26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਡਾ. ਜਗਬੀਰ ਸਿੰਘ ਸਿਲਵਰਜ਼ੋਨ ਫਾਊਂਡੇਸ਼ਨ ਵਲੋਂ ‘ਐਜੂਕੇਸ਼ਨਲ ਲੀਡਰਸ਼ਿਪ ਐਵਾਰਡ 2026 ਨਾਲ ਸਨਮਾਨਿਤ

ਜੰਡਿਆਲਾ ਗੁਰੂ, 25 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤ ਪਾਲ ਸਿੰਘ)-ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਦੇ ਸੰਸਥਾਪਕ-ਨਿਰਦੇਸ਼ਕ ਅਤੇ ਚੇਅਰਮੈਨ ਡਾ. ਜਗਬੀਰ ਸਿੰਘ ਨੂੰ ਸਿਲਵਰਜ਼ੋਨ ਫਾਊਂਡੇਸ਼ਨ ਵਲੋਂ ਚੰਡੀਗੜ੍ਹ ਵਿਖੇ ‘ਐਜੂਕੇਸ਼ਨਲ ਲੀਡਰਸ਼ਿਪ ਐਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ ਜੋ ਅਜਿਹੀ ਇਕ ਮਾਣਮੱਤੀ ਪ੍ਰਾਪਤੀ ਹੈ ।

Ad Position 21
No active advertisement
ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਦੇ ਚੇਅਰਮੈਨ ਡਾ: ਜਗਬੀਰ ਸਿੰਘ ਨੂੰ ਸਿਲਵਰਜੋਨ ਫਾਊਂਡੇਸ਼ਨ ਵਲੋਂ ਚੰਡੀਗੜ੍ਹ ਵਿਖੇ ਐਜੂਕੇਸ਼ਨਲ ਲੀਡਰਸ਼ਿਪ ਐਵਾਰਡ 2026 ਦਿੱਤੇ ਜਾਣ ਦਾ ਦ੍ਰਿਸ਼ । ਅਜੀਤ ਤਸਵੀਰ 26-10-2026
ਜੰਡਿਆਲਾ ਗੁਰੂ, 25 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤ ਪਾਲ ਸਿੰਘ)-ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਦੇ ਸੰਸਥਾਪਕ-ਨਿਰਦੇਸ਼ਕ ਅਤੇ ਚੇਅਰਮੈਨ ਡਾ. ਜਗਬੀਰ ਸਿੰਘ ਨੂੰ ਸਿਲਵਰਜ਼ੋਨ ਫਾਊਂਡੇਸ਼ਨ ਵਲੋਂ ਚੰਡੀਗੜ੍ਹ ਵਿਖੇ ‘ਐਜੂਕੇਸ਼ਨਲ ਲੀਡਰਸ਼ਿਪ ਐਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ ਜੋ ਅਜਿਹੀ ਇਕ ਮਾਣਮੱਤੀ ਪ੍ਰਾਪਤੀ ਹੈ । ਡਾ. ਜਗਬੀਰ ਸਿੰਘ ਦੀ ਇਸੇ ਸਾਲ ਦੀਆਂ ਹੋਰ ਮਹੱਤਵਪੂਰਨ ਪ੍ਰਾਪਤੀਆਂ ਦੇ ਪ੍ਰਸੰਗ ਵਿਚ ਦੇਖਿਆ ਜਾਵੇ ਤਾਂ ਉਨ੍ਹਾਂ ਨੂੰ ਮਿਲਿਆ ‘ਐਜੂਕੇਸ਼ਨ ਆਈਕਨ ਆਫ਼ ਦਾ ਯੀਅਰ–2026’ ਦਾ ਸਨਮਾਨ ਅਤੇ ਕੈਲੀਫ਼ੋਰਨੀਆ ਦੀ ਔਰੇਂਜ ਕਾਊਂਟੀ ਯੂਨੀਵਰਸਿਟੀ ਵਲੋਂ ਫ਼ਿਲਾਸਫ਼ੀ ਅਤੇ ਵਿੱਦਿਅਕ ਅਗਵਾਈ ਦੇ ਖੇਤਰ ਵਿਚ ਪ੍ਰਦਾਨ ਕੀਤੀ ਗਈ ਆਨਰੇਰੀ ਡਾਕਟਰੇਟ ਉਨ੍ਹਾਂ ਦੀ ਵਿੱਦਿਅਕ ਦ੍ਰਿਸ਼ਟੀ, ਸੰਸਥਾ-ਨਿਰਮਾਣ ਦੀ ਸਮਰੱਥਾ ਅਤੇ ਸਿੱਖਿਆ ਪ੍ਰਤੀ ਸਮਰਪਣ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਦੇ ਹਨ । ਡਾ. ਜਗਬੀਰ ਸਿੰਘ ਦੀ ਵਿੱਦਿਅਕ ਯਾਤਰਾ ਦਾ ਮਹੱਤਵ ਇਨ੍ਹਾਂ ਸਨਮਾਨਾਂ ਤੋਂ ਵੀ ਕਿਤੇ ਵਿਸ਼ਾਲ ਹੈ। ਡਾ. ਜਗਬੀਰ ਸਿੰਘ ਦੇ ਪਹਿਲਾਂ ਮਿਲੇ ਸਨਮਾਨ ਵੀ ਇਸੇ ਲੰਮੇ ਸਫ਼ਰ ਦੀ ਗਵਾਹੀ ਭਰਦੇ ਹਨ। ਸਾਲ 2014 ਵਿਚ ਤਾਸ਼ਕੰਦ, ਉਜ਼ਬੇਕਿਸਤਾਨ ਵਿਖੇ ਉਨ੍ਹਾਂ ਨੂੰ ਏਸ਼ੀਆ ਪੈਸੇਫਿਕ ਅਚੀਵਰਜ ਐਵਾਰਡ ਆਫ ਐਜੂਕੇਸ਼ਨ ਐਕਸੇਲੈਂਸ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇੰਡੀਅਨ ਇਕਨੋਮਿਕ ਡਿਵੈਲਪਮੈਂਟ ਐਂਡ ਰਿਸਰਚ ਐਸੋਸੀਏਸ਼ਨ ਨਵੀਂ ਦਿੱਲੀ ਵਲੋਂ ਮਿਲਿਆ ਇੰਡੀਅਨ ਐਚੀਵਰਸ ਐਵਾਰਡ ਆਫ ਐਜੂਕੇਸ਼ਨ ਐਕਸੇਲੈਂਸ ਅਤੇ ਰਾਸ਼ਟਰ ਪ੍ਰਤੀ ਵਿਲੱਖਣ ਪ੍ਰਾਪਤੀਆਂ ਤੇ ਵਿਸ਼ੇਸ਼ ਸੇਵਾਵਾਂ ਲਈ ਪ੍ਰਾਪਤ ਮਾਨਤਾ ਵੀ ਉਨ੍ਹਾਂ ਦੇ ਯੋਗਦਾਨ ਦੇ ਮਹੱਤਵਪੂਰਨ ਪੜਾਅ ਰਹੇ ਹਨ। ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਸਮੁੱਚਾ ਪਰਿਵਾਰ ਨੇ ਆਪਣੇ ਸਤਿਕਾਰਯੋਗ ਚੇਅਰਮੈਨ ਡਾ. ਜਗਬੀਰ ਸਿੰਘ ਨੂੰ ਇਸ ਮਾਣਮੱਤੀ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ ਹੈ। ਡਾ. ਜਗਬੀਰ ਸਿੰਘ ਨੂੰ ਮਿਲਿਆ ‘ਐਜੂਕੇਸ਼ਨਲ ਲੀਡਰਸ਼ਿਪ ਐਵਾਰਡ 2026’ ਉਸੇ ਵਿੱਦਿਅਕ ਵਿਰਾਸਤ, ਦੂਰਦਰਸ਼ੀ ਅਗਵਾਈ ਅਤੇ ਅਟੱਲ ਸਮਰਪਣ ਦਾ ਮਾਣਮੱਤਾ ਪ੍ਰਤੀਕ ਹੈ।
Ad Position 22
No active advertisement
ਪਿਛਲੀ ਖ਼ਬਰ ਮਜੀਠਾ ਵਿਖੇ ਸਤੀ ਮਾਤਾ ਦੇ ਮੰਦਰ ਵਿਖੇ ਕਹੇੜ੍ਹ ਬਰਾਦਰੀ ਵਲੋਂ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਾਇਆ ਐਡਵੋਕੇਟ ਰਾਕੇਸ਼ ਪ੍ਰਾ... ਅਗਲੀ ਖ਼ਬਰ ਹਲਕਾ ਅਜਨਾਲਾ ਅੰਦਰ ਬਣ ਰਹੇ ਖੇਡ ਸਟੇਡੀਅਮਾਂ ’ਚ ਹੋ ਰਿਹਾ ਵੱਡਾ ਘਪਲਾ, ਟੈਂਡਰ ਹੋਲਡਰ ਕੋਲ ਕੋਈ ਤਜਰਬਾ ਨਹੀਂ – ਸੁੱਖ ਔਜ...
Ad Position 24