08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮਹਿੰਦਰਾ ਟਰੈਕਟਰਜ਼ ਦੇ ਜ਼ੋਨਲ ਹੈੱਡ ਲਲਿਤ ਜੈਨ ਵਲੋਂ ਨਵੀਂ ਬ੍ਰਾਂਚ ‘ਰੋਇਲ ਐਗਰੋ’ ਦਾ ਕੀਤਾ ਦੌਰਾ

ਵੇਰਕਾ, 7 ਅਕਤੂਬਰ (ਲਖਵਿੰਦਰ ਸਿੰਘ)-ਮਹਿੰਦਰਾ ਐਂਡ ਮਹਿੰਦਰਾ ਟਰੈਕਟਰਜ਼ ਕੰਪਨੀ ਦੇ ਜੋਨਲ ਹੈੱਡ ਲਲਿਤ ਜੈਨ ਵਲੋਂ ਵੇਰਕਾ ਵਿਖੇ ਨਵੀਂ ਖੁੱਲ੍ਹੀ ‘ਰੋਇਲ ਐਗਰੋ ਟਰੈਕਟਰਜ਼’ ਬ੍ਰਾਂਚ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਬ੍ਰਾਂਚ ਦੇ ਪ੍ਰਬੰਧਕਾਂ ਅਤੇ ਟੀਮ ਨਾਲ ਮੁਲਾਕਾਤ ਕਰਕੇ ਗਾਹਕਾਂ ਦੀਆਂ ਲੋੜਾਂ ਅਤੇ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ।

Ad Position 21
No active advertisement
ਅਜੀਤ ਡੈਸਕ 08-10-2026
ਵੇਰਕਾ, 7 ਅਕਤੂਬਰ (ਲਖਵਿੰਦਰ ਸਿੰਘ)-ਮਹਿੰਦਰਾ ਐਂਡ ਮਹਿੰਦਰਾ ਟਰੈਕਟਰਜ਼ ਕੰਪਨੀ ਦੇ ਜੋਨਲ ਹੈੱਡ ਲਲਿਤ ਜੈਨ ਵਲੋਂ ਵੇਰਕਾ ਵਿਖੇ ਨਵੀਂ ਖੁੱਲ੍ਹੀ ‘ਰੋਇਲ ਐਗਰੋ ਟਰੈਕਟਰਜ਼’ ਬ੍ਰਾਂਚ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਬ੍ਰਾਂਚ ਦੇ ਪ੍ਰਬੰਧਕਾਂ ਅਤੇ ਟੀਮ ਨਾਲ ਮੁਲਾਕਾਤ ਕਰਕੇ ਗਾਹਕਾਂ ਦੀਆਂ ਲੋੜਾਂ ਅਤੇ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਲਲਿਤ ਜੈਨ ਵਲੋਂ ਕਿਸਾਨਾਂ ਨੂੰ ਨਵੇਂ ਮਹਿੰਦਰਾ ਟਰੈਕਟਰਾਂ ਦੀਆਂ ਚਾਬੀਆਂ ਵੀ ਸੌਂਪੀਆਂ ਗਈਆਂ। ਉਨ੍ਹਾਂ ਕਿਹਾ ਕਿ ਕੰਪਨੀ ਦਾ ਮੁੱਖ ਉਦੇਸ਼ ਆਧੁਨਿਕ ਤਕਨਾਲੋਜੀ ਵਾਲੇ ਭਰੋਸੇਮੰਦ ਟਰੈਕਟਰ ਅਤੇ ਵਿਕਰੀ ਤੋਂ ਬਾਅਦ ਦੀਆਂ ਵਧੀਆ ਸੇਵਾਵਾਂ ਪ੍ਰਦਾਨ ਕਰਕੇ ਕਿਸਾਨਾਂ ਦੀ ਤਰੱਕੀ ਵਿਚ ਯੋਗਦਾਨ ਪਾਉਣਾ ਹੈ। ਇਸ ਨਵੀਂ ਬ੍ਰਾਂਚ ਨਾਲ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਦੌਰੇ ਦੌਰਾਨ ਰੋਇਲ ਐਗਰੋ ਟਰੈਕਟਰਜ਼ ਦੇ ਪ੍ਰਬੰਧਕਾਂ ਅਮਰੀਕ ਸਿੰਘ, ਐਡਵੋਕੇਟ ਅੰਮ੍ਰਿਤਪਾਲ ਸਿੰਘ ਮੁਹਾਰ, ਹਰਪ੍ਰੀਤ ਸਿੰਘ ਪਵਾਰ ਗੁਜਰਪੁਰਾ ਅਤੇ ਜਸਪਿੰਦਰ ਸਿੰਘ ਜੇ. ਪੀ. ਵਲੋਂ ਜੋਨਲ ਹੈੱਡ ਲਲਿਤ ਜੈਨ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸਟੇਟ ਹੈੱਡ ਪਰਸ਼ੂਨ ਧਵਨ, ਏਰੀਆ ਮੈਨੇਜਰ ਜੈ ਅਤੇ ਮੈਨੇਜਰ ਅਲੀਸ਼ਾ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਥੇ : ਸੂਬਾ ਸਿੰਘ ਡੱਬੇਵਾਲ ਦੀ ਮੌਤ ਕਾਰਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਧਾ ਦਿਨ ਬੰਦ ਰਹੇ - ਜਥੇਦਾਰ ਗੜਗੱਜ ਤੇ ਧਾਮੀ... ਅਗਲੀ ਖ਼ਬਰ ਦੋ ਸਾਲ ਦਾ ਗੈਪ ਨਹੀਂ ਬਣਿਆ ਰੁਕਾਵਟ, ਗੈਵੀ ਕਲੇਰ ਨੇ ਅਮਨਪ੍ਰੀਤ ਦਾ ਲਗਵਾਇਆ ਨਿਊਜ਼ੀਲੈਂਡ ਦਾ ਵੀਜ਼ਾ
Ad Position 24