ਗੁਰੂ ਤੇਗ਼ ਬਹਾਦਰ ਅਸਟੇਟ ਵੈਲਫੇਅਰ ਐਸੋਸੀਏਸ਼ਨ ਵੱਲ੍ਹਾ ਵਲੋਂ ਅਮਰਜੀਤ ਸਿੰਘ ਬੰਡਾਲਾ ਦਾ ਸਨਮਾਨ
ਨਵਾਂ ਪਿੰਡ, 5 ਅਕਤੂਬਰ (ਜਸਪਾਲ ਸਿੰਘ )-ਸਵੈ-ਸੇਵੀ ਸਮਾਜਿਕ ਤੇ ਧਾਰਮਿਕ ਸੰਸਥਾ ‘ਗੁਰੂ ਤੇਗ਼ ਬਹਾਦਰ ਅਸਟੇਟ ਵੈਲਫੇਅਰ ਐਸੋਸੀਏਸ਼ਨ, ਵੱਲ੍ਹਾ (ਅੰਮ੍ਰਿਤਸਰ)’, ਮਹਿਤਾ ਰੋਡ, ਸਾਹਮਣੇ ਗੁਰੂ ਰਾਮਦਾਸ ਹਸਪਤਾਲ, ਵੱਲ੍ਹਾ’ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਬਿਨਾਂ ਕਿਸੇ ਭੇਦਭਾਵ ਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਲੋਨੀ ਦੇ ਸਰਬਪੱਖੀ ਵਿਕਾਸ ਕਾਰਜ ਕਰਵਾਉਣ, ਨੌਜਵਾਨੀ ਨੂੰ ਸਿੱਖੀ ਨਾਲ ਜੋੜਨ ਤੇ ਸਿੱਖੀ ਦੇ ਪ੍ਰਚਾਰ -ਪਸਾਰ ਲਈ ਗੁਰਮਤਿ ਸਮਾਗਮ ਤੇ ਸਮਾਜ ਸੇਵਾਵਾਂ ਦਾ ਅਹਿਦ ਲਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜਰ ਅਮਰਜੀਤ ਸਿੰਘ ਬੰਡਾਲਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਲਾਲੀ ਛਾਪਾ ਰਾਮ ਸਿੰਘ, ਵਾਈਸ ਪ੍ਰਧਾਨ ਸਤਨਾਮ ਸਿੰਘ, ਸਕੱਤਰ ਮਾਣਕ ਸਿੰਘ, ਖਜਾਨਚੀ ਸੁਖਜਿੰਦਰ ਸਿੰਘ, ਮੈਂਬਰਾਨ ਐਡਵੋਕੇਟ ਸੁੱਖਪਾਲ ਸਿੰਘ, ਪਰਮਪਾਲ ਸਿੰਘ, ਬਾਜ਼ ਸਿੰਘ ਥਿੰਦ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ, ਪਵਨ ਸਿੰਘ, ਪ੍ਰਮਜੀਤ ਸਿੰਘ ਫ਼ੌਜ, ਰਜਵੰਤ ਕੌਰ, ਰਾਜਬੀਰ ਕੌਰ, ਜਸਵਿੰਦਰ ਸਿੰਘ ਤੇ ਹਰਜੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।
ਨਵਾਂ ਪਿੰਡ, 5 ਅਕਤੂਬਰ (ਜਸਪਾਲ ਸਿੰਘ )-ਸਵੈ-ਸੇਵੀ ਸਮਾਜਿਕ ਤੇ ਧਾਰਮਿਕ ਸੰਸਥਾ ‘ਗੁਰੂ ਤੇਗ਼ ਬਹਾਦਰ ਅਸਟੇਟ ਵੈਲਫੇਅਰ ਐਸੋਸੀਏਸ਼ਨ, ਵੱਲ੍ਹਾ (ਅੰਮ੍ਰਿਤਸਰ)’, ਮਹਿਤਾ ਰੋਡ, ਸਾਹਮਣੇ ਗੁਰੂ ਰਾਮਦਾਸ ਹਸਪਤਾਲ, ਵੱਲ੍ਹਾ’ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਬਿਨਾਂ ਕਿਸੇ ਭੇਦਭਾਵ ਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਲੋਨੀ ਦੇ ਸਰਬਪੱਖੀ ਵਿਕਾਸ ਕਾਰਜ ਕਰਵਾਉਣ, ਨੌਜਵਾਨੀ ਨੂੰ ਸਿੱਖੀ ਨਾਲ ਜੋੜਨ ਤੇ ਸਿੱਖੀ ਦੇ ਪ੍ਰਚਾਰ -ਪਸਾਰ ਲਈ ਗੁਰਮਤਿ ਸਮਾਗਮ ਤੇ ਸਮਾਜ ਸੇਵਾਵਾਂ ਦਾ ਅਹਿਦ ਲਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜਰ ਅਮਰਜੀਤ ਸਿੰਘ ਬੰਡਾਲਾ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਲਾਲੀ ਛਾਪਾ ਰਾਮ ਸਿੰਘ, ਵਾਈਸ ਪ੍ਰਧਾਨ ਸਤਨਾਮ ਸਿੰਘ, ਸਕੱਤਰ ਮਾਣਕ ਸਿੰਘ, ਖਜਾਨਚੀ ਸੁਖਜਿੰਦਰ ਸਿੰਘ, ਮੈਂਬਰਾਨ ਐਡਵੋਕੇਟ ਸੁੱਖਪਾਲ ਸਿੰਘ, ਪਰਮਪਾਲ ਸਿੰਘ, ਬਾਜ਼ ਸਿੰਘ ਥਿੰਦ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ, ਪਵਨ ਸਿੰਘ, ਪ੍ਰਮਜੀਤ ਸਿੰਘ ਫ਼ੌਜ, ਰਜਵੰਤ ਕੌਰ, ਰਾਜਬੀਰ ਕੌਰ, ਜਸਵਿੰਦਰ ਸਿੰਘ ਤੇ ਹਰਜੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਬੰਡਾਲਾ ਵਲੋਂ ਗੁਰਮਤਿ ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਵਲੋਂ ਭੇਟਾ ਰਹਿਤ ਕੀਰਤਨੀ, ਢਾਡੀ ਤੇ ਕਵੀਸ਼ਰੀ ਜਥੇ, ਗੁਰਮਤਿ ਕਲਾਸਾਂ ਤੇ ਕੀਰਤਨ ਸਿੱਖਲਾਈ ਲਈ ਸਾਜ਼ ਤੇ ਉਸਤਾਦ ਅਤੇ ਧਾਰਮਿਕ ਤੇ ਸਮਾਜਿਕ ਕਾਰਜਾਂ ਲਈ ਭੇਟਾ ਰਹਿਤ ਬਰਤਨ ਆਦਿ ਦੇਣ ਦਾ ਭਰੋਸਾ ਦਿੱਤਾ ਗਿਆ, ਜਿਸਦੇ ਪ੍ਰਧਾਨ ਲਾਲੀ ਨੇ ਐਸੋਸੀਏਸ਼ਨ ਵਲੋਂ ਸ਼੍ਰੋਮਣੀ ਕਮੇਟੀ ਤੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।