ਸੜਕ ਹਾਦਸਿਆਂ ਵਿਚ ਤਿੰਨ ਔਰਤਾਂ ਸਮੇਤ ਚਾਰ ਜ਼ਖ਼ਮੀ
ਬਠਿੰਡਾ, 14 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੜਕ ਦੁਰਘਟਨਾਵਾਂ ਕਾਰਨ ਹੋਏ ਜ਼ਖ਼ਮੀਆਂ ਨੂੰ ਸ਼ਹਿਰ ਦੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਮੈਂਬਰਾਂ ਵਲੋਂ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਜਿਨ੍ਹਾਂ ਵਿਚ ਸਥਾਨਕ ਭਾਗੂ ਰੋਡ ’ਤੇ ਦੋ ਐਕਟਿਵਾ ਸਕੂਟਰੀਆਂ ਆਪਸ ਵਿਚ ਟਕਰਾਉਣ ਕਾਰਨ ਦੋਂਵਾਂ ਐਕਟਿਵਾ ’ਤੇ ਸਵਾਰ ਤਿੰਨ ਨੌਜਵਾਨ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ।
ਬਠਿੰਡਾ, 14 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੜਕ ਦੁਰਘਟਨਾਵਾਂ ਕਾਰਨ ਹੋਏ ਜ਼ਖ਼ਮੀਆਂ ਨੂੰ ਸ਼ਹਿਰ ਦੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਮੈਂਬਰਾਂ ਵਲੋਂ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਜਿਨ੍ਹਾਂ ਵਿਚ ਸਥਾਨਕ ਭਾਗੂ ਰੋਡ ’ਤੇ ਦੋ ਐਕਟਿਵਾ ਸਕੂਟਰੀਆਂ ਆਪਸ ਵਿਚ ਟਕਰਾਉਣ ਕਾਰਨ ਦੋਂਵਾਂ ਐਕਟਿਵਾ ’ਤੇ ਸਵਾਰ ਤਿੰਨ ਨੌਜਵਾਨ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ। ਇਸ ਤੋਂ ਇਲਾਵਾ ਸਥਾਨਕ ਪਾਰਸ ਰਾਮ ਨਗਰ ਓਵਰਬ੍ਰਿਜ ’ਤੇ ਦੋ ਮੋਟਰ ਸਾਈਕਲਾਂ ਦੀ ਟੱਕਰ ਹੋਣ ਕਾਰਨ ਇਕ ਮੋਟਰ ਸਾਈਕਲ ਸਵਾਰ ਸੁਖਵਿੰਦਰ ਸਿੰਘ ਵਾਸੀ ਲਾਲ ਸਿੰਘ ਬਸਤੀ ਵਾਲਾ ਗੰਭੀਰ ਜ਼ਖਮੀ ਹੋ ਗਿਆ ।