15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਨਹਿਰ ’ਚ ਛਾਲ ਮਾਰਨ ਵਾਲੇ ਨੌਜਵਾਨ ਦੀ ਦੂਜੇ ਦਿਨ ਬਰਾਮਦ ਹੋਈ ਮ੍ਰਿਤਕ ਦੇਹ

ਤਲਵੰਡੀ ਸਾਬੋ, 14 ਅਗਸਤ (ਪੱਤਰ ਪ੍ਰੇਰਕ)- 12 ਅਗਸਤ ਦੀ ਦੇਰ ਰਾਤ ਨੂੰ ਉਪ ਮੰਡਲ ਅਧੀਨ ਆਉਂਦੇ ਪਿੰਡ ਭਾਗੀਵਾਂਦਰ ਕੋਲ ਦੀ ਲੰਘਦੀ ਨਹਿਰ ‘ਚ ਛਾਲ ਮਾਰ ਜਾਣ ਵਾਲੇ ਤਲਵੰਡੀ ਸਾਬੋ ਦੇ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਨਹਿਰ ਦੇ ਮਾਹੀਨੰਗਲ ਵਾਲੇ ਹੈੱਡ ਚ ਫਸੀ ਹੋਈ ਬਰਾਮਦ ਹੋ ਗਈ ਹੈ। ਪੁਲਿਸ ਨੇ ਲੋੜੀਂਦੀ ਕਾਨੂੰਨੀ ਕਾਰਵਾਈ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 15-08-2026
ਤਲਵੰਡੀ ਸਾਬੋ, 14 ਅਗਸਤ (ਪੱਤਰ ਪ੍ਰੇਰਕ)- 12 ਅਗਸਤ ਦੀ ਦੇਰ ਰਾਤ ਨੂੰ ਉਪ ਮੰਡਲ ਅਧੀਨ ਆਉਂਦੇ ਪਿੰਡ ਭਾਗੀਵਾਂਦਰ ਕੋਲ ਦੀ ਲੰਘਦੀ ਨਹਿਰ ‘ਚ ਛਾਲ ਮਾਰ ਜਾਣ ਵਾਲੇ ਤਲਵੰਡੀ ਸਾਬੋ ਦੇ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਨਹਿਰ ਦੇ ਮਾਹੀਨੰਗਲ ਵਾਲੇ ਹੈੱਡ ਚ ਫਸੀ ਹੋਈ ਬਰਾਮਦ ਹੋ ਗਈ ਹੈ। ਪੁਲਿਸ ਨੇ ਲੋੜੀਂਦੀ ਕਾਨੂੰਨੀ ਕਾਰਵਾਈ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਨੌਜਵਾਨ ਨਵਜੋਤ ਸਿੰਘ ਪੁੱਤਰ ਗੁਰਜੀਤ ਸਿੰਘ ਵਲੋਂ 12 ਅਗਸਤ ਦੀ ਅੱਧੀ ਰਾਤ ਦੇ ਕਰੀਬ ਭਾਗੀਵਾਂਦਰ ਕੋਲ ਦੀ ਲੰਘਦੀ ਕੋਟਲਾ ਬ੍ਰਾਂਚ ਨਹਿਰ ਚ ਛਾਲ ਮਾਰ ਦਿੱਤੀ ਗਈ ਸੀ ਜਦੋਂਕਿ ਉਸਦਾ ਮੋਟਰ-ਸਾਈਕਲ ਨਹਿਰ ਦੇ ਪੁਲ ਤੋਂ ਮਿਲਿਆ ਸੀ। ਸੂਚਨਾ ਮਿਲਣ ਤੇ 13 ਅਗਸਤ ਨੂੰ ਤਲਵੰਡੀ ਸਾਬੋ ਪੁਲਿਸ ਨੇ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਬੁਲਵਾ ਕੇ ਨਹਿਰ ’ਚ ਖੋਜ ਅਭਿਆਨ ਚਲਾਇਆ ਸੀ ਪਰ ਨੌਜਵਾਨ ਦਾ ਕੋਈ ਥਹੁ ਪਤਾ ਨਹੀ ਸੀ ਲੱਗ ਸਕਿਆ ਪ੍ਰੰਤੂ ਅੱਜ ਸਵੇਰੇ ਤੜਕਸਾਰ ਉਕਤ ਨੌਜਵਾਨ ਦੀ ਮ੍ਰਿਤਕ ਦੇਹ ਇਸੇ ਨਹਿਰ ਦੇ ਪਿੰਡ ਮਾਹੀਨੰਗਲ ਕੋਲ ਪੈਂਦੇ ਹੈੱਡਾਂ ਚ ਫਸੀ ਹੋਈ ਬਰਾਮਦ ਹੋ ਗਈ। ਥਾਣਾ ਮੁਖੀ ਅਮਰੀਕ ਸਿੰਘ ਦੇ ਦੱਸਣ ਮੁਤਾਬਿਕ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਮੁਤਾਬਿਕ 174 ਦੀ ਕਾਰਵਾਈ ਕਰਦਿਆਂ ਨੌਜਵਾਨ ਦੀ ਮ੍ਰਿਤਕ ਦੇਹ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਉਕਤ ਨੌਜਵਾਨ ਇੱਕ ਪ੍ਰਾਈਵੇਟ ਦੁਕਾਨ ਚ ਕੰਮ ਕਰਦਾ ਸੀ ਹਾਲਾਂਕਿ ਉਸਦੇ ਛਾਲ ਮਾਰਣ ਦੇ ਕਾਰਨਾਂ ਦਾ ਪੂਰੀ ਤਰ੍ਹਾਂ ਪਤਾ ਨਹੀ ਲੱਗ ਸਕਿਆ। ਉੱਧਰ ਨਗਰ ਦੇ ਨੌਜਵਾਨ ਅਮਨਦੀਪ ਸਿੰਘ ਅਮਨੀ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਰਥਿਕ ਪੱਖੋਂ ਕਮਜ਼ੋਰ ਨੌਜਵਾਨ ਦੇ ਪਰਿਵਾਰ ‘ਚ ਉਸ ਦੇ ਮਾਪੇ ਅਤੇ ਦੋ ਨੌਜਵਾਨ ਭਰਾ ਹਨ। ਉਕਤ ਨੌਜਵਾਨ ਕਮਾਊ ਸੀ ਇਸ ਕਰਕੇ ਪਰਿਵਾਰ ਨੂੰ ਯੋਗ ਆਰਥਿਕ ਮੱਦਦ ਮੁਹੱਈਆ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਵਿਖੇ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾ.ਅਭੀ ਗੋਇਲ। ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਠੱਗ... ਅਗਲੀ ਖ਼ਬਰ ਸੇਂਟ ਜੇਵੀਅਰਜ਼ ਸਕੂਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਸੱਚੀ ਦੇਸ਼ - ਭਗਤੀ ਸਿਰਫ਼ ਤਿਰੰਗਾ ਲਹਿਰਾਉਣ ਤੱਕ ਸੀਮਤ ਨਹੀਂ , ਸਗੋਂ ਆ...
Ad Position 24