26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਸਭਾ ਦੇ ਮਰਹੂਮ ਅਹੁਦੇਦਾਰਾਂ ਪ੍ਰਿੰ: ਕੌੜਾ, ਪ੍ਰਵਾਨਾ, ਬਾਬੁਲ, ਬੁਤਾਲਵੀ, ਫੁੱਲ, ਪ੍ਰੀਤਮ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ

ਬਾਬਾ ਬਕਾਲਾ ਸਾਹਿਬ, 25 ਅਕਤੂਬਰ (ਸ਼ੇਲ਼ਿੰਦਰਜੀਤ ਸਿੰਘ ਰਾਜਨ)-ਪਿਛਲੇ 41 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਜੁਟੀ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਪਿਛਲੇ ਸਮੇਂ ਦੌਰਾਨ ਸਭਾ ਤੋਂ ਵਿਛੜੇ ਸਾਥੀ ਅਹੁਦੇਦਾਰਾਂ ਦੀ ਯਾਦ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ । ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰਥ ਸਾਹਿਬ ਵਰਲਡ ਯੂਨੀਵਰਸਟਿੀ ਦੇ ਫਾਊਂਡਰ ਰਜਿਸਟਰਾਰ ਡਾ: ਸ਼ਿੰਦਰਪਾਲ ਸਿੰਘ ਦੇ ਸਪੁੱਤਰ ਸ਼ਰਨਜੀਤ ਸਿੰਘ ਜਿੰਮੀ, ਗੁਰਨਾਮ ਸਿੰਘ ਢਿੱਲੋਂ, ਸ਼੍ਰੋਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ ਦੀ ਮੌਤ ’ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਗਈ ।

Ad Position 21
No active advertisement
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਸਭਾ ਦੇ ਮਰਹੂਮ ਅਹੁਦੇਦਾਰਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਸਾਹਿਤਕ ਸਮਾਗਮ ਮੌਕੇ ਸਨਮਾਨਿਤ ਸਖਸ਼ੀਅਤਾਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਅਹੁਦੇਦਾਰਾਂ ਨਾਲ । ਅਜੀਤ ਤਸਵੀਰਾਂ 26-10-2026
ਬਾਬਾ ਬਕਾਲਾ ਸਾਹਿਬ, 25 ਅਕਤੂਬਰ (ਸ਼ੇਲ਼ਿੰਦਰਜੀਤ ਸਿੰਘ ਰਾਜਨ)-ਪਿਛਲੇ 41 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਜੁਟੀ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਪਿਛਲੇ ਸਮੇਂ ਦੌਰਾਨ ਸਭਾ ਤੋਂ ਵਿਛੜੇ ਸਾਥੀ ਅਹੁਦੇਦਾਰਾਂ ਦੀ ਯਾਦ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ । ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰਥ ਸਾਹਿਬ ਵਰਲਡ ਯੂਨੀਵਰਸਟਿੀ ਦੇ ਫਾਊਂਡਰ ਰਜਿਸਟਰਾਰ ਡਾ: ਸ਼ਿੰਦਰਪਾਲ ਸਿੰਘ ਦੇ ਸਪੁੱਤਰ ਸ਼ਰਨਜੀਤ ਸਿੰਘ ਜਿੰਮੀ, ਗੁਰਨਾਮ ਸਿੰਘ ਢਿੱਲੋਂ, ਸ਼੍ਰੋਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ ਦੀ ਮੌਤ ’ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਗਈ । ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਸਿਫਰ ਸਤਿਬੀਰ ਸਿੰਘ (ਪੰਜਾਬ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ) ਸਨ, ਜਦਕਿ ਪ੍ਰਧਾਨਗੀ ਮੰਡਲ ਵਿਚ ਸਰਵ ਸ੍ਰੀ ਮੱਖਣ ਕੁਹਾੜ, ਡਾ: ਸੁਹਿੰਦਰਬੀਰ ਸਿੰਘ, ਦੀਪ ਦਵਿੰਦਰ ਸਿੰਘ, ਗੁਰਮੀਤ ਸਿੰਘ ਬਾਜਵਾ, ਗਿ: ਗੁਲਜ਼ਾਰ ਸਿੰਘ ਖੈੜਾ, ਹਰਭਜਨ ਸਿੰਘ ਭੱਗਰੱਥ, ਐਸ. ਪ੍ਰਸ਼ੋਤਮ, ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ, ਮਾ: ਮਨਜੀਤ ਸਿੰਘ ਵੱਸੀ ਅਤੇ ਮੱਖਣ ਭੈਣੀਵਾਲਾ ਸ਼ਸ਼ੋਭਿਤ ਹੋਏ । ਇਸ ਮੌਕੇ ਸਭਾ ਵਲੋਂ ਸਾਭ ਦੇ ਮਰਹੂਮ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ ਯਾਦਗਾਰੀ ਐਵਾਰਡ ਜਸਵਿੰਦਰ ਸਿੰਘ ਢਿੱਲੋਂ (ਪ੍ਰਧਾਨ ਪੰਜਾਬੀ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ ਤਰਨ ਤਾਰਨ) ਨੂੰ, ਸਭਾ ਦੇ ਮਰਹੂਮ ਸਰਪ੍ਰਸਤ ਸ਼ੰਕਰ ਸਿੰਘ ਪ੍ਰਵਾਨਾ ਯਾਦਗਾਰੀ ਐਵਾਰਡ ਕੰਵਰ ਇਕਬਾਲ ਸਿੰਘ (ਪ੍ਰਧਾਨ ਸਿਰਜਣਾ ਕੇਂਦਰ ਕਪੂਰਥਲਾ) ਨੂੰ, ਮਰਹੂਮ ਪ੍ਰਧਾਨ ਬਲਬੀਰ ਸਿੰਘ ਫੁੱਲ ਯਾਦਗਾਰੀ ਐਵਾਰਡ ਡਾ: ਗਗਨਦੀਪ ਸਿੰਘ (ਪ੍ਰਧਾਨ ਮਝੈਲਾਂ ਦੀ ਸੱਥ) ਨੂੰ, ਮਰਹੂਮ ਪ੍ਰਧਾਨ ਬਚਨ ਸਿੰਘ ਪ੍ਰੀਤਮ ਯਾਦਗਾਰੀ ਐਵਾਰਡ ਕੁਲਵਿੰਦਰ ਸਿੰਘ ਗਾਖਲ (ਪ੍ਰਧਾਨ ਪੰਜਾਬ ਸਾਹਿਤਕ ਮੰਚ ਜਲੰਧਰ) ਨੂੰ, ਮਰਹੂਮ ਮੀਤ ਪ੍ਰਧਾਨ ਰਣਜੀਤ ਸਿੰਘ ਬਾਬੁਲ ਯਾਦਗਾਰੀ ਐਵਾਰਡ ਹਰਦਰਸ਼ਨ ਸਿੰਘ ਕਮਲ (ਜਨਰਲ ਸਕੱਤਰ ਮਜਲਸ) ਨੂੰ, ਮਰਹੂਮ ਸਕੱਤਰ ਅਰਜਿੰਦਰ ਸਿੰਘ ਬੁਤਾਲਵੀ ਯਾਦਗਾਰੀ ਐਵਾਰਡ ਸ਼ੁਕਰਗੁਜਾਰ ਸਿੰਘ (ਪ੍ਰਧਾਨ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ) ਨੂੰ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਮੁੱਖ ਮਹਿਮਾਨ ਸਿਫਰ ਸਤਿਬੀਰ ਸਿੰਘ (ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਭਾਰਤ) ਨੂੰ ‘ਪੰਜਾਬੀ ਮਾਂ ਬੋਲੀ ਦਾ ਮਾਣ ਐਵਾਰਡ’ ਦੇਕੇ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਦੇ ਫਰਜ਼ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਖੂਬੀ ਨਿਭਾਏ । ਇਸ ਮੌਕੇ ਹੋਏ ਕਵੀ ਦਰਬਾਰ ਵਿਚ ਪੰਜਾਬੀ ਸਾਹਿਤ ਸਭਾ (ਮਹਿਲਾ ਵਿੰਗ) ਦੂ ਪ੍ਰਦਾਨ ਮੈਡਮ ਸੁਖਵੰਤ ਕੌਰ ਵੱਸੀ, ਜਤਿੰਦਰਪਾਲ ਕੌਰ ਭਿੰਡਰ, ਅਨੂਪਮਾ ਸਠਿਆਲਾ, ਪਵਨਦੀਪ ਕੌਰ ਸਿੱਧੂ, ਰਾਜਵਿੰਦਰ ਕੌਰ ਰਾਜ, ਗੁਰਮੀਤ ਕੌਰ ਬੱਲ ਜੋਧੇ, ਹਰਵਿੰਦਰਜੀਤ ਕੌਰ ਬਾਠ, ਸਿਮਰਨਜੀਤ ਕੌਰ ਮਾਹਲਾ, ਸੁਖਵਿੰਦਰ ਕੌਰ ਬਟਾਲਾ, ਸੁਰਿੰਦਰ ਖਿਲਚੀਆਂ, ਬਲਜਿੰਦਰ ਕੌਰ ਬੱਲ ਸਠਿਆਲਾ, ਜਸਵਿੰਦਰ ਕੌਰ ਬਟਾਲਾ, ਸੁਰਜੀਤ ਸਾਜਨ, ਨਵਦੀਪ ਸਿੰਘ ਬਦੇਸ਼ਾ, ਮੁਖਤਾਰ ਸਿੰਘ ਗਿੱਲ, ਸਤਰਾਜ ਜਲਾਲਾਂਬਾਦੀ, ਜਗਦੀਸ਼ ਸਿੰਘ ਬਮਰਾਹ, ਸੁਖਦੇਵ ਸਿੰਘ ਗੰਡਵਾਂ ਆਦਿ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਾਵਿ ਰਚਾਨਵਾਂ ਪੇਸ਼ ਕੀਤੀਆਂ
Ad Position 22
No active advertisement
ਪਿਛਲੀ ਖ਼ਬਰ ਹਲਕਾ ਅਜਨਾਲਾ ਅੰਦਰ ਬਣ ਰਹੇ ਖੇਡ ਸਟੇਡੀਅਮਾਂ ’ਚ ਹੋ ਰਿਹਾ ਵੱਡਾ ਘਪਲਾ, ਟੈਂਡਰ ਹੋਲਡਰ ਕੋਲ ਕੋਈ ਤਜਰਬਾ ਨਹੀਂ – ਸੁੱਖ ਔਜ... ਅਗਲੀ ਖ਼ਬਰ ਪਿੰਡ ਤਰਸਿੱਕਾ ’ਚ ਗੁਰਮਤਿ ਸਮਾਗਮ 28 ਨੂੰ
Ad Position 24