08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਐਲੀਮੈਂਟਰੀ ਟੀਚਰ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਡੀ. ਈ. ਓ. (ਅ) ਨਾਲ ਮੀਟਿੰਗ

ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਜਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਸੰਧੂ ਨਾਲ ਹੋਈ, ਜਿਸ ’ਚ ਅਧਿਆਪਕਾਂ ਨੂੰ ਆ ਰਹੀਆਂ ਦਰਪੇਸ ਸਮੱਸਿਆਵਾਂ ਤੇ ਮੰਗਾਂ ਸਬੰਧੀ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਇਹ ਭਰੋਸਾ ਦਿਵਾਇਆ ਗਿਆ ਕਿ ਹੈੱਡ ਟੀਚਰਾਂ ਦੀਆਂ ਤਰੱਕੀਆਂ ਸਬੰਧੀ ਅੱਜ ਹੀ ਪੱਤਰ ਜਾਰੀ ਕੀਤਾ ਜਾਵੇਗਾ, ਸੈਂਟਰ ਮੁੱਖ ਅਧਿਆਪਕਾਂ ਦੇ ਰੋਸਟਰ ਸਬੰਧੀ ਜਲਦੀ ਹੀ ਕਾਰਵਾਈ ਮੁਕੰਮਲ ਕਰਕੇ ਤਰੱਕੀਆਂ ਕੀਤੀਆਂ ਜਾਣਗੀਆਂ।

Ad Position 21
No active advertisement
ਅਜੀਤ ਡੈਸਕ 08-10-2026
ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਜਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਸੰਧੂ ਨਾਲ ਹੋਈ, ਜਿਸ ’ਚ ਅਧਿਆਪਕਾਂ ਨੂੰ ਆ ਰਹੀਆਂ ਦਰਪੇਸ ਸਮੱਸਿਆਵਾਂ ਤੇ ਮੰਗਾਂ ਸਬੰਧੀ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਇਹ ਭਰੋਸਾ ਦਿਵਾਇਆ ਗਿਆ ਕਿ ਹੈੱਡ ਟੀਚਰਾਂ ਦੀਆਂ ਤਰੱਕੀਆਂ ਸਬੰਧੀ ਅੱਜ ਹੀ ਪੱਤਰ ਜਾਰੀ ਕੀਤਾ ਜਾਵੇਗਾ, ਸੈਂਟਰ ਮੁੱਖ ਅਧਿਆਪਕਾਂ ਦੇ ਰੋਸਟਰ ਸਬੰਧੀ ਜਲਦੀ ਹੀ ਕਾਰਵਾਈ ਮੁਕੰਮਲ ਕਰਕੇ ਤਰੱਕੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਬਾਕੀ ਮੰਗਾਂ ਵੀ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਮੋਹਨਜੀਤ ਸਿੰਘ ਹੁੰਦਲ, ਸੁਖਵਿੰਦਰ ਸਿੰਘ ਮਾਨ, ਸਰੇਸ਼ ਕੁਮਾਰ ਖੁਲਰ, ਜ਼ਿਲ੍ਹਾ ਜਨਰਲ ਸਕੱਤਰ ਰਕੇਸ਼ ਕੁਮਾਰ ਵੇਰਕਾ, ਸੁਖਦੀਪ ਸਿੰਘ ਆੜਤੀ, ਅਮਰਿੰਦਰ ਪਾਲ ਸਿੰਘ ਛੀਨਾ, ਬਲਜੀਤ ਸਿੰਘ ਭੰਗਵਾਂ, ਰਾਮ ਸਿੰਘ, ਚਰਨਜੀਵ ਕੁਮਾਰ ਅਜਨਾਲਾ, ਬਲਾਕ ਪ੍ਰਧਾਨ ਅਵਤਾਰ ਸਿੰਘ ਚੋਗਾਵਾਂ, ਗੁਰਚਰਨ ਸਿੰਘ ਅਟਾਰੀ, ਸੁਖਵਿੰਦਰ ਸਿੰਘ ਵੇਰਕਾ, ਹਰਪ੍ਰੀਤ ਸਿੰਘ ਸੋਹੀ, ਯਾਦਵਿੰਦਰ ਸਿੰਘ ਜਾਦੂ, ਜਗਦੀਸ਼ ਸਿੰਘ ਮਾਨ, ਸਮਾਰਟ ਸਕੂਲ ਇੰਚਾਰਜ ਰਜਿੰਦਰ ਸਿੰਘ, ਮਨੀਸ਼ ਕੁਮਾਰ, ਵਰਿੰਦਰ ਕੁਮਾਰ ਗਲੋਤਰਾ, ਗੁਰਪ੍ਰੀਤ ਸਿੰਘ ਵੇਰਕਾ, ਜਗਜੀਤ ਸਿੰਘ ਭਗਤ, ਮਨਜਿੰਦਰ ਸਿੰਘ ਅਜਨਾਲਾ, ਅਨਿਲ ਕੁਮਾਰ ਅਜਨਾਲਾ, ਸੰਦੀਪ ਕੁਮਾਰ ਅਜਨਾਲਾ, ਖੁਸ਼ਬੀਰ ਸਿੰਘ ਅਟਾਰੀ ਆਦਿ ਹਾਜ਼ਰ ਸਨ। 07 ਏਐਸਆਰ81
Ad Position 22
No active advertisement
ਪਿਛਲੀ ਖ਼ਬਰ ਸਰਹੱਦ ਪਾਰ ਤੋਂ ਆਈ 15 ਪਿਸਤੌਲਾਂ ਦੀ ਖੇਪ ਬਰਾਮਦ : ਨਾਬਾਲਗ ਸਮੇਤ 8 ਗਿ੍ਫ਼ਤਾਰ ਹਥਿਆਰਾਂ ਦੀ ਢੋਆ ਢੁਆਈ ਲਈ ਵਰਤੀਆਂ ਜਾ... ਅਗਲੀ ਖ਼ਬਰ ਨਗਰ ਨਿਗਮ ਨੇ ਪੰਡਿਤ ਦੀਨ ਦਿਆਲ ਉਪਾਧਿਆਇ ਪਾਰਕਿੰਗ ਦਾ ਕਬਜ਼ਾ ਲਿਆ
Ad Position 24