08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਭੇਦ ਭਰੇ ਹਾਲਾਤ ’ਚ ਮਿਲੀ ਲਾਵਾਰਸ ਲਾਸ਼ : ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ

ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਇਥੇ ਸ਼ੋਸਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਹੈ ਕਿ ਭੇਦ ਭਰੇ ਹਾਲਾਤਾਂ ’ਚ ਇਕ ਲਾਸ਼ ਮਿਲੀ ਹੈ। ਰਾਤ ਤੋਂ ਪਈ ਇਸ ਲਾਸ਼ ਦੀ ਪੁਲਿਸ ਨੂੰ ਪਤਾ ਲਗਣ ਉਪਰੰਤ ਪੁਲਿਸ ਨੇ ਲਾਸ਼ ਕਬਜੇ ’ਚ ਲੈ ਲਈ ਹੈ।

Ad Position 21
No active advertisement
ਅਜੀਤ ਡੈਸਕ 08-10-2026
ਅੰਮ੍ਰਿਤਸਰ, 7 ਅਕਤੂਬਰ (ਰੇਸ਼ਮ ਸਿੰਘ)- ਇਥੇ ਸ਼ੋਸਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਹੈ ਕਿ ਭੇਦ ਭਰੇ ਹਾਲਾਤਾਂ ’ਚ ਇਕ ਲਾਸ਼ ਮਿਲੀ ਹੈ। ਰਾਤ ਤੋਂ ਪਈ ਇਸ ਲਾਸ਼ ਦੀ ਪੁਲਿਸ ਨੂੰ ਪਤਾ ਲਗਣ ਉਪਰੰਤ ਪੁਲਿਸ ਨੇ ਲਾਸ਼ ਕਬਜੇ ’ਚ ਲੈ ਲਈ ਹੈ। ਮਿਲੇ ਵੇਰਵਿਆ ਅਨੁਸਾਰ ਇਹ ਘਟਨਾ ਥਾਣਾ ਸੀ.ਡਵੀਜ਼ਨ ਦੀ ਹੈ ਜਿਥੇ ਇਕ ਸਕੱਤਰੀ ਬਾਗ ਦੇ ਨੇੜਲੀ ਕੰਧ ਕੋਲੋ ਇਕ ਲਾਸ਼ ਮਿਲੀ ਹੈ ਜਿਸ ਦੀ ਸ਼ਨਾਖਤ ਨਹੀਂ ਹੋ ਸਕੀ ਆਸ ਪਾਸ ਦੇ ਲੋਕਾਂ ਅਨੁਸਾਰ ਇਹ ਲਾਸ਼ ਰਾਤ ਦੀ ਪਈ ਲਗਦੀ ਹੈ। ਇਸ ਸਬੰਧੀ ਥਾਣਾ ਸੀ.ਡਵੀਜ਼ਨ ਦੀ ਮੁਖੀ ਇੰਸ: ਰਾਜਵਿੰਦਰ ਕੌਰ ਨੇ ਦਸਿਆ ਕਿ ਸ਼ੋਸਲ ਮੀਡੀਆ ’ਤੇ ਲਾਸ਼ ਸਬੰਧੀ ਵੀਡੀਓ ਵਾਇਰਲ ਹੋਣ ਬਾਰੇ ਦਸਿਆ ਕਿ ਇਸ ਦੀ ਸੂਚਨਾ ਮਿਲਣ ’ਤੇ ਤੁਰੰਤ ਪੁਲਿਸ ਵਲੋਂ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜੇ ’ਚ ਲੈ ਲਿਆ ਗਿਆ ਹੈ ਜਿਸ ਨੂੰ ਸ਼ਨਾਖਤ ਕਰਵਾਉਣ ਲਈ ਮੁਰਦਾਘਰ ’ਚ ਰਖਿਆ ਗਿਆ ਹੈ। ਇਸ ਲਾਸ਼ ਦਾ ਪੋਸਟਮਾਰਟਮ ਹੋਣ ਉਪਰੰਤ ਹੀ ਮੌਤ ਦੇ ਕਾਰਨਾ ਬਾਰੇ ਪਤਾ ਲਗ ਸਕੇਗਾ ਜਿਸ ਉਪਰੰਤ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਪੰਡਿਤ ਦੀਨ ਦਿਆਲ ਉਪਾਧਿਆਇ ਪਾਰਕਿੰਗ ਦਾ ਕਬਜ਼ਾ ਲਿਆ ਅਗਲੀ ਖ਼ਬਰ ਏ.ਟੀ.ਐਮ. ਤੋੜ ਕੇ ਲੁੱਟਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਗਰੋਹ ਦਾ ਪਰਦਾਫਾਸ਼– 2 ਕਾਬੂ ਪਿਸਤੌਲ, ਗੈਸ ਕਟਰ, ਹਥੌੜਾ, ਬਲੈਰੋ...
Ad Position 24