ਸੇਂਟ ਜੇਵੀਅਰਜ਼ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਸੱਚੀ ਦੇਸ਼ - ਭਗਤੀ ਸਿਰਫ਼ ਤਿਰੰਗਾ ਲਹਿਰਾਉਣ ਤੱਕ ਸੀਮਤ ਨਹੀਂ , ਸਗੋਂ ਆਪਣੇ ਫ਼ਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਵਿਚ ਹੈ - ਪ੍ਰਿੰਸੀਪਲ ਜੈਕਬ
ਰਾਮਾਂ ਮੰਡੀ, 14 ਅਗਸਤ (ਤਰਸੇਮ ਸਿੰਗਲਾ)- ਸੇਂਟ ਜੇਵੀਅਰਜ਼ ਸਕੂਲ ਰਿਫਾਇਨਰੀ ਰੋਡ ਪੱਕਾ ਕਲਾਂ ਵਿਖੇ ਅੱਜ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਸਕੂਲ ਦੇ ਸਮੁੱਚੇ ਕੈਂਪਸ ਨੂੰ ਤਿਰੰਗੇ ਝੰਡੇ, ਗ਼ੁਬਾਰਿਆਂ ਅਤੇ ਰੰਗ-ਬਿਰੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ।
ਰਾਮਾਂ ਮੰਡੀ, 14 ਅਗਸਤ (ਤਰਸੇਮ ਸਿੰਗਲਾ)- ਸੇਂਟ ਜੇਵੀਅਰਜ਼ ਸਕੂਲ ਰਿਫਾਇਨਰੀ ਰੋਡ ਪੱਕਾ ਕਲਾਂ ਵਿਖੇ ਅੱਜ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਸਕੂਲ ਦੇ ਸਮੁੱਚੇ ਕੈਂਪਸ ਨੂੰ ਤਿਰੰਗੇ ਝੰਡੇ, ਗ਼ੁਬਾਰਿਆਂ ਅਤੇ ਰੰਗ-ਬਿਰੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਸ੍ਰੀ ਜੈਕਬ ਸਰ ਦੇ ਸਵਾਗਤੀ ਭਾਸ਼ਣ ਨਾਲ ਹੋਈ।ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਜੈਕਬ ਨੇ ਕਿਹਾ ਕਿ ਆਜ਼ਾਦੀ ਸਾਨੂੰ ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਦੀਆਂ ਅਣਗਿਣਤ ਕੁਰਬਾਨੀਆਂ ਅਤੇ ਸੰਘਰਸ਼ਾਂ ਸਦਕਾ ਪ੍ਰਾਪਤ ਹੋਈ ਹੈ। ਸਾਡਾ ਫ਼ਰਜ਼ ਹੈ ਕਿ ਅਸੀਂ ਆਪਣੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਬਣਾਈਏ। ਕੈਂਪਸ ਇੰਚਾਰਜ ਜਗਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਆਜ਼ਾਦੀ ਦਿਹਾੜੇ ਨਾਲ ਸਬੰਧਿਤ ਭਾਸ਼ਣ ਅਤੇ ਦੇਸ਼-ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਜੂਨੀਅਰ ਵਿਦਿਆਰਥੀਆਂ ਨੇ ਤਿਰੰਗੇ ਝੰਡੇ ਬਣਾਉਣ, ਉਨ੍ਹਾਂ ਵਿਚ ਰੰਗ ਭਰਨ ਦੇ ਨਾਲ-ਨਾਲ ਰਾਸ਼ਟਰੀ ਚਿੰਨ੍ਹਾਂ ਨੂੰ ਵੀ ਰੰਗਾਂ ਨਾਲ ਸਜਾਇਆ। ਸੀਨੀਅਰ ਵਿਦਿਆਰਥੀਆਂ ਲਈ ਚਾਰਟ ਬਣਾਉਣ ਅਤੇ ਦੇਸ਼-ਭਗਤੀ ਨਾਲ ਸਬੰਧਿਤ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ ਗਏ। ਅੰਤ ਵਿਚ ਵਿਦਿਆਰਥੀਆਂ ਵਿਚ ਮਿਠਾਈਆਂ ਵੰਡੀਆਂ ਗਈਆਂ।