01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸੰਤਸਰ ਪਬਲਿਕ ਸਕੂਲ, ਬੁਤਾਲਾ ਵਿਖੇ ਸਾਲਾਨਾ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ

ਬਾਬਾ ਬਕਾਲਾ ਸਾਹਿਬ, 31 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਲਾਕੇ ਦੀ ਨਾਮਵਰ ਸੰਸਥਾ ਸੰਤਸਰ ਪਬਲਿਕ ਸਕੂਲ, ਬੁਤਾਲਾ ਵਿਖੇ ਸਾਲਾਨਾ ਖੇਡ ਦਿਵਸ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਰੈੱਡ ਹਾਊਸ, ਗ੍ਰੀਨ ਹਾਊਸ, ਯੈਲੋ ਹਾਊਸ ਅਤੇ ਬਲੂ ਹਾਊਸ ਵਿਚਕਾਰ ਬਹੁਤ ਹੀ ਸਖ਼ਤ ਮੁਕਾਬਲੇਬਾਜ਼ੀ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 01-11-2026
ਬਾਬਾ ਬਕਾਲਾ ਸਾਹਿਬ, 31 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਲਾਕੇ ਦੀ ਨਾਮਵਰ ਸੰਸਥਾ ਸੰਤਸਰ ਪਬਲਿਕ ਸਕੂਲ, ਬੁਤਾਲਾ ਵਿਖੇ ਸਾਲਾਨਾ ਖੇਡ ਦਿਵਸ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਰੈੱਡ ਹਾਊਸ, ਗ੍ਰੀਨ ਹਾਊਸ, ਯੈਲੋ ਹਾਊਸ ਅਤੇ ਬਲੂ ਹਾਊਸ ਵਿਚਕਾਰ ਬਹੁਤ ਹੀ ਸਖ਼ਤ ਮੁਕਾਬਲੇਬਾਜ਼ੀ ਕਰਵਾਏ ਗਏ। ਸਕੂਲ ਦੇ ਸੰਸਥਾਪਕ ਤੇ ਅੰਤਰਰਾਸ਼ਟਰੀ ਖਿਡਾਰੀ ਸ: ਨਗੀਨ ਸਿੰਘ ਬੱਲ ਨੇ ਮਸ਼ਾਲ ਦੀ ਰਸਮ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਮੌਕੇ ‘ਮਾਸਟਰਜ਼ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ’ ਦੇ ਰਾਸ਼ਟਰੀ ਉਪ-ਪ੍ਰਧਾਨ ਸ: ਕਾਬਲ ਸਿੰਘ ਲਾਲੀ ਔਲਖ ਬਤੌਰ ਮੁੱਖ ਮਹਿਮਾਨ ਪੁਜੇ। ਵਿਦਿਆਰਥੀਆਂ ਨੇ 200, 400, 800 ਤੇ 1 500 ਮੀਟਰ ਦੌੜਾਂ ਵਿਚ ਪੂਰੀ ਗਰਮਜੋਸ਼ੀ ਨਾਲ ਭਾਗ ਲਿਆ। ਸ: ਕਾਬਲ ਸਿੰਘ ਲਾਲੀ ਔਲਖ, ਗੁਰਵਿੰਦਰ ਸਿੰਘ ਇੰਟਰਨੈਸ਼ਨਲ ਐਥਲੀਟ, ਸੁਖਦੇਵ ਸਿੰਘ ਐਚ.ਓ.ਡੀ. ਡੀਨ ਸਪੋਰਟਸ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਿੰਸੀਪਲ ਨਗੀਨ ਸਿੰਘ ਬੱਲ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ । ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ, ਲੜਕਿਆਂ ਵਿੱਚੋਂ ਬਾਰਵੀਂ ਦੇ ਯਾਦਵਿੰਦਰ ਸਿੰਘ ਨੂੰ ‘ਬੈਸਟ ਅਥਲੀਟ’ ਅਤੇ ਲੜਕੀਆਂ ਵਿੱਚੋਂ ਨੌਵੀਂ ਦੀ ਨਵਨੀਤ ਕੌਰ ਨੂੰ ‘ਬੈਸਟ ਅਥਲੀਟ’ ਦੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ : ਜਰਮਨਜੀਤ ਸਿੰਘ ਬਾਠ ਅਗਲੀ ਖ਼ਬਰ ਮਹਿਲਾਵਾਂ ਦੇ ਫੋਨਾਂ ’ਤੇ ਅੱਜ ਹੋਵੇਗੀ ਖੁਸ਼ੀਆਂ ਦੀ ਟੂੰ-ਟੂੰ - ਛੀਨਾ
Ad Position 24