ਮੌਨਟੈਂਸਰੀ ਖ਼ਾਲਸਾ ਅਕੈਡਮੀ ਅਰਜਨ ਮਾਂਗਾ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ
ਚੌਂਕ ਮਹਿਤਾ, 29 ਅਕਤੂਬਰ (ਜਗਦੀਸ਼ ਸਿੰਘ ਬਮਰਾਹ)-ਨਿਰੋਲ ਪੇਂਡੂ ਖੇਤਰ ਵਿਚ ਸਿੱਖਿਆ ਨੂੰ ਘਰ- ਘਰ ਪਹੁੰਚਾਉਣ ਵਾਲੀ ਮੌਨਟੈਂਸਰੀ ਖਾਲਸਾ ਅਕੈਡਮੀ (ਸੀਨੀਅਰ ਸੈਕੰਡਰੀ) ਅਰਜਨ ਮਾਂਗਾ (ਅੰਮ੍ਰਿਤਸਰ) ਦੇ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਦੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਚ ਵਿੱਦਿਅਕ ਟੂਰ ਲਗਾਇਆ ਗਿਆ । ਇਸ ਮੌਕੇ ਪ੍ਰਿੰ: ਗੁਰਮੁੱਖ ਸਿੰਘ ਅਰਜਨ ਮਾਂਗਾ ਅਤੇ ਡਾਇਰੈਕਟਰ ਨਿਸ਼ਾਨ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਹ ਟੂਰ ਬਹੁਤ ਪ੍ਰਭਾਵਸ਼ਾਲੀ ਅਤੇ ਸਿੱਖਿਆਦਾਇਕ ਰਿਹਾ ।
ਅਜੀਤ ਡੈਸਕ
30-10-2026