05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੰਗਰੂਰ ਰੈਲੀ ਸਰਕਾਰ ਦੇ ਕਫਨ ’ਚ ਆਖਰੀ ਕਿੱਲ੍ਹ ਸਾਬਤ ਹੋਵੇਗੀ : ਡਿੰਪਾ

ਅੰਮ੍ਰਿਤਸਰ, 4 ਨੰਵਬਰ (ਰੇਸ਼ਮ ਸਿੰਘ)-ਸਾਬਕਾ ਲੋਕ ਸਭਾ ਮੈਂਬਰ ਤੇ ਹਲਕਾ ਪੂਰਬੀ ਤੋਂ ਕਾਂਗਰਸ ਦੇ ਇੰਚਾਰਜ਼ ਜਸਬੀਰ ਸਿੰਘ ਡਿੰਪਾ ਨੇ ਅੱਜ ਇਥੋਂ ਵੱਡੇ ਕਾਫਲੇ ਨਾਲ ਸੰਗਰੂਰ ਵਿਖੇ ਕੌਮੀ ਆਗੂ ਰਾਹੁਲ ਗਾਂਧੀ ਦੀ ਸ਼ਮੂਲੀਅਤ ਨਾਲ ਹੋਣ ਵਾਲੀ ਵਿਸ਼ਾਲ ਇਨਸਾਫ਼ ਰੈਲੀ ’ਚ ਸ਼ਿਰਕਤ ਕੀਤੀ। ਇਹ ਕਾਫਲਾ ਇਥੇ ਤਾਰਾਂ ਵਾਲਾ ਪੁੱਲ ਤੋਂ ਸ਼ੁਰੂ ਹੋਇਆ।

Ad Position 21
No active advertisement
ਅਜੀਤ ਡੈਸਕ 05-11-2026
ਅੰਮ੍ਰਿਤਸਰ, 4 ਨੰਵਬਰ (ਰੇਸ਼ਮ ਸਿੰਘ)-ਸਾਬਕਾ ਲੋਕ ਸਭਾ ਮੈਂਬਰ ਤੇ ਹਲਕਾ ਪੂਰਬੀ ਤੋਂ ਕਾਂਗਰਸ ਦੇ ਇੰਚਾਰਜ਼ ਜਸਬੀਰ ਸਿੰਘ ਡਿੰਪਾ ਨੇ ਅੱਜ ਇਥੋਂ ਵੱਡੇ ਕਾਫਲੇ ਨਾਲ ਸੰਗਰੂਰ ਵਿਖੇ ਕੌਮੀ ਆਗੂ ਰਾਹੁਲ ਗਾਂਧੀ ਦੀ ਸ਼ਮੂਲੀਅਤ ਨਾਲ ਹੋਣ ਵਾਲੀ ਵਿਸ਼ਾਲ ਇਨਸਾਫ਼ ਰੈਲੀ ’ਚ ਸ਼ਿਰਕਤ ਕੀਤੀ। ਇਹ ਕਾਫਲਾ ਇਥੇ ਤਾਰਾਂ ਵਾਲਾ ਪੁੱਲ ਤੋਂ ਸ਼ੁਰੂ ਹੋਇਆ। ਇਸ ਮੌਕੇ ਸ: ਡਿੰਪਾ ਨੇ ਕਿਹਾ ਕਿ ਅੱਜ ਦੀ ਰੈਲੀ ’ਚ ਕਾਂਗਰਸੀਆਂ ਵਲੋਂ ਕੀਤੀ ਜਾ ਰਹੀ ਸ਼ਮੂਲੀਅਤ ਤੋਂ ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਮ ਆਦਮੀਂ ਪਾਰਟੀ ਦੇ ਦਿਨ ਪੁੱਗ ਗਏ ਹਨ ਅਤੇ ਇਹ ਰੈਲੀ ਸਰਕਾਰ ਦੇ ਕਫ਼ਨ ’ਚ ਆਖ਼ਰੀ ਕਿਲ੍ਹ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਅਤੇ ਇਨਸਾਫ਼ ਦੀ ਲੜਾਈ ਲੜਦੀ ਆਈ ਹੈ। ਸੰਗਰੂਰ ਵਿਖੇ ਹੋਣ ਵਾਲੀ ਇਹ ਰੈਲੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਅਹਿਮ ਸਾਬਤ ਹੋਵੇਗੀ। ਇਸ ਮੌਕੇ ਕੌਂਸਲਰ ਅੰਮ੍ਰਿਤਪਾਲ ਸਿੰਘ, ਪਵਨ ਕੁਮਾਰ, ਰਾਜੂ ਗੋਬਿੰਦ ਨਗਰ, ਵਰਿੰਦਰ ਵਿੱਕੀ, ਵਨੀਤ ਸ਼ਰਮਾ, ਰੋਹਿਤ ਸ਼ਰਮਾ, ਰਾਜੂ ਪ੍ਰਧਾਨ, ਸਤਨਾਮ ਸਿੰਘ ਮੂਧਲ, ਲੱਕੀ ਸੰਧੂ, ਰਣਜੀਤ ਸਿੰਘ ਵੱਲ੍ਹਾ, ਕੇਵਲ ਕ੍ਰਿਸ਼ਨ, ਵਰੁਣ ਮਹਾਜ਼ਨ, ਬਲਪ੍ਰੀਤ ਸਿੰਘ ਰੋਜ਼ਰ, ਯੁਧਵੀਰ ਸਿੰਘ, ਰਵੀ ਚੀਮਾਂ, ਸੁਰਜ਼ਨ ਸਿੰਘ ਸੋਨੂੰ, ਗੁਲਬਾਗ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਸਥਾਈ ਤੌਰ ’ਤੇ ਲਗਾਈਆਂ ਦੁਕਾਨਾਂ ਵਾਲਿਆਂ ਨੂੰ ਨਿਗਮ ਦੇ ਅਸਟੇਟ ਵਿਭਾਗ ਵਲੋਂ ਆਵਾਜਾਈ ਸੁਚਾਰੂ ਰੱਖਣ ਲਈ ਕੀਤਾ ਜਾਗਰੂਕ... ਅਗਲੀ ਖ਼ਬਰ ਨਿਊਜ਼ੀਲੈਂਡ ਦੇ ਸਟੱਡੀ ਵੀਜ਼ੇ ਲਗਵਾਉਣਾ ਹਰ ਏਜੰਟ ਦੇ ਵੱਸ ਦੀ ਗੱਲ ਨਹੀਂ - ਗੈਵੀ ਕਲੇਰ 7.5 ਬੈਂਡ ਹੋਣ ਦੇ ਬਾਵਜੂਦ ਏਜੰ...
Ad Position 24