08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮੁਅਤਲ ਕੀਤਾ ਵਿਜੀਲੈਂਸ ਪੁਲਿਸ ਦਾ ਐਸ.ਐਸ.ਪੀ. ਲਖਬੀਰ ਸਿੰਘ ਮੁੜ ਹੋਇਆ ਬਹਾਲ

ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਪਿਛਲੇ ਸਾਲ ਨੌਕਰੀ ਤੋਂ ਮੁੱਅਤਲ ਕੀਤੇ ਗਏ ਵਿਜੀਲੈਂਸ ਪੁਲਿਸ ਅੰਮ੍ਰਿਤਸਰ ਦੇ ਐਸ. ਐਸ.

Ad Position 21
No active advertisement
ਨੌਕਰੀ ਤੇ ਮੁੜ ਬਹਾਲ ਕੀਤਾ ਗਿਆ ਪੁਲਿਸ ਅਧਿਕਾਰੀ ਲਖਬੀਰ ਸਿੰਘ 08-10-2026
ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਪਿਛਲੇ ਸਾਲ ਨੌਕਰੀ ਤੋਂ ਮੁੱਅਤਲ ਕੀਤੇ ਗਏ ਵਿਜੀਲੈਂਸ ਪੁਲਿਸ ਅੰਮ੍ਰਿਤਸਰ ਦੇ ਐਸ.ਐਸ.ਪੀ. ਲਖਬੀਰ ਸਿੰਘ ਨੂੰ ਨੋਕਰੀ ਤੇ ਮੁੜ ਬਹਾਲ ਕਰ ਦਿੱਤਾ ਗਿਆ ਹੈ। ਵਿਜੀਲੈਂਸ ਬਿਊਰੋਂ ਵੀ ਬੀਤੇ ਸਾਲ ਦਸੰਬਰ 2025 ‘ਚ ਸਬੰਧਤ ਅਧਿਕਾਰੀ ਬਾਰੇ ਇਕ ਅੰਦਰੂਨੀ ਸ਼ਿਕਾਇਤ ਪ੍ਰਾਪਤ ਹੋਣ ਉਪਰੰਤ ਅਨੁਸਾਸ਼ਨੀ ਕਾਰਵਾਈ ਕਰਦਿਆਂ ਨੌਕਰੀ ਤੋਂ ਮੁਅਤਲ ਕੀਤਾ ਗਿਆ ਸੀ । ਹਾਲਾਂ ਕਿ ਸ਼ਿਕਾਇਤ ‘ਚ ਲਗੇ ਦੋਸ਼ਾਂ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਸੀ। ਮੁਅਤਲੀ ਹੁਕਮਾਂ ਮੁਤਾਬਕ ਉਨ੍ਹਾਂ ਦੀ ਮੁਅੱਤਲੀ ਸਮੇਂ ਦੌਰਾਨ ਉਨ੍ਹਾਂ ਦਾ ਮੁਖ ਦਫਤਰ ਚੰਡੀਗੜ੍ਹ ਦੇ ਡੀ.ਜੀ.ਪੀ. ਦਫਤਰ ਵਿਖੇ ਰਖਿਆ ਸੀ ਅਤੇ ਸਮਰਥ ਅਧਿਕਾਰੀ ਦੀ ਆਗਿਆ ਬਿਨ੍ਹਾਂ ਇਸ ਨੂੰ ਨਾਂ ਛੱਡਣ ਦੀ ਤਾਕੀਦ ਕੀਤੀ ਗਈ ਸੀ। ਹਾਲਾਂ ਕਿ ਉਨ੍ਹਾਂ ਦੀ ਨਵੀਂ ਤਾਇਨਾਤੀ ਵਾਲੀ ਆਸਾਮੀਂ ਬਾਰੇ ਹਾਲੇ ਨਹੀਂ ਦਸਿਆ ਗਿਆ ਪਰ ਸੂਬਾ ਸਰਕਾਰ ਵਲੌਂ ਰਾਜਪਾਲ ਪੰਜਾਬ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੂੰ ਬਹਾਲ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਪੀ.ਪੀ.ਐਸ. ਕੇਡਰ ਦੇ ਅਧਿਕਾਰੀ ਲਖਬੀਰ ਸਿੰਘ ਨੇ ਕਿਹਾ ਕਿ ਉਨ੍ਰਾਂ ਨੂੰ ਕਾਨੂੰਨ ’ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਨੂੰ ਇਨਸਾਫ ਮਿਲਿਆ ਹੈ। 07 ਏਐਸਆਰ100 ਨੌਕਰੀ ’ਤੇ ਮੁੜ ਬਹਾਲ ਕੀਤਾ ਪੁਲਿਸ ਅਧਿਕਾਰੀ ਲਖਬੀਰ ਸਿੰਘ
Ad Position 22
No active advertisement
ਪਿਛਲੀ ਖ਼ਬਰ ਸੀਨੀ: ਕਾਂਗਰਸੀ ਆਗੂ ਬੱਸੀ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਪੁਲਿਸ ਅਗਲੀ ਖ਼ਬਰ ਕਪੂਰਥਲਾ ਜੇਲ੍ਹ ’ਚੋਂ ਇਲਾਜ ਲਈ ਲਿਆਂਦੇ ਕੈਦੀ ਨੇ ਭੱਜਣ ਲਈ ਦੂਜੀ ਮੰਜਿਲ ਤੋਂ ਮਾਰੀ ਛਾਲ- ਪੁਲਿਸ ਮੁਲਾਜ਼ਮਾਂ ਨੇ ਦਬੋਚਿਆ
Ad Position 24