ਰੋਇਲ ਕੈਂਬਰਿਜ ਸਕੂਲ ਬਿਆਸ ਵਿਖੇ ਲਗਾਈ ਪ੍ਰਦਰਸ਼ਨੀ
ਬਿਆਸ, 31 ਅਕਤੂਬਰ (ਨਰਿੰਦਰ ਸਿੰਘ)-ਕਸਬਾ ਬਿਆਸ ਇਲਾਕੇ ਦੇ ਬਹੁਤ ਨਾਮੀ ਸਕੂਲ ਰੌਇਆਲ ਕੈਂਬਰਿਜ ਸਕੂਲ ਬਿਆਸ ਵਿਖੇ ਵਿਸ਼ਾਲ ਪ੍ਰਦਰਸ਼ਨੀ ਲਗਾਈ ਗਈ। ਸਕੂਲੀ ਬੱਚਿਆਂ ਵਲੋਂ ਅਜਿਹੇ ਮਾਡਲ ਬਣਾ ਕੇ ਪੇਸ਼ ਕੀਤੇ ਗਏ, ਜੋ ਕਿ ਅਜੋਕੇ ਯੁੱਗ ਵਿੱਚ ਬਹੁਤ ਹੀ ਦਿਲਚਸਪ ਅਤੇ ਲੋੜੀਂਦੇ ਸਨ ।
ਬਿਆਸ, 31 ਅਕਤੂਬਰ (ਨਰਿੰਦਰ ਸਿੰਘ)-ਕਸਬਾ ਬਿਆਸ ਇਲਾਕੇ ਦੇ ਬਹੁਤ ਨਾਮੀ ਸਕੂਲ ਰੌਇਆਲ ਕੈਂਬਰਿਜ ਸਕੂਲ ਬਿਆਸ ਵਿਖੇ ਵਿਸ਼ਾਲ ਪ੍ਰਦਰਸ਼ਨੀ ਲਗਾਈ ਗਈ। ਸਕੂਲੀ ਬੱਚਿਆਂ ਵਲੋਂ ਅਜਿਹੇ ਮਾਡਲ ਬਣਾ ਕੇ ਪੇਸ਼ ਕੀਤੇ ਗਏ, ਜੋ ਕਿ ਅਜੋਕੇ ਯੁੱਗ ਵਿੱਚ ਬਹੁਤ ਹੀ ਦਿਲਚਸਪ ਅਤੇ ਲੋੜੀਂਦੇ ਸਨ । ਗੱਲਬਾਤ ਕਰਦਿਆਂ ਡਾਇਰੈਕਟਰ ਪਰਮਵੀਰ ਆਨੰਦ ਨੇ ਵਧੇਰੇ ਜਾਣਕਾਰੀ ’ਚ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਮੁੱਖ ਮੰਤਵ ਸਕੂਲ ਦੇ ਬੱਚਿਆਂ ਦੇ ਗਿਆਨ ਨੂੰ ਵਧਾਇਆ ਗਿਆ ਹੈ ਅਤੇ ਸਮੇਂ ਦੀ ਲੋੜ ਅਨੁਸਾਰ ਇਹਨਾਂ ਬੱਚਿਆਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਵੀ ਗਿਆਨ ਦਿੱਤਾ ਗਿਆ। ਇਹ ਪ੍ਰਦਰਸ਼ਨੀ ਸਕੂਲ ਦੇ ਪ੍ਰਬੰਧਕ, ਸਮੂਹ ਸਕੂਲ ਸਟਾਫ ਅਤੇ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਹੀ ਲਗਾਈ ਗਈ ਹੈ।