ਪਰਾਲੀ ਸਾੜਨ ਤੋਂ ਰੋਕਣ ਦੀ ਜਾਗਰੂਕਤਾ ਲਈ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਨੇ ਇਨਾਮ ਵੰਡੇ
ਚੇਤਨਪੁਰਾ, 31 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ ਵਿਖੇ ਖੇਤੀਬਾੜੀ ਵਿਭਾਗ ਵਲੋਂ ਵਾਤਾਵਰਨ ਸੰਭਾਲ ਤੇ ਵਾਤਾਵਰਨ ਬਚਾਓ ਸੰਬੰਧੀ ਇਕ ਕੈਂਪ ਲਗਾਇਆ ਗਿਆ । ਇਸ ਮੌਕੇ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਅਤੇ ਪ੍ਰਿੰ: ਨਵਨੀਤ ਕੌਰ, ਲੈਕਚਰਾਰ ਹਰਗੁਰਬੀਰ ਸਿੰਘ ਸੰਧੂ ਨੇ ਇਨਾਮ ਤਕਸੀਮ ਕੀਤੇ।
ਚੇਤਨਪੁਰਾ, 31 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰਾ ਵਿਖੇ ਖੇਤੀਬਾੜੀ ਵਿਭਾਗ ਵਲੋਂ ਵਾਤਾਵਰਨ ਸੰਭਾਲ ਤੇ ਵਾਤਾਵਰਨ ਬਚਾਓ ਸੰਬੰਧੀ ਇਕ ਕੈਂਪ ਲਗਾਇਆ ਗਿਆ । ਇਸ ਮੌਕੇ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਅਤੇ ਪ੍ਰਿੰ: ਨਵਨੀਤ ਕੌਰ, ਲੈਕਚਰਾਰ ਹਰਗੁਰਬੀਰ ਸਿੰਘ ਸੰਧੂ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਸੰਦੀਪ ਕੁਮਾਰ ਸਬ ਇੰਸਪੈਕਟਰ, ਹਰਪਰੀਤ ਸਿੰਘ, ਜਰਮਨਜੀਤ ਸਿੰਘ , ਅਮਰਬੀਰ ਸਿੰਘ, ਨਵਨੀਤ ਕੌਰ, ਨਵਜੋਤ ਕੌਰ, ਜਸਪਰੀਤ ਕੌਰ, ਪਰਮਿੰਦਰ ਕੌਰ, ਕੋਆਰਡੀਨੇਟਰ ਰਮਿੰਦਰਜੀਤ ਕੌਰ, ਨਿਤਾਸਾ ਪਰਾਸਰ, ਰਜਵੰਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਪਰਾਲੀ ਦੀ ਰਹਿੰਦ-ਖੂੰਹਦ ਪ੍ਰਬੰਧਨ ਸਕੀਮ, ਪਰਾਲੀ ਦੀ ਸਾਂਭ ਸੰਭਾਲ ਦੇ ਢੰਗ ਤਰੀਕੇ, ਪਰਾਲੀ ਨੂੰ ਸਾੜਨ ਦੇ ਨੁਕਸਾਨ, ਪਰਾਲੀ ਨੂੰ ਨਾ ਸਾੜਨ ਦੇ ਫਾਇਦੇ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਾਵਾਏ ਗਏ । ਜਿਸ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਸਕੂਲ ਬੈਗ, ਬੋਤਲ, ਕਾਪੀਆਂ , ਪੈਨ, ਸ਼ੀਲਡਾਂ, ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ।