01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜ਼ਮੀਨੀ ਵਿਵਾਦ ਕਾਰਨ ਵਿਆਕਤੀ ਦਾ ਕਤਲ

ਓਠੀਆ (ਅੰਮ੍ਰਿਤਸਰ), 1 ਨਵੰਬਰ (ਗੁਰਵਿੰਦਰ ਸਿੰਘ ਛੀਨਾ) - ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਕੋਟਲੀ ਖਹਿਰਾ ਵਿਖੇ ਪੰਜ ਕਿੱਲੇ ਜਮੀਨ...

Ad Position 21
No active advertisement
ਅਜੀਤ ਡੈਸਕ 01-11-2026

ਓਠੀਆ (ਅੰਮ੍ਰਿਤਸਰ), 1 ਨਵੰਬਰ (ਗੁਰਵਿੰਦਰ ਸਿੰਘ ਛੀਨਾ) - ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਕੋਟਲੀ ਖਹਿਰਾ ਵਿਖੇ ਪੰਜ ਕਿੱਲੇ ਜਮੀਨ ਨੂੰ ਲੈ ਕੇ ਕੋਈ ਵਿਵਾਦ ਕਾਰਨ ਇਕ ਵਿਅਕਤੀ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਹਰਪਾਲ ਸਿੰਘ ਤੇ ਉਸ ਦੇ ਚਾਚੇ ਦੇ ਲੜਕੇ ਮਹਿੰਗਾ ਸਿੰਘ ਦਰਮਿਆਨ ਪੰਜ ਕਿੱਲੇ ਜਮੀਨ ਤੇ ਕਬਜ਼ਾ ਕਰਨ ਦੀ ਨੀਅਤ ਰੱਖਦੇ ਸਨ। ਇਸ ਸੰਬੰਧੀ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਵੀ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਸੀ, ਜਿਸ ਵਿਚ ਪੁਲਿਸ ਨੇ ਮਹਿੰਗਾ ਸਿੰਘ ਨੂੰ ਕਿਹਾ ਕਿ ਉਹ ਹਰਪਾਲ ਸਿੰਘ ਦੀ ਪੈਲੀ ਨਾ ਵਾਹੇ।  ਬੀਤੀ ਰਾਤ ਮਹਿੰਗਾ ਸਿੰਘ ਤੇ ਉਸ ਦੇ ਭਰਾ ਹਰਪਾਲ ਸਿੰਘ ਦੀ ਪੈਲੀ ਵਿਚ ਟਰੈਕਟਰ ਲਿਆ ਕੇ ਵਾਉਣ ਲੱਗ ਪਏ ਜਦੋਂ ਹਰਪਾਲ ਸਿੰਘ ਨੇ ਉਨ੍ਹਾਂ ਨੂੰ ਪੈਲੀ ਵਾਹੁਣ ਤੋਂ ਰੋਕਿਆ ਤਾਂ ਮਹਿੰਗਾ ਸਿੰਘ ਵਲੋਂ ਉਸ ਉੱਪਰ ਟਰੈਕਟਰ ਅਤੇ ਸੁਪਰ ਸੀਡਰ ਚੜਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮੌਕੇ ਥਾਣਾ ਭਿੰਡੀ ਸੈਦਾਂ ਦੇ ਐਸ.ਐਚ.ਓ. ਵਲੋਂ ਮੌਕੇ ਤੇ ਪੁੱਜ ਕੇ ਬਿਆਨ ਦਰਜ ਕੀਤੇ ਗਏ।ਪਰਿਵਾਰ ਵਲੋਂ ਲਾਸ਼ ਨੂੰ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਰੱਖ ਕੇ ਹਰਪਾਲ ਸਿੰਘ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਵਲੋਂ ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ ਅਤੇ ਹੀਰਾ ਜਯੰਤੀ ਸਮਾਗਮਾਂ 'ਚ ਸ਼ਿਰਕਤ ਅਗਲੀ ਖ਼ਬਰ 'ਪੰਜਾਬੀ ਸੂਬਾ ਦਿਵਸ' ਦੇ ਮੌਕੇ 'ਤੇ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ -ਮੁੱਖ ਮੰਤਰੀ ਭਗਵੰਤ ਮਾਨ
Ad Position 24