ਭੋਆ ਫ਼ਤਹਿਗੜ੍ਹ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
ਜੇਠੂਵਾਲ, 29 ਅਕਤੂਬਰ( ਮਿੱਤਰਪਾਲ ਸਿੰਘ ਰੰਧਾਵਾ)-ਗੁਰਦੁਆਰਾ ਸੰਤ ਈਸ਼ਰ ਸਿੰਘ ਭੋਆ ਫਤਿਹਗੜ੍ਹ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਪੂਰੀ ਸ਼ਰਧਾ ਸਹਿਤ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਚੌਥੇ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਭਾਈ ਦਵਿੰਦਰ ਸਿੰਘ ਕੱਥੂਨੰਗਲ ਦੇ ਕੀਰਤਨੀ ਜਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦੀ ਜੀਵਨੀ ’ਤੇ ਚਾਨਣਾ ਪਾਇਆ ਅਤੇ ਭਾਈ ਮੇਜਰ ਸਿੰਘ ਭੋਆ ਵਲੋਂ ਕਥਾ ਵਿਚਾਰਾਂ ਰਾਹੀਂ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ’ਤੇ ਵਧਾਈ ਦਿੱਤੀ ।
ਜੇਠੂਵਾਲ, 29 ਅਕਤੂਬਰ( ਮਿੱਤਰਪਾਲ ਸਿੰਘ ਰੰਧਾਵਾ)-ਗੁਰਦੁਆਰਾ ਸੰਤ ਈਸ਼ਰ ਸਿੰਘ ਭੋਆ ਫਤਿਹਗੜ੍ਹ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਪੂਰੀ ਸ਼ਰਧਾ ਸਹਿਤ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਚੌਥੇ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਭਾਈ ਦਵਿੰਦਰ ਸਿੰਘ ਕੱਥੂਨੰਗਲ ਦੇ ਕੀਰਤਨੀ ਜਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦੀ ਜੀਵਨੀ ’ਤੇ ਚਾਨਣਾ ਪਾਇਆ ਅਤੇ ਭਾਈ ਮੇਜਰ ਸਿੰਘ ਭੋਆ ਵਲੋਂ ਕਥਾ ਵਿਚਾਰਾਂ ਰਾਹੀਂ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ’ਤੇ ਵਧਾਈ ਦਿੱਤੀ । ਇਸ ਮੌਕੇ ਸਰਪੰਚ ਗੁਰਭੇਜ ਸਿੰਘ ਸੋਨਾ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਜਥੇਦਾਰ ਅਨੂਪ ਸਿੰਘ, ਕੁਲਵੰਤ ਸਿੰਘ ਯੂਪੀ, ਡਾ. ਕੁਲਵਿੰਦਰ ਸਿੰਘ ਭੋਆ, ਮਾ: ਹਰਪਾਲ ਸਿੰਘ, ਸੰਤੋਖ ਸਿੰਘ ਹੱਟੀ ਵਾਲਾ, ਮਲਕੀਤ ਸਿੰਘ ਬਬਲੂ, ਤਰਸੇਮ ਸਿੰਘ ਬੰਬੇ, ਸੰਤੋਖ ਸਿੰਘ ਹੱਟੀ ਵਾਲਾ, ਬਾਬਾ ਗੁਰਮੁਖ ਸਿੰਘ, ਸੁਰਜੀਤ ਸਿੰਘ ਮੋਲੀ, ਗੁਰਬਾਜ ਸਿੰਘ ਬਾਜਾ ਸ਼ਾਮਿਲ ਸਨ।