋਂ ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰਪੁਰ ਦੀਆਂ ਵਿਦਿਆਰਥਣਾਂ ਸ਼ਗਨਪ੍ਰੀਤ ਕੌਰ, ਜਸਮੀਨ ਕੌਰ, ਪ੍ਰਭਜੋਤ ਕੌਰ, ਜਸਪ੍ਰੀਤ ਕੌਰ, ਅਹਿਮਦਪੁਰ ਸਕੂਲ ਦੀ ਰੌਣਕ ਰਾਣੀ ਪਹਿਲੇ ਸਥਾਨ ’ਤੇ ਰਹੀਆਂ। ਇਸ ਮੌਕੇ ਸੈਂਟਰ ਹੈੱਡ ਟੀਚਰ ਮਨਦੀਪ ਸਿੰਘ ਤੇ ਜੋਗਿੰਦਰ ਸਿੰਘ ਲਾਲੀ, ਮਨਪ੍ਰੀਤ ਕੌਰ, ਰਾਜਿੰਦਰ ਕੁਮਾਰ, ਸੁਨੀਲ ਕੁਮਾਰ, ਟੀਨੂੰ ਬਾਲਾ, ਗੁਰਪ੍ਰੀਤ ਕੌਰ, ਮਨਜੀਤ ਕੌਰ, ਪ੍ਰੀਤਮ ਸਿੰਘ ਬੋਹਾ, ਬਲਵਿੰਦਰ ਕੌਰ, ਬਾਬਾ ਬੋਹਾ, ਜਗਤਾਰ ਸਿੰਘ ਲਾਡੀ, ਸੁਖਵਿੰਦਰ ਸਿੰਗਲਾ ਬਰੇਟਾ ਆਦਿ ਹਾਜ਼ਰ ਸਨ।