26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਹਲਕਾ ਅਜਨਾਲਾ ਅੰਦਰ ਬਣ ਰਹੇ ਖੇਡ ਸਟੇਡੀਅਮਾਂ ’ਚ ਹੋ ਰਿਹਾ ਵੱਡਾ ਘਪਲਾ, ਟੈਂਡਰ ਹੋਲਡਰ ਕੋਲ ਕੋਈ ਤਜਰਬਾ ਨਹੀਂ – ਸੁੱਖ ਔਜਲਾ

ਗੱਗੋਮਾਹਲ, 25 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਦਰਿਆ ਰਾਵੀ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਤਰਫੋਂ ਉਨ੍ਹਾਂ ਦੇ ਭਰਾਤਾ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਸੁੱਖ ਔਜਲਾ ਵਲੋਂ ਕਿਸਾਨਾਂ ਨੂੰ ਵੱਡਾ ਬੇੜਾ ਤੇ ਇਕ ਛੋਟੀ ਬੇੜੀ ਭੇਟ ਕਰਦਿਆਂ ਕਿਹਾ ਕਿ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਦੌਰਾਨ ਰਾਵੀ ਦਰਿਆ ਵਿਚ ਕਿਸਾਨਾਂ ਲਈ ਕੰਮ ਕਰਦੇ ਕਈ ਬੇੜੇ ਰੁੜ੍ਹ ਗਏ ਸਨ, ਜਿਸ ਕਰਕੇ ਨਵੇਂ ਬੇੜੇ ਦਿੱਤੇ ਗਏ ਹਨ । ਔਜਲਾ ਨੇ ਕਿਹਾ ਕਿ ਪਹਿਲਾਂ ਵੀ 30 ਦੇ ਕਰੀਬ ਬੇੜੇ ਕਿਸਾਨਾਂ ਨੂੰ ਦਿੱਤੇ ਜਾ ਚੁੱਕੇ ਹਨ ।

Ad Position 21
No active advertisement
ਅਜੀਤ ਡੈਸਕ 26-10-2026
ਗੱਗੋਮਾਹਲ, 25 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਦਰਿਆ ਰਾਵੀ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਤਰਫੋਂ ਉਨ੍ਹਾਂ ਦੇ ਭਰਾਤਾ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਸੁੱਖ ਔਜਲਾ ਵਲੋਂ ਕਿਸਾਨਾਂ ਨੂੰ ਵੱਡਾ ਬੇੜਾ ਤੇ ਇਕ ਛੋਟੀ ਬੇੜੀ ਭੇਟ ਕਰਦਿਆਂ ਕਿਹਾ ਕਿ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਦੌਰਾਨ ਰਾਵੀ ਦਰਿਆ ਵਿਚ ਕਿਸਾਨਾਂ ਲਈ ਕੰਮ ਕਰਦੇ ਕਈ ਬੇੜੇ ਰੁੜ੍ਹ ਗਏ ਸਨ, ਜਿਸ ਕਰਕੇ ਨਵੇਂ ਬੇੜੇ ਦਿੱਤੇ ਗਏ ਹਨ । ਔਜਲਾ ਨੇ ਕਿਹਾ ਕਿ ਪਹਿਲਾਂ ਵੀ 30 ਦੇ ਕਰੀਬ ਬੇੜੇ ਕਿਸਾਨਾਂ ਨੂੰ ਦਿੱਤੇ ਜਾ ਚੁੱਕੇ ਹਨ । ਸੁੱਖ ਔਜਲਾ ਨੇ ਆਪ ਸਰਕਾਰ ’ਤੇ ਸਵਾਲ ਚੁਕਦਿਆਂ ਕਿਹਾ ਕਿ ਧੁੱਸੀ ਬੰਨ੍ਹ ’ਤੇ ਬਣਨ ਵਾਲੀ ਸੜਕ ’ਤੇ 68 ਕਰੋੜ ਰੁਪਏ ਦੀ ਲਾਗਤ ਆਉਣੀ ਹੈ ਪ੍ਰੰਤੂ ਇਸ ਤਰ੍ਹਾਂ ਲਗਦਾ ਹੈ ਕਿ ਇਸ ਵਿਚ ਵੱਡਾ ਘਪਲਾ ਹੋਵੇਗਾ । ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਬਣ ਰਹੇ ਖੇਡ ਸਟੇਡੀਅਮਾਂ ਦਾ ਟੈਂਡਰ ਆਪਣੇ ਚਹੇਤਿਆਂ ਨੂੰ ਦੇ ਕੇ ਵੱਡਾ ਘਪਲਾ ਕੀਤਾ ਜਾ ਰਿਹਾ ਹੈ ਜਦੋਂ ਕਿ ਉਨ੍ਹਾਂ ਕੋਲ ਕੋਈ ਤਜਰਬਾ ਹੀ ਨਹੀਂ, ਕਾਂਗਰਸ ਸਰਕਾਰ ਆਉਣ ਤੇ ਇਸ ਦੀ ਵਿਜੀਲੈਂਸ ਪਾਸੋਂ ਜਾਂਚ ਕਰਵਾਈ ਜਾਵੇਗੀ ।ਇਸ ਮੌਕੇ ਉਨ੍ਹਾਂ ਨਾਲ ਨਿਸ਼ਾਨ ਸਿੰਘ ਸੁਧਾਰ, ਹਰਪ੍ਰੀਤ ਸਿੰਘ ਬੌਬੀ ਢਿੱਲੋਂ, ਪ੍ਰਧਾਨ ਕ੍ਰਿਪਾਲ ਸਿੰਘ, ਨੰਬਰਦਾਰ ਭੁਪਿੰਦਰ ਸਿੰਘ ਗੱਗੜ, ਰੇਸ਼ਮ ਸਿੰਘ ਪਸ਼ੀਆ, ਮੱਸਾ ਸਿੰਘ, ਗੁਰਮੀਤ ਸਿੰਘ, ਅਭੈਪ੍ਰੀਤ ਸਿੰਘ, ਪਰਮਿੰਦਰ ਸਿੰਘ, ਕੰਵਲਜੀਤ ਸਿੰਘ, ਜਸਬੀਰ ਸਿੰਘ, ਹਰਪਾਲ ਸਿੰਘ, ਗੁਰਭੇਜ ਸਿੰਘ, ਸਤਪਾਲ ਸਿੰਘ, ਜਗਜੀਤ ਸਿੰਘ, ਟਹਿਲ ਸਿੰਘ, ਅਸ਼ਵਨੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਡਾ. ਜਗਬੀਰ ਸਿੰਘ ਸਿਲਵਰਜ਼ੋਨ ਫਾਊਂਡੇਸ਼ਨ ਵਲੋਂ ‘ਐਜੂਕੇਸ਼ਨਲ ਲੀਡਰਸ਼ਿਪ ਐਵਾਰਡ 2026 ਨਾਲ ਸਨਮਾਨਿਤ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਸਭਾ ਦੇ ਮਰਹੂਮ ਅਹੁਦੇਦਾਰਾਂ ਪ੍ਰਿੰ: ਕੌੜਾ, ਪ੍ਰਵਾਨਾ, ਬਾਬੁਲ, ਬੁਤਾਲਵੀ,...
Ad Position 24