4 ਦੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਇਨਸਾਫ਼ ਰੈਲੀ ਇਤਿਹਾਸਕ ਹੋਵੇਗੀ-ਸੱਚਰ
ਚਵਿੰਡਾ ਦੇਵੀ, 31 ਅਕਤੂਬਰ (ਸਤਪਾਲ ਸਿੰਘ ਢੱਡੇ)-ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਮਜੀਠਾ ਦੇ ਇੰਚਾਰਜ ਸ੍ਰ. ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ 4 ਨਵੰਬਰ ਨੂੰ ਸੰਗਰੂਰ ਵਿਖੇ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਵਾਲੀ ਕਾਂਗਰਸ ਪਾਰਟੀ ਦੀ ਇਨਸਾਫ਼ ਰੈਲੀ ਇਤਿਹਾਸਕ ਹੋਵੇਗੀ।
ਚਵਿੰਡਾ ਦੇਵੀ, 31 ਅਕਤੂਬਰ (ਸਤਪਾਲ ਸਿੰਘ ਢੱਡੇ)-ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਮਜੀਠਾ ਦੇ ਇੰਚਾਰਜ ਸ੍ਰ. ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ 4 ਨਵੰਬਰ ਨੂੰ ਸੰਗਰੂਰ ਵਿਖੇ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਵਾਲੀ ਕਾਂਗਰਸ ਪਾਰਟੀ ਦੀ ਇਨਸਾਫ਼ ਰੈਲੀ ਇਤਿਹਾਸਕ ਹੋਵੇਗੀ। ਇਸ ਰੈਲੀ ਰਾਹੀਂ ਪੰਜਾਬ ਦੇ ਲੋਕਾਂ ਨਾਲ ਜੁੜੇ ਅਹਿਮ ਮੁੱਦਿਆਂ ਅਤੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇਗਾ। ਕੱਥੂਨੰਗਲ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੱਚਰ ਨੇ ਕਿਹਾ ਕਿ ਰੈਲੀ ਦੀ ਸਫ਼ਲਤਾ ਲਈ ਮਜੀਠਾ ਹਲਕੇ ਤੋਂ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਇਨਸਾਫ਼ ਰੈਲੀ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ। ਇਸ ਮੌਕੇ ਸਾਬਕਾ ਚੇਅਰਮੈਨ ਸ੍ਰ. ਗੁਰਮੀਤ ਸਿੰਘ ਭੀਲੋਵਾਲ, ਸਾਬਕਾ ਚੇਅਰਮੈਨ ਸ੍ਰ. ਜਗਦੇਵ ਸਿੰਘ ਬੱਗਾ, ਬਲਾਕ ਪ੍ਰਧਾਨ ਸ੍ਰ. ਨਵਤੇਜਪਾਲ ਸਿੰਘ ਸੋਹੀਆਂ ਕਲਾਂ, ਮਜੀਠਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰ. ਨਵਦੀਪ ਸਿੰਘ ਸੋਨਾ,ਸ੍ਰ. ਹਰਜੀਤ ਸਿੰਘ ਤਨੇਲ, ਸ੍ਰ. ਪਰਮਜੀਤ ਸਿੰਘ ਭੇਏਵਾਲ,, ਸ੍ਰ. ਨਿਸ਼ਾਨ ਸਿੰਘ ਭੰਗਾਲੀ, ਸ੍ਰ. ਸੁਖ ਭੰਗਾਲੀ,, ਸ੍ਰ. ਸੁੱਚਾ ਸਿੰਘ ਟਰਪਈ,, ਸ੍ਰ. ਝਿਲਮਿਲ ਸਿੰਘ ਸਾਧਪੁਰ, ਸ੍ਰ.ਗੁਰਭੇਜ ਸਿੰਘ ਭੰਗਵਾਂ, ਰੀਟਾ ਸਿਧਵਾ,ਸ੍ਰ. ਸਵਿੰਦਰ ਸਿੰਘ ਤਨੇਲ , ਸ੍ਰ. ਦਲਜੀਤ ਸਿੰਘ ਭੋਏ, ਸਰਪੰਚ ਜੱਗਾ ਕੋਟਲਾ ਗੁੱਜਰਾਂ, ਸਾਬਕਾ ਸਰਪੰਚ ਸ੍ਰ. ਪਲਵਿੰਦਰ ਸਿੰਘ ਪੰਧੇਰ, ਸ੍ਰ. ਤੇਜਿੰਦਰ ਸਿੰਘ ਤਰਫ਼ਾਨ, ਸ੍ਰ. ਰਣਜੀਤ ਸਿੰਘ ਮਜਵਿੰਡ,ਸ੍ਰ. ਮੰਗਲ ਸਿੰਘ ਵੀਰਮ,ਯੂਥ ਆਗੂ ਸ੍ਰ. ਸ਼ਰਨਜੀਤ ਸਿੰਘ ਸਨੀ, ਸ੍ਰ. ਮਨੋਹਰ ਲਾਲ ਗਾਲੋਵਾਲੀ, ਸ੍ਰ. ਜਸਪਾਲ ਸਿੰਘ ਜਲਾਲਪੁਰਾ, ਸ੍ਰ. ਕੇਵਲ ਸਿੰਘ ਲੁੱਧੜ, ਸ੍ਰ. ਬੱਬੀ ਭੰਗਵਾਂ , ਸਰਪੰਚ ਸ੍ਰ. ਜਗਜੀਤ ਸਿੰਘ ਢਿੰਗਨੰਗਲ, ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ|