04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਵਲੋਂ ਐਲੂਮਨੀ ਐਸ਼ੋਸੀਏਸ਼ਨ ਪੋਰਟਲ ਆਰੰਭ

ਮਾਨਾਂਵਾਲਾ, 4 ਨਵੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ (ਏਜੀਸੀ) ਵਲੋਂ ਅੱਜ ਆਪਣੇ ਐਲੂਮਨੀ ਐਸ਼ੋਸੀਏਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਮਕਸਦ ਸਾਬਕਾ ਵਿਦਿਆਰਥੀਆਂ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਨਾਲ ਜੀਵਨ ਭਰ ਦੀ ਸਾਂਝ ਕਾਇਮ ਰੱਖਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਪੋਰਟਲ ਦੀ ਸ਼ੁਰੂਆਤ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਰਾਘਵ ਸ਼ਰਮਾ, ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 05-11-2026
ਮਾਨਾਂਵਾਲਾ, 4 ਨਵੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ (ਏਜੀਸੀ) ਵਲੋਂ ਅੱਜ ਆਪਣੇ ਐਲੂਮਨੀ ਐਸ਼ੋਸੀਏਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਮਕਸਦ ਸਾਬਕਾ ਵਿਦਿਆਰਥੀਆਂ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਨਾਲ ਜੀਵਨ ਭਰ ਦੀ ਸਾਂਝ ਕਾਇਮ ਰੱਖਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਪੋਰਟਲ ਦੀ ਸ਼ੁਰੂਆਤ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਰਾਘਵ ਸ਼ਰਮਾ, ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਅਤੇ ਹੋਰ ਪ੍ਰਮੁੱਖ ਮਹਿਮਾਨਾਂ ਦੀ ਮੌਜੂਦਗੀ ਵਿਚ ਕੀਤੀ ਗਈ। ਐਲੂਮਨੀ.ਏਜੀਸੀਅੰਮ੍ਰਿਤਸਰ.ਇਨ ’ਤੇ ਉਪਲੱਬਧ ਇਹ ਪੋਰਟਲ ਦੇਸ਼-ਵਿਦੇਸ਼ ਵਿਚ ਵੱਸਦੇ ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਦੇ ਸਾਬਕਾ ਵਿਦਿਆਰਥੀਆਂ ਨੂੰ ਇਕ ਸਾਂਝੇ ਡਿਜੀਟਲ ਮੰਚ ਰਾਹੀਂ ਜੋੜਨ ਦਾ ਕੰਮ ਕਰੇਗਾ । ਪ੍ਰਿੰਸੀਪਲ ਡਾ. ਗੌਰਵ ਤੇਜਪਾਲ ਨੇ ਕਿਹਾ ਕਿ ਇਹ ਪਹਿਲ ਡਿਜੀਟਲ ਤਬਦੀਲੀ ਨੂੰ ਅਪਣਾਉਣ ਅਤੇ ਸਾਬਕਾ ਵਿਦਿਆਰਥੀਆਂ ਦਾ ਇਕ ਮਜ਼ਬੂਤ ਤੇ ਸਰਗਰਮ ਭਾਈਚਾਰਾ ਵਿਕਸਤ ਕਰਨ ਪ੍ਰਤੀ ਏਜੀਸੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਇਸ ਪੋਰਟਲ ਰਾਹੀਂ ਸਾਬਕਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮੌਜੂਦਾ ਵਿਦਿਆਰਥੀਆਂ ਵਿਚਕਾਰ ਸੰਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ 96 ਕਰੋੜੀ ਵਲੋਂ ਦੱਖਣੀ ਭਾਰਤ ’ਚ ਪ੍ਰਚਾਰ-ਪ੍ਰਸਾਰ ਯਾਤਰਾ ਦੀ ਸੰਪੂਰਨਤਾ ’ਤੇ ਸਿੱਖ ਜਥੇਬੰਦੀਆਂ, ਸੰਤ-ਮਹਾਂਪੁਰਖਾ... ਅਗਲੀ ਖ਼ਬਰ ਯੂ.ਕੇ. ਸਟੱਡੀ ਵੀਜ਼ਾ 100 ਫੀਸਦੀ ਪ੍ਰਾਪਤ ਕਰਨ ਵਾਲੇ ਪੰਜਾਬ ਇੰਮੀਗ੍ਰੇਸ਼ਨ ਵਲੋਂ ਸਪਾਊਸ ਵੀਜ਼ਾ ’ਚ ਵੀ ਦਿੱਤੇ ਜਾ ਰਹੇ ਚੰਗੇ...
Ad Position 24