ਹਲਕਾ ਅਟਾਰੀ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ’ਚ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਉਤਸ਼ਾਹ ਵਧਿਆ : ਡਾ. ਲਖਬੀਰ ਰੰਧਾਵਾ
ਜੇਠੂਵਾਲ, 5 ਅਕਤੂਬਰ( ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਕਾਂਗਰਸ ਪਾਰਟੀ ਨੂੰ ਇਕ ਮੁੱਠ ਕਰਨ ਵਾਸਤੇ ਲਏ ਗਏ ਫੈਸਲੇ ਵਿਚ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ਨਾਲ ਹਲਕਾ ਅਟਾਰੀ ਦੇ ਸਮੂਹ ਕਾਂਗਰਸੀ ਆਗੂ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਕਿਸਾਨ ਸੈਲ ਦੇ ਜਨਰਲ ਸੈਕਟਰੀ ਤੇ ਹਲਕਾ ਅਟਾਰੀ ਦੇ ਸੀਨੀਅਰ ਆਗੂ ਡਾ.
ਜੇਠੂਵਾਲ, 5 ਅਕਤੂਬਰ( ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਕਾਂਗਰਸ ਪਾਰਟੀ ਨੂੰ ਇਕ ਮੁੱਠ ਕਰਨ ਵਾਸਤੇ ਲਏ ਗਏ ਫੈਸਲੇ ਵਿਚ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ਨਾਲ ਹਲਕਾ ਅਟਾਰੀ ਦੇ ਸਮੂਹ ਕਾਂਗਰਸੀ ਆਗੂ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਕਿਸਾਨ ਸੈਲ ਦੇ ਜਨਰਲ ਸੈਕਟਰੀ ਤੇ ਹਲਕਾ ਅਟਾਰੀ ਦੇ ਸੀਨੀਅਰ ਆਗੂ ਡਾ. ਲਖਬੀਰ ਸਿੰਘ ਰੰਧਾਵਾ ਵਲੋਂ ਹਲਕੇ ਦੇ ਪਿੰਡ ਜਹਾਂਗੀਰ ਵਿਖੇ ਕਾਂਗਰਸ ਵਰਕਰਾਂ ਦੀ ਆਉਣ ਵਾਲੀਆਂ ਚੋਣਾਂ ਸੰਬੰਧੀ ਹੋਈ ਭਰਵੀਂ ਮੀਟਿੰਗ ਦੌਰਾਨ ਕੀਤਾ। ਡਾ. ਲਖਬੀਰ ਰੰਧਾਵਾ ਨੇ ਕਿਹਾ ਕਿ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਜਿੰਮੇਵਾਰੀ ਮਿਲਣ ਨਾਲ ਪਾਰਟੀ ਪੰਜਾਬ ਦੇ ਹਰ ਹਲਕੇ ਵਿਚ ਪਿੰਡ ਪੱਧਰ ’ਤੇ ਨਵੀਆਂ ਪੁਲਾਂਘਾ ਪੁਟੇਗੀ । ਇਸ ਮੌਕੇ ਕਾਂਗਰਸ ਸਰਕਲ ਪੰਡੋਰੀ ਦੇ ਪ੍ਰਧਾਨ ਨਿਸ਼ਾਨ ਸਿੰਘ ਸੋਹੀ, ਪ੍ਰਧਾਨ ਗੁਰਮੇਜ ਸਿੰਘ ਜੇਠੂਵਾਲ, ਦਲਬੀਰ ਸਿੰਘ, ਬਾਬਾ ਲੱਖਾ ਸਿੰਘ, ਮਲਕੀਤ ਸਿੰਘ ਸਾਬਕਾ ਪੰਚ ਜੇਠੂਵਾਲ, ਸਵਰਨ ਸਿੰਘ, ਜਗੀਰ ਸਿੰਘ ਸਮੇਤ ਹੋਰ ਕਾਂਗਰਸੀ ਵਰਕਰ ਸ਼ਾਮਿਲ ਸਨ।