05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਡਾ: ਸਿਹਰ ਓਮ ਪ੍ਰਕਾਸ਼ ਨੇ ਸ੍ਰੀਮਤੀ ਯੂਨੀਵਰਸ ਲਈ ਰਨਰ ਅੱਪ ਦਾ ਜਿੱਤਿਆ ਖਿਤਾਬ

ਅੰਮ੍ਰਿਤਸਰ, 4 ਨੰਵਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੀ ਡਾ. ਸੇਹਰ ਓਮ ਪ੍ਰਕਾਸ਼ ਨੇ ਕੋਲੰਬੋ ( ਸ੍ਰੀਲੰਕਾ) ਵਿਚ ਹੋਏ ਮਿਸਿਜ਼ ਯੂਨੀਵਰਸ 2025 ਵਿਚ 120 ਦੇਸ਼ਾਂ ਦੇ ਪ੍ਰਤੀਨਿਧੀਆਂ ਵਿਚਕਾਰ ਭਾਰਤ ਦੀ ਨੁਮਾਇੰਦਗੀ ਕਰਦਿਆਂ ਥਰਡ ਰਨਰ-ਅੱਪ ਦਾ ਖਿਤਾਬ ਹਾਸਿਲ ਕੀਤਾ।

Ad Position 21
No active advertisement
ਡਾ: ਸਿਹਰ ਓਮ ਪ੍ਰਕਾਸ਼ ਦੀ ਜੇਤੂ ਰਹਿਣ ਮੌਕੇ ਦੀ। 05-11-2026
ਅੰਮ੍ਰਿਤਸਰ, 4 ਨੰਵਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੀ ਡਾ. ਸੇਹਰ ਓਮ ਪ੍ਰਕਾਸ਼ ਨੇ ਕੋਲੰਬੋ ( ਸ੍ਰੀਲੰਕਾ) ਵਿਚ ਹੋਏ ਮਿਸਿਜ਼ ਯੂਨੀਵਰਸ 2025 ਵਿਚ 120 ਦੇਸ਼ਾਂ ਦੇ ਪ੍ਰਤੀਨਿਧੀਆਂ ਵਿਚਕਾਰ ਭਾਰਤ ਦੀ ਨੁਮਾਇੰਦਗੀ ਕਰਦਿਆਂ ਥਰਡ ਰਨਰ-ਅੱਪ ਦਾ ਖਿਤਾਬ ਹਾਸਿਲ ਕੀਤਾ। ਅੱਜ ਇਥੇ ਪੁੱਜਣ ’ਤੇ ਆਪਣੀ ਪ੍ਰਾਪਤੀ ਬਾਰੇ ਦੱਸਦਿਆਂ ਸ੍ਰੀਮਤੀ ਮੇਹਰ ਓਮ ਪ੍ਰਕਾਸ਼ ਨੇ ਕਿਹਾ ਕਿ ਇਸ ਦੇ ਨਾਲ ਉਨ੍ਹਾਂ ਨੇ ਬੈਸਟ ਨੈਸ਼ਨਲ ਕਾਸਟਿਊਮ, ਬ੍ਰਿਲੀਅੰਟ ਪਰਫਾਰਮੈਂਸ ਅਤੇ ਟਾਪ 25 ਸਨਮਾਨ ਵੀ ਆਪਣੇ ਨਾਮ ਕੀਤੇ ਅਤੇ ਭਾਰਤ ਲਈ ਕੁੱਲ ਚਾਰ ਅੰਤਰਰਾਸ਼ਟਰੀ ਸਨਮਾਨ ਲੈ ਕੇ ਵਾਪਸ ਪਰਤੀ ਹੈ। ਡਾ. ਸੇਹਰ ਦਾ ਪੇਜੈਂਟ ਸਫ਼ਰ ਦਸੰਬਰ 25 ਵਿਚ ਖਿਤਾਬ ਜਿੱਤਣ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਮਿਸਿਜ਼ ਯੂਨੀਵਰਸ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਡਾ. ਸੇਹਰ ਇਕ ਪ੍ਰੈਕਟਿਸਿੰਗ ਮੈਕਸਿਲੋਫੇਸ਼ੀਅਲ, ਓਕਿਊਲੋਪਲਾਸਟੀ ਅਤੇ ਐਸਥੈਟਿਕ ਸਰਜਨ, ਯੂਨੀਵਰਸਿਟੀ ਰੈਂਕ 1 ਅਤੇ ਗੋਲਡ ਮੈਡਲਿਸਟ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਅੱਜ ਦੇ ਦੌਰ ਵਿਚ ‘ਬਿਊਟੀ ਵਿਦ ਬ੍ਰੇਨਜ਼’ ਦੀ ਇਕ ਪ੍ਰਭਾਵਸ਼ਾਲੀ ਮਿਸਾਲ ਪੇਸ਼ ਕਰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਦੇ ਖਿਡਾਰੀਆ ਦਾ ਜਿਮਨਾਸਟਿਕ ਨੈਸ਼ਨਲ ਪ੍ਰਤੀਯੋਗਿਤਾ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਗੁਰੂ ਨਾਨਕ ਦੇਵ ਹਸਪਾਤਲ ’ਚ ਜ਼ੇਰੇ ਇਲਾਜ ਮੁਲਜ਼ਮ ਪੁਲਿਸ ਹਿਰਾਸਤ ’ਚੋਂ ਫ਼ਰਾਰ
Ad Position 24