25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪਰਵਿੰਦਰ ਸਿੰਘ ਝੋਟਾ ਦੇ ਨਸ਼ਿਆਂ ਵਿਰੁੱਧ ਮਿਸ਼ਨ ਤਹਿਤ ਨਸ਼ੇ ਦੇ ਸੌਦਾਗਰਾਂ ਨੂੰ ਜਨਤਕ ਕਰਾਂਗੇ -ਅਕਾਲੀ ਆਗੂ

ਸਠਿਆਲਾ, 25 ਅਕਤੂਬਰ (ਜਗੀਰ ਸਿੰਘ ਸਫਰੀ)-ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁਝਾਰੂ ਵਰਕਰ ਪਰਵਿੰਦਰ ਸਿੰਘ ਦੇ ਨਸ਼ਿਆਂ ਵਿਰੁੱਧ ਮਿਸ਼ਨ ਤਹਿਤ ਪਿੰਡਾਂ ’ਚ ਨਸ਼ੇ ਦੇ ਸੌਦਾਗਰਾਂ ਨੂੰ ਜਨਤਕ ਕਰਾਂਗੇ। ਇਸ ਬਾਰੇ ਸਰਕਲ ਪ੍ਰਧਾਨ ਬੂਟਾ ਸਿੰਘ ਸਠਿਆਲਾ ਤੇ ਪ੍ਰਧਾਨ ਰਣਜੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਮੈਡੀਕਲ ਸਟੋਰ ਦੇ ਮਾਲਕ ਵਲੋਂ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਕਾਲੀ ਦਲ ਬਾਦਲ ਦੇ ਆਗੂਆਂ ਵਲੋਂ ਸਮਰਥਨ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੇ ਹਾਂ।

Ad Position 21
No active advertisement
ਅਜੀਤ ਡੈਸਕ 26-10-2026
ਸਠਿਆਲਾ, 25 ਅਕਤੂਬਰ (ਜਗੀਰ ਸਿੰਘ ਸਫਰੀ)-ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁਝਾਰੂ ਵਰਕਰ ਪਰਵਿੰਦਰ ਸਿੰਘ ਦੇ ਨਸ਼ਿਆਂ ਵਿਰੁੱਧ ਮਿਸ਼ਨ ਤਹਿਤ ਪਿੰਡਾਂ ’ਚ ਨਸ਼ੇ ਦੇ ਸੌਦਾਗਰਾਂ ਨੂੰ ਜਨਤਕ ਕਰਾਂਗੇ। ਇਸ ਬਾਰੇ ਸਰਕਲ ਪ੍ਰਧਾਨ ਬੂਟਾ ਸਿੰਘ ਸਠਿਆਲਾ ਤੇ ਪ੍ਰਧਾਨ ਰਣਜੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਮੈਡੀਕਲ ਸਟੋਰ ਦੇ ਮਾਲਕ ਵਲੋਂ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਕਾਲੀ ਦਲ ਬਾਦਲ ਦੇ ਆਗੂਆਂ ਵਲੋਂ ਸਮਰਥਨ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ 5 ਪ੍ਰਤੀਸ਼ਤ ਨਸ਼ਾ ਵੇਚਣ ਵਾਲੇ 95 ਪ੍ਰਤੀਸ਼ਤ ਲੋਕਾਂ ’ਤੇ ਭਾਰੂ ਹਨ ਤੇ ਨਸ਼ੇ ਦੇ ਸੌਦਗਾਰਾਂ ਨੂੰ ਨੱਥ ਪਾਉਣ ਲਈ ਜਨਤਕ ਕਰਨਾ ਸਮੇਂ ਦੀ ਲੋੜ ਹੈ। ਇਸ ਰਣਜੀਤ ਸਿੰਘ ਮੱਲ੍ਹੀ ਤੇ ਗੁਰਮੇਜ ਸਿੰਘ ਬੱਲ, ਜਗਜੀਤ ਸਿੰਘ ਬੱਲੂ, ਗੋਪੀ ਜੱਲੂਵਾਲ, ਰੋਸ਼ਨ ਸਿੰਘ ਗਿੱਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵਾਂ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਰਈਆ ਵਿਖੇ ਨਿੱਘਾ ਸੁਆਗਤ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਅੱਡਾ ਨਾਥ ਦੀ ਖੂਹੀ(ਚੰਨਣਕੇ) ਵਿੱਖੇ ਖੂਨ ਦਾਨ ਕੈਂਪ 27 ਨੂੰ
Ad Position 24