25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਤੀਰਥਪੁਰ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਮੀਟਿੰਗ

ਨਵਾਂ ਪਿੰਡ, 25 ਅਕਤੂਬਰ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਤੀਰਥਪੁਰ ਵਿਖੇ ਭੁਪਿੰਦਰ ਸਿੰਘ ਸੂਏ ਵਾਲਿਆਂ ਦੇ ਗ੍ਰਹਿ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ ਕੋਟਲਾ ਭਰਾ ਡਾ. ਦਲਬੀਰ ਸਿੰਘ ਤੇ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 26-10-2026
ਨਵਾਂ ਪਿੰਡ, 25 ਅਕਤੂਬਰ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਤੀਰਥਪੁਰ ਵਿਖੇ ਭੁਪਿੰਦਰ ਸਿੰਘ ਸੂਏ ਵਾਲਿਆਂ ਦੇ ਗ੍ਰਹਿ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਮੀਟਿੰਗ ਕੋਟਲਾ ਭਰਾ ਡਾ. ਦਲਬੀਰ ਸਿੰਘ ਤੇ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕੋਟਲਾ ਭਰਾਵਾਂ ਨੇ ਪੰਜਾਬ ਦੀ ਰਾਜ ਸੱਤਾ ’ਤੇ ਰਹੀਆਂ ਰਵਾਇਤੀ ਸਿਆਸੀ ਪਾਰਟੀਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਪੰਜਾਬ ਵਿਰੋਧੀ ਖੇਤੀ ਨੀਤੀਆਂ ਨੂੰ ਆਪਣਾ ਕੇ ਫ਼ਸਲਾਂ ਨੂੰ ਬਰਬਾਦੀ ਵੱਲ ਧੱਕ ਦਿੱਤਾ ਹੈ। ਪੰਜਾਬ ਸਿਰ ਚੜ੍ਹੀ ਕਰਜ਼ੇ ਦੀ ਪੰਡ ਦਿਨੋਂ -ਦਿਨ ਭਾਰੀ ਹੋ ਰਹੀ ਹੈ। ਇਸ ਮੌਕੇ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਸੂਬਾ ਬਣਾਉਣ ਦੇ ਲਈ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਖ਼ਾਲਸਾ -ਏ -ਸਰਕਾਰ ਸਰਕਾਰ ਬਣਾਉਣ ਲਈ ਕਿਹਾ। ਇਸ ਮੌਕੇ ਭੁਪਿੰਦਰ ਸਿੰਘ ਸੂਏ ਵਾਲੇ, ਸਾਹਿਬਜੀਤ ਸਿੰਘ, ਗੁਲਜਿੰਦਰ ਸਿੰਘ, ਨਿਰਮਲ ਸਿੰਘ, ਸੰਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਸੁਪਨਦੀਪ ਸਿੰਘ, ਲਖਵਿੰਦਰ ਸਿੰਘ ਵਡਾਲਾ ਜੌਹਲ, ਧਿਆਨ ਸਿੰਘ ਛੀਨਾ, ਸੁਖਵਿੰਦਰ ਸਿੰਘ ਬੰਡਾਲਾ, ਕੇਵਲ ਸਿੰਘ ਬੰਮਾ, ਹਰਜੀਤ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਪੰਜਾਬ ਆ ਕੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਭਾਜਪਾ ਨੂੰ ਪੰਜਾਬ ਵਿਚ ਸਿਆਸੀ ਸਫ਼ਲਤਾ ਨਹੀਂ ਮਿਲਣੀ : ਕੁਲਦੀਪ ਸ... ਅਗਲੀ ਖ਼ਬਰ ਮਜੀਠਾ ਵਿਖੇ ਸਤੀ ਮਾਤਾ ਦੇ ਮੰਦਰ ਵਿਖੇ ਕਹੇੜ੍ਹ ਬਰਾਦਰੀ ਵਲੋਂ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਾਇਆ ਐਡਵੋਕੇਟ ਰਾਕੇਸ਼ ਪ੍ਰਾ...
Ad Position 24