08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸੀਨੀ: ਕਾਂਗਰਸੀ ਆਗੂ ਬੱਸੀ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਪੁਲਿਸ

ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀ: ਕਾਂਗਰਸੀ ਆਗੂ ਦਿਨੇਸ਼ ਬੱਸੀ ਨੂੰ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਜਾਣ ਉਪਰੰਤ ਪੁਲਿਸ ਉਨ੍ਹਾਂ ਦੇ ਪੁਤਰ ਵੰਸ਼ ਬੱਸੀ ਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰਨ ਲਈ ਚਾਰਜ਼ੋਈ ਕਰ ਸਕਦੀ ਹੈ ਜੋ ਕਿ ਦੋਵੇਂ ਧੋਖਾਧੜੀ ਦੇ ਮਾਮਲੇ ‘ਚ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਨਾਮਜਦ ਹਨ। ਇਸ ਤੋਂ ਪਹਿਲਾਂ ਸ੍ਰੀ ਬੱਸੀ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ ਜੋ ਕਿ ਇਸ ਵੇਲੇ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਹਨ ਅਤੇ ਉਨ੍ਹਾਂ ਦਾ ਪੁਲਿਸ ਰਿਮਾਂਡ ਭਲਕੇ ਖਤਮ ਹੋ ਰਿਹਾ ਹੈ।

Ad Position 21
No active advertisement
ਦਿਨੇਸ਼ ਬੱਸੀ 08-10-2026
ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀ: ਕਾਂਗਰਸੀ ਆਗੂ ਦਿਨੇਸ਼ ਬੱਸੀ ਨੂੰ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਜਾਣ ਉਪਰੰਤ ਪੁਲਿਸ ਉਨ੍ਹਾਂ ਦੇ ਪੁਤਰ ਵੰਸ਼ ਬੱਸੀ ਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰਨ ਲਈ ਚਾਰਜ਼ੋਈ ਕਰ ਸਕਦੀ ਹੈ ਜੋ ਕਿ ਦੋਵੇਂ ਧੋਖਾਧੜੀ ਦੇ ਮਾਮਲੇ ‘ਚ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਨਾਮਜਦ ਹਨ। ਇਸ ਤੋਂ ਪਹਿਲਾਂ ਸ੍ਰੀ ਬੱਸੀ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ ਜੋ ਕਿ ਇਸ ਵੇਲੇ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਹਨ ਅਤੇ ਉਨ੍ਹਾਂ ਦਾ ਪੁਲਿਸ ਰਿਮਾਂਡ ਭਲਕੇ ਖਤਮ ਹੋ ਰਿਹਾ ਹੈ। ਇਹ ਵੀ ਪਤਾ ਲਗਾ ਹੈ ਕਿਪੁਲਿਸ ਉਨ੍ਹਾ ਦਾ ਪੁਲਿਸ ਰਿਮਾਂਡ ਵਧਾਉਣ ਲਈ ਵੀ ਅਦਾਲਤ ਨੂੰ ਬੇਨਤੀ ਕਰ ਸਕਦੀ ਹੈ। ਇਹ ਕੇਸ ਬੀਤੇ ਮਹੀਨੇ 21 ਸਤੰਬਰ ਦਾ ਹੈ ਜਿਸ ’ਚ ਦਿਨੇਸ਼ ਬੱਸੀ ਦੇ ਪੁਤਰ ਵੰਸ਼ ਤੇ ਉਸਦੇ ਦੋਸਤ ਅਮਿਤ ਬਜਾਜ ਖਿਲਾਫ 50 ਲੱਖ ਦੀ ਧੋਖਾਧੜੀ ਕਰਨ ਦੀ ਮਿਲੀ ਸ਼ਿਕਾਇਤ ਦੇ ਦੋਸ਼ਾਂ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਬੱਸੀ ਦਾ ਨਾਮ ਨਹੀਂ ਸੀ ਪਰ ਪੁਲਿਸ ਵਲੋਂ ਜਾਂਚ ਉਪੰਰਤ ਇਸ ਦਿਨੇਸ਼ ਬੱਸੀ ਨੂੰ ਵੀ ਨਾਮਜਦ ਕੀਤਾ ਗਿਆ ਸੀ । ਪੁਲਿਸ ਦਾ ਕਹਿਣਾ ਸੀ ਕਿ ਸ੍ਰੀ ਬੱਸੀ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਣ ਲਈ ਵਿਦੇਸ਼ ਭੱਜਣ ਦੀ ਤਿਆਰੀ ‘ਚ ਸੀ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ’ਚ ਹੋਈ ਕੁੱਟਮਾਰ ਦੀ ਸ਼ੋਸਲ ਮੀਡੀਆ ’ਤੇ ਹਵਾਲਾਤੀ ਨੇ ਪਾਈ ਵੀਡੀਓ ਅਗਲੀ ਖ਼ਬਰ ਮੁਅਤਲ ਕੀਤਾ ਵਿਜੀਲੈਂਸ ਪੁਲਿਸ ਦਾ ਐਸ.ਐਸ.ਪੀ. ਲਖਬੀਰ ਸਿੰਘ ਮੁੜ ਹੋਇਆ ਬਹਾਲ
Ad Position 24