29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਖਾਦ ਦੀਆਂ ਬੋਰੀਆਂ ਨਾਲ ਬੇਲੋੜੀਆਂ ਵਸਤਾਂ ਜਬਰੀ ਦੇਣ ਦੀ ਪ੍ਰਥਾ ਬੰਦ ਕੀਤੀ ਜਾਵੇ

ਚੌਕ ਮਹਿਤਾ, 29 ਅਕਤੂਬਰ (ਜਗਦੀਸ਼ ਸਿੰਘ ਬਮਰਾਹ)-ਸਹਿਕਾਰ ਭਾਰਤੀ ਪੰਜਾਬ ਨੇ ਪੰਜਾਬ ਵਿਚ ਕਣਕ ਅਤੇ ਹੋਰ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦੇ ਅਹਿਮ ਸਮੇਂ ਦੌਰਾਨ ਡੀ. ਏ.

Ad Position 21
No active advertisement
ਬਲਰਾਮ ਦਾਸ ਬਾਵਾ ਪ੍ਰਧਾਨ, ਸਹਿਕਾਰ ਭਾਰਤੀ ਪੰਜਾਬ ਬਲਜਿੰਦਰ ਸਿੰਘ ਹੀਰਾਹਾਰ ਜਨਰਲ ਸਕੱਤਰ 30-10-2026
ਚੌਕ ਮਹਿਤਾ, 29 ਅਕਤੂਬਰ (ਜਗਦੀਸ਼ ਸਿੰਘ ਬਮਰਾਹ)-ਸਹਿਕਾਰ ਭਾਰਤੀ ਪੰਜਾਬ ਨੇ ਪੰਜਾਬ ਵਿਚ ਕਣਕ ਅਤੇ ਹੋਰ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦੇ ਅਹਿਮ ਸਮੇਂ ਦੌਰਾਨ ਡੀ.ਏ.ਪੀ. ਅਤੇ ਯੂਰੀਆ ਖਾਦ ਦੀ ਘਾਟ ਨੂੰ ਤੁਰੰਤ ਦੂਰ ਕਰਨ ਲਈ ਭਾਰਤ ਸਰਕਾਰ ਦੇ ਕੇਂਦਰੀ ਸਹਿਕਾਰਤਾ ਮੰਤਰੀ, ਕੇਂਦਰੀ ਰਸਾਇਣ ਅਤੇ ਖਾਦ ਮੰਤਰੀ , ਪੰਜਾਬ ਸਰਕਾਰ ਅਤੇ ਕੇਂਦਰ ਤੇ ਰਾਜ ਪੱਧਰ ਦੀਆਂ ਸਾਰੀਆਂ ਸਬੰਧਤ ਸੰਸਥਾਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਸੰਗਠਨ ਨੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਖੇਤੀਬਾੜੀ ਉਤਪਾਦਨ, ਫ਼ਸਲਾਂ ਦੇ ਸਹੀ ਵਿਕਾਸ ਅਤੇ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਖ਼ੁਸ਼ਹਾਲੀ ਲਈ ਖਾਦਾਂ ਦੀ ਸਮੇਂ ਸਿਰ ਉਪਲਬਧਤਾ ਬਹੁਤ ਜ਼ਰੂਰੀ ਹੈ। ਸਹਿਕਾਰ ਭਾਰਤੀ ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਡੀ.ਏ.ਪੀ. ਜਾਂ ਯੂਰੀਆ ਖਾਦ ਖਰੀਦਣ ਸਮੇਂ ਕਿਸੇ ਵੀ ਵਾਧੂ ਜਾਂ ਬੇਲੋੜੀ ਵਸਤੂ, ਉਤਪਾਦ ਜਾਂ ਸਮੱਗਰੀ ਨੂੰ ਖਾਦ ਦੀ ਬੋਰੀ ਨਾਲ ਟੈਗ ਕਰਕੇ, ਜੋੜ ਕੇ ਜਾਂ ਪੈਕੇਜ ਦੇ ਰੂਪ ਵਿਚ ਜਬਰੀ ਖਰੀਦਣ ਲਈ ਮਜਬੂਰ ਨਾ ਕੀਤਾ ਜਾਵੇ। ਸਹਿਕਾਰ ਭਾਰਤੀ ਪੰਜਾਬ ਨੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਹੈ ਕਿ ਖਾਦ ਨਿਰਮਾਤਾਵਾਂ, ਸਪਲਾਇਰਾਂ, ਡੀਲਰਾਂ ਅਤੇ ਅਧਿਕਾਰਤ ਵਿਕਰੀ ਕੇਂਦਰਾਂ ਨੂੰ ਇਸ ਸਬੰਧੀ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ। ਖਾਦਾਂ ਨਾਲ ਬੇਲੋੜੀਆਂ ਵਸਤਾਂ ਦੀ ਜਬਰੀ ਵਿਕਰੀ ਅਤੇ ਅਣਅਧਿਕਾਰਤ ਵਾਧੂ ਵਸੂਲੀ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਨਿਗਰਾਨੀ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗਿੱਲ ਦੀਆਂ ਵਿਕਾਸ ਪੱਖੀ ਨੀਤੀਆਂ ਨਾਲ ਮਜੀਠਾ ਹਲਕੇ ਦੀ ਬਦਲ ਚੁੱਕੀ ਹੈ ਨੁਹਾਰ –ਸ਼ਿਵਰਾਜ ਭੀਲੋਵਾਲ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਦੇ ਸ਼ਿਵ ਮੰਦਿਰ ਵਿਖੇ ਕਰਵਾ ਚੌਥ ਦਾ ਦਿਹਾੜਾ ਮਨਾਇਆ
Ad Position 24